ਗਰਬਾ ਉਤਸਵ ਧੂਮਧਾਮ ਨਾਲ ਕਰਵਾਇਆ
ਫ਼ਿਰੋਜ਼ਪੁਰ, 19 ਅਕਤੂਬਰ (ਸੁਖਵਿੰਦਰ ਸਿੰਘ)– ਰੰਗ-ਬਿਰੰਗੇ ਪਹਿਰਾਵੇ, ਡਾਂਡੀਆ ਦੀਆਂ ਗੂੰਜਦੀਆਂ ਧੁਨਾਂ ਤੇ ਗਰਬੇ ਦੇ ਰਵਾਇਤੀ ਅੰਦਾਜ਼ ਨੇ ਫਿਰੋਜ਼ਪੁਰ ਨੂੰ ਗੁਜਰਾਤੀ ਰੰਗ ਵਿਚ ਰੰਗ ਦਿੱਤਾ। ਮੌਕਾ ਸੀ ਰੇਲਵੇ ਪੁਲ ਨੇੜੇ ਸਥਿਤ ਐੱਚ-3 ਪੈਲੇਸ ਵਿਚ ਕਰਵਾਏ ਗਏ ਗਰਬਾ ਉਤਸਵ ਦਾ ਜਿੱਥੇ ਲਹਿੰਗਿਆਂ ਤੇ ਰਵਾਇਤੀ ਸਾੜੀਆਂ ਵਿਚ ਸਜੀਆਂ ਮਹਿਲਾਵਾਂ ਨੇ ਡਾਂਡੀਆ ਦੀਆਂ ਤਾਲਾਂ ’ਤੇ ਝੂਮਦਿਆਂ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।
ਫ਼ਿਰੋਜ਼ਪੁਰ, 19 ਅਕਤੂਬਰ (ਸੁਖਵਿੰਦਰ ਸਿੰਘ)– ਰੰਗ-ਬਿਰੰਗੇ ਪਹਿਰਾਵੇ, ਡਾਂਡੀਆ ਦੀਆਂ ਗੂੰਜਦੀਆਂ ਧੁਨਾਂ ਤੇ ਗਰਬੇ ਦੇ ਰਵਾਇਤੀ ਅੰਦਾਜ਼ ਨੇ ਫਿਰੋਜ਼ਪੁਰ ਨੂੰ ਗੁਜਰਾਤੀ ਰੰਗ ਵਿਚ ਰੰਗ ਦਿੱਤਾ। ਮੌਕਾ ਸੀ ਰੇਲਵੇ ਪੁਲ ਨੇੜੇ ਸਥਿਤ ਐੱਚ-3 ਪੈਲੇਸ ਵਿਚ ਕਰਵਾਏ ਗਏ ਗਰਬਾ ਉਤਸਵ ਦਾ ਜਿੱਥੇ ਲਹਿੰਗਿਆਂ ਤੇ ਰਵਾਇਤੀ ਸਾੜੀਆਂ ਵਿਚ ਸਜੀਆਂ ਮਹਿਲਾਵਾਂ ਨੇ ਡਾਂਡੀਆ ਦੀਆਂ ਤਾਲਾਂ ’ਤੇ ਝੂਮਦਿਆਂ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸੰਗੀਤ, ਨਾਚ ਤੇ ਖੁਸ਼ੀਆਂ ਭਰੇ ਮਾਹੌਲ ਵਿਚ ਭਾਰਤੀ ਸੱਭਿਆਚਾਰ ਤੇ ਰਵਾਇਤੀ ਵਿਰਸੇ ਦੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲੀ। ਭਾਜਪਾ ਦੇ ਯੁਵਾ ਆਗੂ ਅਭਿਸ਼ੇਕ ਧਵਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਅਭਿਸ਼ੇਕ ਧਵਨ ਨੇ ਕਿਹਾ ਕਿ ਭਾਰਤੀ ਤਿਉਹਾਰ ਅਤੇ ਪਰੰਪਰਾਵਾਂ ਸਮਾਜ ਨੂੰ ਆਪਸ ਵਿਚ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਮਾਗਮ ਵਿਚ ਸ਼ਾਮਲ ਮਹਿਲਾਵਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।