18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਫ਼ਿਰੋਜ਼ਪੁਰ ਸ਼ਹਿਰੀ ’ਚ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਡੋਰ-ਟੂ-ਡੋਰ ਮੁਹਿੰਮ

ਫ਼ਿਰੋਜ਼ਪੁਰ,17 ਅਕਤੂਬਰ (ਕੁਲਬੀਰ ਸਿੰਘ ਸੋਢੀ)- ਆਮ ਆਦਮੀ ਪਾਰਟੀ ਵਲੋਂ ਚਲਾਈ ਜਾ ਰਹੀ ‘ਮਾਨ ਦੇ ਮੁਨਾਫ਼ੇ, ਘਰ-ਘਰ’ ਮੁਹਿੰਮ ਤਹਿਤ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਡੋਰ-ਟੂ-ਡੋਰ ਜਨ ਸੰਪਰਕ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਜਿੱਥੇ ਪਾਰਟੀ ਦੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਗਲੀਆਂ, ਬਾਜ਼ਾਰਾਂ ਵਿਚ ਦੁਕਾਨ-ਦੁਕਾਨ ਤੇ ਘਰ-ਘਰ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ-ਹਿਤ ਯੋਜਨਾਵਾਂ ਬਾਰੇ ਜਾਣੂ ਕਰਵਾ ਰਹੀਆਂ ਹਨ ਉੱਥੇ ਵਿਧਾਇਕ ਭੁੱਲਰ ਵਲੋਂ ਆਪਣੇ ਸਾਥੀਆਂ ਸਮੇਤ ਲਗਾਤਾਰ ਘਰ-ਘਰ ਪਹੁੰਚ ਕਰਕੇ ਮਾਨ ਦੇ ਮੁਨਾਫ਼ੇ ਮੁਹਿੰਮ ਤਹਿਤ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

Ad Position 21
No active advertisement
ਮਾਨ ਦੇ ਮੁਨਾਫ਼ੇ ਮੁਹਿੰਮ ਤਹਿਤ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਸਮੇਂ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਤੇ ‘ਆਪ’ ਦੇ ਆਗੂ ਅਤੇ ਮੈਂਬਰ। ਅਜੀਤ ਤਸਵੀਰ 18-10-2026
ਫ਼ਿਰੋਜ਼ਪੁਰ,17 ਅਕਤੂਬਰ (ਕੁਲਬੀਰ ਸਿੰਘ ਸੋਢੀ)- ਆਮ ਆਦਮੀ ਪਾਰਟੀ ਵਲੋਂ ਚਲਾਈ ਜਾ ਰਹੀ ‘ਮਾਨ ਦੇ ਮੁਨਾਫ਼ੇ, ਘਰ-ਘਰ’ ਮੁਹਿੰਮ ਤਹਿਤ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਡੋਰ-ਟੂ-ਡੋਰ ਜਨ ਸੰਪਰਕ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਜਿੱਥੇ ਪਾਰਟੀ ਦੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਗਲੀਆਂ, ਬਾਜ਼ਾਰਾਂ ਵਿਚ ਦੁਕਾਨ-ਦੁਕਾਨ ਤੇ ਘਰ-ਘਰ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ-ਹਿਤ ਯੋਜਨਾਵਾਂ ਬਾਰੇ ਜਾਣੂ ਕਰਵਾ ਰਹੀਆਂ ਹਨ ਉੱਥੇ ਵਿਧਾਇਕ ਭੁੱਲਰ ਵਲੋਂ ਆਪਣੇ ਸਾਥੀਆਂ ਸਮੇਤ ਲਗਾਤਾਰ ਘਰ-ਘਰ ਪਹੁੰਚ ਕਰਕੇ ਮਾਨ ਦੇ ਮੁਨਾਫ਼ੇ ਮੁਹਿੰਮ ਤਹਿਤ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹਰਮੀਤ ਸਿੰਘ ਖਾਈ ਚੇਅਰਮੈਨ ਮਾਰਕੀਟ ਕਮੇਟੀ, ਹਿਮਾਂਸ਼ੂ ਠੱਕਰ, ਪਰਮਵੀਰ ਸਿੰਘ ਵੜੈਚ, ਮਨਜੀਤ ਸਿੰਘ ਔਲਖ ਚੇਅਰਮੈਨ, ਸਰਬਜੀਤ ਸਿੰਘ ਜੱਬਲ ਚੇਅਰਮੈਨ, ਦੀਪਕ ਨਾਰੰਗ ਹਲਕਾ ਕੋਆਰਡੀਨੇਟਰ ਮੀਡੀਆ ਵਿੰਗ, ਦਿਲਬਾਗ ਸਿੰਘ ਸਰਪੰਚ ਸੋਢੇਵਾਲਾ, ਮਨੀਸ਼ ਮੋਗਾ, ਸ਼ੁਭਮ ਚਾਨਣਾ, ਗੋਪਾਲ ਗੁਪਤਾ, ਗਜਿੰਦਰ ਅਗਰਵਾਲ, ਰਜਨੀਸ਼ ਸ਼ਰਮਾ, ਨਿਸ਼ਾਨ ਸਿੰਘ ਸਰਪੰਚ, ਕੌਂਸਲਰ ਡਿੰਪਲ ਕਨਤੋੜ, ਐੱਮ.ਸੀ. ਮੇਜਰ ਸਿੰਘ ਟੁਰਨਾ, ਦੀਪ ਦੁੱਗਲ, ਐਡਵੋਕੇਟ ਲਖਵਿੰਦਰ ਸਿੰਘ ਕੌਂਸਲਰ, ਗੁਰਭੇਜ ਸਿੰਘ ਪੀ.ਏ., ਹਰਸਿਮਰਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ੋਨ ਪੱਧਰੀ ਖੇਡਾਂ ’ਚ ਦਿਵਿਆਂਗ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਦਿਖਾਇਆ ਦਮ ਅਗਲੀ ਖ਼ਬਰ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਸਬੰਧੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਕਿਸਾਨ ਤੇ ਚਾਲਕ: ਆਰ.ਟੀ.ਓ. ਸਿੱਧੂ
Ad Position 24