20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਵਿਖੇ ਧਾਰਮਿਕ ਸਮਾਗਮ ਜਾਰੀ

ਫ਼ਿਰੋਜ਼ਪੁਰ, 19 ਅਕਤੂਬਰ (ਰਾਕੇਸ਼ ਚਾਵਲਾ)- ਸ਼ਾਰਦੀ ਨਵਰਾਤਰੀ ਦੇ ਪਾਵਨ ਮੌਕੇ ’ਤੇ ਮਾਂ ਦੁਰਗਾ ਪੂਜਾ ਸਮਿਤੀ ਉੱਤਰ ਰੇਲਵੇ ਫ਼ਿਰੋਜ਼ਪੁਰ ਵਲੋਂ ਡਰਾਈਵਰ ਤੇ ਗਾਰਡ ਰਨਿੰਗ ਰੂਮ ਦੇ ਸਮੀਪ ਮਾਂ ਦੁਰਗਾ ਦੀ ਤਸਵੀਰ ਸਥਾਪਿਤ ਕਰਕੇ ਨੌਂ ਦਿਨਾਂ ਤੱਕ ਪੂਰੀ ਸ਼ਰਧਾ ਤੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾ ਰਹੀ ਹੈ। 1 1 ਤੋਂ 19 ਅਕਤੂਬਰ ਤੱਕ ਚੱਲ ਰਹੇ ਇਸ ਧਾਰਮਿਕ ਸਮਾਗਮ ਵਿਚ ਰੇਲਵੇ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਤੇ ਸ਼ਰਧਾਲੂ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ।

Ad Position 21
No active advertisement
ਅਜੀਤ ਡੈਸਕ 20-10-2026
ਫ਼ਿਰੋਜ਼ਪੁਰ, 19 ਅਕਤੂਬਰ (ਰਾਕੇਸ਼ ਚਾਵਲਾ)- ਸ਼ਾਰਦੀ ਨਵਰਾਤਰੀ ਦੇ ਪਾਵਨ ਮੌਕੇ ’ਤੇ ਮਾਂ ਦੁਰਗਾ ਪੂਜਾ ਸਮਿਤੀ ਉੱਤਰ ਰੇਲਵੇ ਫ਼ਿਰੋਜ਼ਪੁਰ ਵਲੋਂ ਡਰਾਈਵਰ ਤੇ ਗਾਰਡ ਰਨਿੰਗ ਰੂਮ ਦੇ ਸਮੀਪ ਮਾਂ ਦੁਰਗਾ ਦੀ ਤਸਵੀਰ ਸਥਾਪਿਤ ਕਰਕੇ ਨੌਂ ਦਿਨਾਂ ਤੱਕ ਪੂਰੀ ਸ਼ਰਧਾ ਤੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾ ਰਹੀ ਹੈ। 1 1 ਤੋਂ 19 ਅਕਤੂਬਰ ਤੱਕ ਚੱਲ ਰਹੇ ਇਸ ਧਾਰਮਿਕ ਸਮਾਗਮ ਵਿਚ ਰੇਲਵੇ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਤੇ ਸ਼ਰਧਾਲੂ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਵਿਚ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਅਤੇ ਅਪਰ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮਾਂ ਦੁਰਗਾ ਦੀ ਵਿਧੀਵਤ ਪੂਜਾ-ਅਰਚਨਾ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ 20 ਅਕਤੂਬਰ ਨੂੰ ਵਿਜੈਦਸ਼ਮੀ ਦੇ ਪਾਵਨ ਮੌਕੇ ’ਤੇ ਮਾਂ ਦੁਰਗਾ ਦੀ ਪ੍ਰਤਿਮਾ ਦਾ ਵਿਸਰਜਨ ਕੀਤਾ ਜਾਵੇਗਾ, ਜਦੋਂ ਕਿ 21 ਅਕਤੂਬਰ ਨੂੰ ਲੰਗਰ ਲਗਾਇਆ ਜਾਵੇਗਾ। ਸਮਾਗਮ ਨੂੰ ਸਫਲ ਬਣਾਉਣ ਵਿਚ ਕਮੇਟੀ ਦੇ ਸਰਗਰਮ ਮੈਂਬਰਾਂ ਧਰਮਿੰਦਰ ਕੁਮਾਰ, ਏ.ਕੇ. ਸਿੰਘ, ਰਮਾਕਾਂਤ ਸਿੰਘ, ਬ੍ਰਜੇਸ਼ ਯਾਦਵ, ਰਾਜ ਨਾਰਾਇਣ, ਵਿਕ੍ਰਾਂਤ, ਮੁਰਲੀਧਰ ਸ਼੍ਰੀਵਾਸਤਵ, ਮਨੀਸ਼ ਕੁਮਾਰ, ਹਰਿਤਾਭ, ਦੀਪਕ ਕੁਮਾਰ, ਸਤਿੰਦਰ ਕੁਮਾਰ, ਮਨਦੀਪ ਕੁਮਾਰ, ਆਸ਼ੀਸ਼, ਦਲੀਪ, ਅਮਿਤ ਤੇ ਮਿਥਲੇਸ਼ ਆਦਿ ਦਾ ਸਲਾਹੁਣਯੋਗ ਯੋਗਦਾਨ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਤੋਂ ਰਾਇਪੁਰ ਤੱਕ ਪਹਿਲੀ ਵਾਰ ਰੇਲ ਮਾਰਗ ਰਾਹੀਂ ਹੋਜ਼ਰੀ ਸਮੱਗਰੀ ਦੀ ਢੁਆਈ ਹੋਈ ਅਗਲੀ ਖ਼ਬਰ ਪਿੰਡ ਦੌਲਤਪੁਰਾ ’ਚ ਕਰਵਾਇਆ ਪਹਿਲਾ ਵਾਲੀਵਾਲ ਟੂਰਨਾਮੈਂਟ
Ad Position 24