ਓਡੀਆ ਪਿੰਡ ਦੇ ਅਮਰਜੀਤ ਸਿੰਘ ਦੀ ਨਿਕਲੀ 1 ਲੱਖ ਦੀ ਲਾਟਰੀ
ਫ਼ਾਜ਼ਿਲਕਾ, 31 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੀ ਮਸ਼ਹੂਰ ਰੂਪ ਚੰਦ ਲਾਟਰੀ ਏਜੰਸੀ ’ਤੇ ਕਿਸਮਤ ਦਾ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਹੈ ਜਿੱਥੇ ਨੇੜਲੇ ਪਿੰਡ ਓਡੀਆ ਦੇ ਰਹਿਣ ਵਾਲੇ ਅਮਰਜੀਤ ਸਿੰਘ ਉਰਫ਼ ਬਿੱਟੂ ਨੇ ਮਹਿਜ਼ 15 ਦਿਨਾਂ ਦੇ ਅੰਦਰ ਦੂਜੀ ਵਾਰ 1 ਲੱਖ ਰੁਪਏ ਦਾ ਇਨਾਮ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਏਜੰਸੀ ਸੰਚਾਲਕ ਬੌਬੀ ਨੇ ਦੱਸਿਆ ਕਿ ਬਿੱਟੂ ਨੇ ਫ਼ੋਨ ’ਤੇ ਟਿਕਟ ਨੰਬਰ 618808 ਬੁੱਕ ਕਰਵਾਇਆ ਸੀ ਜਿਸ ’ਤੇ 1 ਲੱਖ ਦਾ ਇਨਾਮ ਨਿਕਲਿਆ ਹੈ।
ਅਜੀਤ ਡੈਸਕ
01-11-2026