ਭਾਰਤ-ਪਾਕਿ ਸਰਹੱਦ ’ਤੇ ਮਨਾਈ ਪੂਰਨਿਮਾ ਅਤੇ ਭਗਵਾਨ ਵਾਲਮੀਕੀ ਜੈਅੰਤੀ
ਫ਼ਾਜ਼ਿਲਕਾ, 27 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਸਾਦਕੀ ਬਾਰਡਰ ’ਤੇ ਸ਼ਾਮ ਨੂੰ ਰਿਟਰੀਟ ਸਮਾਰੋਹ ਤੋਂ ਬਾਅਦ ਭਗਵਾਨ ਵਾਲਮੀਕੀ ਦੀ ਜੈਅੰਤੀ ਅਤੇ ਸ਼ਰਦ ਪੂਰਨਿਮਾ ਦਾ ਤਿਉਹਾਰ ਮਨਾਇਆ ਗਿਆ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸਮਾਰੋਹ ਦੇ ਮੁੱਖ ਮਹਿਮਾਨ ਸੰਤ ਜਗਦੀਸ਼ ਮੁਨੀ ਨੇ ਲੋਕਾਂ ਨੂੰ ਭਗਵਾਨ ਵਾਲਮੀਕੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਪ੍ਰੇਰਨਾ ਦਿੱਤੀ।
ਫ਼ਾਜ਼ਿਲਕਾ, 27 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਸਾਦਕੀ ਬਾਰਡਰ ’ਤੇ ਸ਼ਾਮ ਨੂੰ ਰਿਟਰੀਟ ਸਮਾਰੋਹ ਤੋਂ ਬਾਅਦ ਭਗਵਾਨ ਵਾਲਮੀਕੀ ਦੀ ਜੈਅੰਤੀ ਅਤੇ ਸ਼ਰਦ ਪੂਰਨਿਮਾ ਦਾ ਤਿਉਹਾਰ ਮਨਾਇਆ ਗਿਆ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸਮਾਰੋਹ ਦੇ ਮੁੱਖ ਮਹਿਮਾਨ ਸੰਤ ਜਗਦੀਸ਼ ਮੁਨੀ ਨੇ ਲੋਕਾਂ ਨੂੰ ਭਗਵਾਨ ਵਾਲਮੀਕੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਭਜਨਾਂ ਰਾਹੀਂ ਭਗਵਾਨ ਕ੍ਰਿਸ਼ਨ ਦੀ ਪਰਮ ਭਗਤ ਮੀਰਾ ਬਾਈ ਨੂੰ ਵੀ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕੀਤਾ। ਇਸ ਮੌਕੇ ਮਲੋਟ ਤੋਂ ਆਏ ਪੰਜਾਬ ਦੀ ਛੇਵੀਂ ਬਟਾਲੀਅਨ ਐਨ.ਸੀ.ਸੀ.ਦੇ ਵਰਦੀਧਾਰੀ ਬੱਚਿਆਂ ਨੇ ਤਿਰੰਗਾ ਲਹਿਰਾਉਂਦਿਆਂ ਦੇਸ਼ ਭਗਤੀ ਦੇ ਗੀਤ ਗਾਏ। ਸੰਤ ਜਗਦੀਸ਼ ਮੁਨੀ ਅਤੇ ਲੀਲਾਧਰ ਸ਼ਰਮਾ ਨੇ ਮਿਲ ਕੇ ਬੀ.ਐੱਸ.ਐੱਫ.ਅਧਿਕਾਰੀਆਂ, ਸਰਹੱਦੀ ਜਵਾਨਾਂ ਅਤੇ ਰਿਟਰੀਟ ਦੇਖਣ ਆਏ ਦਰਸ਼ਕਾਂ ਨੂੰ ਬਰਫ਼ੀ ਦਾ ਪ੍ਰਸਾਦ ਵੰਡਿਆ।