ਡੀ.ਸੀ. ਮਾਡਲ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ
ਫ਼ਿਰੋਜ਼ਪੁਰ, 19 ਅਕਤੂਬਰ (ਗੁਰਿੰਦਰ ਸਿੰਘ)-ਡੀ. ਸੀ.
ਫ਼ਿਰੋਜ਼ਪੁਰ, 19 ਅਕਤੂਬਰ (ਗੁਰਿੰਦਰ ਸਿੰਘ)-ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ‘ਐਗਜ਼ੂਬਰੈਂਸ-2026’ ਤਹਿਤ ‘ਯੁਗਾਂਤਰ’ ਵਿਸ਼ੇ ਅਧੀਨ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਨਾਚ ਤੇ ਅਦਾਕਾਰੀ ਰਾਹੀਂ ਸਤਯੁਗ ਤੋਂ ਕਲਯੁਗ ਤੱਕ ਦੇ ਸਫ਼ਰ ਨੂੰ ਜੀਵੰਤ ਰੂਪ ਵਿਚ ਪੇਸ਼ ਕਰਕੇ ਦਰਸ਼ਕਾਂ ਦੀ ਭਰਪੂਰ ਵਾਹ-ਵਾਹ ਖੱਟੀ। ਸਮਾਗਮ ਵਿਚ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਏ.ਡੀ.ਸੀ. ਵਿਕਾਸ ਕ੍ਰਿਸ਼ਨਪਾਲ ਰਾਜਪੂਤ, ਏ.ਡੀ.ਆਰ.ਐੱਮ. ਰੇਲਵੇ ਨਿਤਿਨ ਗਰਗ, ਚਾਂਸਲਰ ਡਾ.ਸੁਰੇਸ਼ ਕੁਮਾਰ ਸ਼ਰਮਾ ਤੇ ਜਲ ਸਰੋਤ ਵਿਭਾਗ ਦੇ ਐੱਸ.ਈ.ਰਾਜਨ ਢੀਂਗਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਡੀ.ਸੀ.ਐੱਮ. ਗਰੁੱਪ ਦੇ ਸੀ.ਈ.ਓ. ਡਾ.ਅਨਿਰੁੱਧ ਗੁਪਤਾ ਨੇ ਕੀਤੀ। ਸਕੂਲ ਦੀ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਸਕੂਲ ਆਪਣੀ ਸ਼ਾਨਦਾਰ ਵਿੱਦਿਅਕ ਯਾਤਰਾ ਦੇ 80ਵੇਂ ਵਰ੍ਹੇ ਵਿਚ ਦਾਖ਼ਲ ਹੋ ਚੁੱਕਾ ਹੈ। ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਖੇਡਾਂ, ਕਲਾ, ਵਿਗਿਆਨ ਤੇ ਹੋਰ ਗਤੀਵਿਧੀਆਂ ਵਿਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਹੈ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿਚ ਪੰਜਾਬੀ ਭੰਗੜੇ ਦੀ ਜੋਸ਼ੀਲੀ ਪੇਸ਼ਕਾਰੀ ਨੇ ਪੰਜਾਬ ਦੀ ਅਮੀਰ ਵਿਰਾਸਤ ਦੀ ਝਲਕ ਦਿਖਾਈ। ਕੋਆਰਡੀਨੇਟਰ ਨੀਰੂ ਅਰੋੜਾ ਨੇ ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਕੇ.ਸੀ. ਅਰੋੜਾ, ਮਨੋਜ ਆਰੀਆ, ਰਾਜੇਸ਼ ਵਰਮਾ, ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ, ਹੈੱਡ ਮਿਸਟਰੈੱਸ ਰਿਤਿਕਾ ਸੋਨੀ, ਸੀਨੀਅਰ ਜੀ.ਐੱਮ. ਕਰਨਲ ਪਿਊਸ਼ ਬੇਰੀ ਅਤੇ ਡੀ.ਜੀ.ਐੱਮ. ਅਨੁ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।