ਇਕ ਲੱਖ ਤੋਂ ਵੱਧ ਨਕਦ ਤੇ ਜ਼ਰੂਰੀ ਦਸਤਾਵੇਜ਼ਾਂ ਨਾਲ ਭਰੇ ਬੈਗ ਨੂੰ ਰੇਲ ਕਰਮਚਾਰੀ ਨੇ ਸੁਰੱਖਿਅਤ ਵਾਪਸ ਮੋੜਿਆ
ਫਿਰੋਜ਼ਪੁਰ, 22 ਅਕਤੂਬਰ (ਰਾਕੇਸ਼ ਚਾਵਲਾ)- ਮਿਤੀ 22 ਅਕਤੂਬਰ 2026 ਨੂੰ ਟਰੇਨ ਸੰਖਿਆ 22488 (ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ) ਰਾਹੀਂ ਸਫ਼ਰ ਕਰ ਰਹੀ ਇਕ ਮਹਿਲਾ ਯਾਤਰੀ ਦਾ ਲੈਪਟਾਪ ਬੈਗ ਕਾਹਲੀ ਵਿਚ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਰਹਿ ਗਿਆ। ਬੈਗ ਵਿਚ ਇਕ ਲੱਖ ਵੀਹ ਹਜ਼ਾਰ ਰੁਪਏ ਨਕਦ, ਇਕ ਪਰਸ ਤੇ ਕੁੱਝ ਜ਼ਰੂਰੀ ਦਸਤਾਵੇਜ਼ ਸਨ।
ਫਿਰੋਜ਼ਪੁਰ, 22 ਅਕਤੂਬਰ (ਰਾਕੇਸ਼ ਚਾਵਲਾ)- ਮਿਤੀ 22 ਅਕਤੂਬਰ 2026 ਨੂੰ ਟਰੇਨ ਸੰਖਿਆ 22488 (ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ) ਰਾਹੀਂ ਸਫ਼ਰ ਕਰ ਰਹੀ ਇਕ ਮਹਿਲਾ ਯਾਤਰੀ ਦਾ ਲੈਪਟਾਪ ਬੈਗ ਕਾਹਲੀ ਵਿਚ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਰਹਿ ਗਿਆ। ਬੈਗ ਵਿਚ ਇਕ ਲੱਖ ਵੀਹ ਹਜ਼ਾਰ ਰੁਪਏ ਨਕਦ, ਇਕ ਪਰਸ ਤੇ ਕੁੱਝ ਜ਼ਰੂਰੀ ਦਸਤਾਵੇਜ਼ ਸਨ। ਲੈਪਟਾਪ ਬੈਗ ਸਟੇਸ਼ਨ ’ਤੇ ਰਹਿ ਜਾਣ ਦਾ ਪਤਾ ਲੱਗਣ ’ਤੇ ਮਹਿਲਾ ਯਾਤਰੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰ ਵਾਲਿਆਂ ਨੇ ਤੁਰੰਤ ਡਿਊਟੀ ’ਤੇ ਤਾਇਨਾਤ ਮੁੱਖ ਟਿਕਟ ਇੰਸਪੈਕਟਰ ਜਲੰਧਰ ਕੈਂਟ ਹੇਮੰਤ ਸ਼ਰਮਾ ਨੂੰ ਘਟਨਾ ਬਾਰੇ ਜਾਣੂ ਕਰਵਾਇਆ। ਹੇਮੰਤ ਸ਼ਰਮਾ ਨੇ ਫੁਰਤੀ ਦਿਖਾਉਂਦੇ ਹੋਏ ਬੈਗ ਨੂੰ ਲੱਭ ਲਿਆ ਤੇ ਪੜਤਾਲ ਤੋਂ ਬਾਅਦ ਮਹਿਲਾ ਯਾਤਰੀ ਦੇ ਪਰਿਵਾਰਕ ਮੈਂਬਰ ਨੂੰ ਸੁਰੱਖਿਅਤ ਸੌਂਪ ਦਿੱਤਾ। ਮਹਿਲਾ ਯਾਤਰੀ ਦੇ ਪਰਿਵਾਰ ਵਾਲਿਆਂ ਨੇ ਟਿਕਟ ਚੈਕਿੰਗ ਸਟਾਫ਼ ਦੀ ਫੁਰਤੀ ਤੇ ਇਮਾਨਦਾਰੀ ਲਈ ਧੰਨਵਾਦ ਪ੍ਰਗਟ ਕੀਤਾ। ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਨੇ ਹੇਮੰਤ ਸ਼ਰਮਾ ਦੇ ਇਸ ਸ਼ਲਾਘਾਯੋਗ ਕੰਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਘਟਨਾ ਰੇਲਵੇ ਕਰਮਚਾਰੀਆਂ ਦੀ ਇਮਾਨਦਾਰੀ, ਆਪਣੇ ਫ਼ਰਜ਼ ਪ੍ਰਤੀ ਨਿਸ਼ਠਾ ਤੇ ਯਾਤਰੀਆਂ ਪ੍ਰਤੀ ਸੇਵਾ ਭਾਵਨਾ ਦੀ ਸ਼ਾਨਦਾਰ ਮਿਸਾਲ ਹੈ।