ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ ‘ਤ੍ਰਿਤੀਆ ਸੋਪਾਨ’ ਸਿਖਲਾਈ ਕੈਂਪ ਸਮਾਪਤ
ਫ਼ਾਜ਼ਿਲਕਾ, 31 ਅਕਤੂਬਰ (ਦਵਿੰਦਰ ਪਾਲ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ ਪ੍ਰਿੰਸੀਪਲ ਡਾ. ਨਵਜੀਤ ਕੌਰ ਸਰਾਂ ਦੀ ਅਗਵਾਈ ਹੇਠ ਲਗਾਇਆ ਗਿਆ 4 ਰੋਜ਼ਾ ਸਕਾਊਟ ਐਂਡ ਗਾਈਡ ‘ਤ੍ਰਿਤੀਆ ਸੋਪਾਨ’ ਸਿਖਲਾਈ ਕੈਂਪ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ।
ਫ਼ਾਜ਼ਿਲਕਾ, 31 ਅਕਤੂਬਰ (ਦਵਿੰਦਰ ਪਾਲ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ ਪ੍ਰਿੰਸੀਪਲ ਡਾ.ਨਵਜੀਤ ਕੌਰ ਸਰਾਂ ਦੀ ਅਗਵਾਈ ਹੇਠ ਲਗਾਇਆ ਗਿਆ 4 ਰੋਜ਼ਾ ਸਕਾਊਟ ਐਂਡ ਗਾਈਡ ‘ਤ੍ਰਿਤੀਆ ਸੋਪਾਨ’ ਸਿਖਲਾਈ ਕੈਂਪ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ। ਕੈਂਪ ਦੌਰਾਨ ਸਕਾਊਟ ਮਾ. ਬਲਦੇਵ ਕੁਮਾਰ, ਸੌਰਵ ਕੁਮਾਰ ਤੇ ਗਾਈਡ ਕੈਪਟਨ ਸੋਮਾ ਰਾਣੀ ਵਲੋਂ ਵਿਦਿਆਰਥੀਆਂ ਨੂੰ ਸਕਾਊਟਿੰਗ ਦੇ ਨਿਯਮਾਂ, ਅਨੁਸ਼ਾਸਨ, ਟੀਮ ਭਾਵਨਾ ਤੇ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨ ਦੀ ਸਿਖਲਾਈ ਦਿੱਤੀ ਗਈ। ਜ਼ਿਲ੍ਹਾ ਆਰਗੇਨਾਈਜ਼ਰ ਪ੍ਰਵੀਨ ਲਤਾ, ਪ੍ਰਵੀਨ ਕੁਮਾਰੀ ਤੇ ਰੰਜਨਾ ਰਾਣੀ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ। ਪ੍ਰਿੰਸੀਪਲ ਡਾ.ਨਵਜੀਤ ਕੌਰ ਸਰਾਂ ਨੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਆਤਮ-ਨਿਰਭਰਤਾ ਤੇ ਸਮਾਜ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।