ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੋਂ ਭੱਜੀ- ਭੁੱਲਰ, ਸੁੱਖੇਵਾਲਾ
ਜ਼ੀਰਾ, 22 ਅਕਤੂਬਰ(ਰਜਨੀਸ਼ ਕਥੂਰੀਆ)- ਪੀ. ਐਸ.
ਜ਼ੀਰਾ, 22 ਅਕਤੂਬਰ(ਰਜਨੀਸ਼ ਕਥੂਰੀਆ)- ਪੀ.ਐਸ.ਈ.ਬੀ.ਇੰਪਲਾਈਜ ਫੈਡਰੇਸ਼ਨ ਏਟਕ ਮੰਡਲ ਜ਼ੀਰਾ ਦੇ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ ਦੀ ਪ੍ਰਧਾਨਗੀ ਹੇਠ ਫੈਡਰੇਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ੀਰਾ ਵਿਖੇ ਹੋਈ। ਮੀਟਿੰਗ ਵਿਚ ਜਥੇਬੰਦੀ ਦੇ ਸੀਨੀਅਰ ਆਗੂ ਬਲਕਾਰ ਸਿੰਘ ਭੁੱਲਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆਂ ਬਲਕਾਰ ਸਿੰਘ ਭੁੱਲਰ ਅਤੇ ਲਖਵੀਰ ਸਿੰਘ ਸੁੱਖੇਵਾਲਾ ਨੇ ਕਿਹਾ ਕਿ ਜੁਆਇੰਟ ਫੋਰਮ ਤੇ ਏਕਤਾ ਮੰਚ ਵਲੋਂ ਸਾਂਝੀ ਕਾਲ ’ਤੇ ਰੋਸ ਰੈਲੀ ਕੀਤੀ ਗਈ ਹੈ। ਮੀਟਿੰਗ ਵਿਚ ਪੰਜਾਬ ਦੀਆਂ ਪੈਨਸ਼ਨਰ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਸਾਂਝੀ ਤਾਲਮੇਲ ਕਮੇਟੀ ਵਲੋਂ 21 ਤੇ 22 ਅਕਤੂਬਰ ਨੂੰ ਸਮੂਹਿਤ ਛੁੱਟੀ ’ਤੇ ਜਾ ਕੇ ਕੰਮਕਾਜ ਠੱਪ ਕੀਤਾ ਗਿਆ ਕਿਉਂਕਿ ਮੁਲਾਜ਼ਮ 2 ਦਿਨ ਦੀ ਛੁੱਟੀ ਕਰਕੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰ ਰਹੇ ਸਨ। ਇਸ ਸਮੇਂ ਲਖਵੀਰ ਸਿੰਘ ਸੁੱਖੇਵਾਲਾ, ਬਲਕਾਰ ਸਿੰਘ ਭੁੱਲਰ, ਗੁਰਵਿੰਦਰ ਸਿੰਘ ਜੇ.ਈ., ਗੁਰਦੀਪ ਸਿੰਘ ਐਸ.ਐਸ.ਏ., ਤੀਰਥ ਸਿੰਘ ਮੱਲਾਂਵਾਲਾ, ਸਵਰਨ ਚੰਦ ਜੇ.ਈ., ਸਰਬਨ ਸਿੰਘ ਜੇ.ਈ., ਰੁਪਿੰਦਰ ਸਿੰਘ ਤਲਵੰਡੀ, ਸੁਰਜੀਤ ਸਿੰਘ ਗਿੱਲ, ਜਸਵੰਤ ਸਿੰਘ ਸਰਾਂ, ਬਲਵਿੰਦਰ ਸਿੰਘ ਫਤਿਹਗੜ੍ਹ ਪੰਜਤੂਰ, ਵਰਿੰਦਰ ਕੁਮਾਰ, ਮੋਹਨ ਸਿੰਘ ਗਾਦੜੀਵਾਲਾ ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।