ਮੋਟਰਸਾਈਕਲ- ਟਰੈਕਟਰ ਟਰਾਲੀ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਤ, ਦੋ ਜ਼ਖ਼ਮੀ
ਜ਼ੀਰਾ, 2 ਨਵੰਬਰ(ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਬੀਤੀ ਰਾਤ ਜ਼ੀਰਾ ਮੱਲਾਂਵਾਲਾ ਲਿੰਕ ਰੋਡ ’ਤੇ ਪਿੰਡ ਬੋਤੀਆਂ ਵਾਲਾ ਨਜ਼ਦੀਕ ਇਕ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਅਤੇ ਦੋ ਨੌਜਵਾਨਾਂ ਦੇ ਜਖਮੀ ਹੋਣ ਦਾ ਸਮਾਂਚਾਰ ਹੈ। ਜਾਣਕਾਰੀ ਅਨੁਸਾਰ ਜ਼ੀਰਾ ਨੇੜਲੇ ਪਿੰਡ ਕੀਮੇਵਾਲੀ ਦੇ ਸਾਜਨ 28 ਪੁੱਤਰ ਛਿੰਦਰ ਸਿੰਘ, ਰਾਹੁਲ 23 ਪੁੱਤਰ ਕੁਲਦੀਪ ਸਿੰਘ ਅਤੇ ਸ਼ੰਕਰ (29 )ਪੁੱਤਰ ਸੱਤਪਾਲ ਵਾਸੀ ਫ਼ਿਰੋਜ਼ਪੁਰ ਜੋ ਕਿ ਜ਼ੀਰਾ ਤੋਂ ਰਾਤ 9 ਵਜੇ ਦੇ ਕਰੀਬ ਆਪਣੇ ਪਿੰਡ ਵਾਪਸ ਜਾ ਰਹੇ ਸਨ ਤਾਂ ਪਿੰਡ ਬੋਤੀਆਂ ਵਾਲਾ ਨਜਦੀਕ ਸਾਹਮਣੇ ਤੋਂ ਆ ਰਹੀ ਪਰਾਲੀ ਦੀਆਂ ਗੱਠਾਂ ਨਾਲ ਓਵਰਲੋਡ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ ਅਤੇ ਮੋਟਰਸਾਇਕਲ ਸਵਾਰ ਸਾਜਨ ਨੂੰ ਆਪਣੇ ਨਾਲ ਘੜੀਸਦੀ ਹੋਈ ਲੈ ਗਈ।
ਸ
ਸੜਕ ਹਾਦਸੇ ਵਿਚ ਮਾਰੇ ਗਏ ਨੌਜਵਾਨ ਸਾਜਨ ਦੀ ਫੋਟੋ
03-11-2026
ਜ਼ੀਰਾ, 2 ਨਵੰਬਰ(ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਬੀਤੀ ਰਾਤ ਜ਼ੀਰਾ ਮੱਲਾਂਵਾਲਾ ਲਿੰਕ ਰੋਡ ’ਤੇ ਪਿੰਡ ਬੋਤੀਆਂ ਵਾਲਾ ਨਜ਼ਦੀਕ ਇਕ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਅਤੇ ਦੋ ਨੌਜਵਾਨਾਂ ਦੇ ਜਖਮੀ ਹੋਣ ਦਾ ਸਮਾਂਚਾਰ ਹੈ। ਜਾਣਕਾਰੀ ਅਨੁਸਾਰ ਜ਼ੀਰਾ ਨੇੜਲੇ ਪਿੰਡ ਕੀਮੇਵਾਲੀ ਦੇ ਸਾਜਨ 28 ਪੁੱਤਰ ਛਿੰਦਰ ਸਿੰਘ, ਰਾਹੁਲ 23 ਪੁੱਤਰ ਕੁਲਦੀਪ ਸਿੰਘ ਅਤੇ ਸ਼ੰਕਰ (29 )ਪੁੱਤਰ ਸੱਤਪਾਲ ਵਾਸੀ ਫ਼ਿਰੋਜ਼ਪੁਰ ਜੋ ਕਿ ਜ਼ੀਰਾ ਤੋਂ ਰਾਤ 9 ਵਜੇ ਦੇ ਕਰੀਬ ਆਪਣੇ ਪਿੰਡ ਵਾਪਸ ਜਾ ਰਹੇ ਸਨ ਤਾਂ ਪਿੰਡ ਬੋਤੀਆਂ ਵਾਲਾ ਨਜਦੀਕ ਸਾਹਮਣੇ ਤੋਂ ਆ ਰਹੀ ਪਰਾਲੀ ਦੀਆਂ ਗੱਠਾਂ ਨਾਲ ਓਵਰਲੋਡ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ ਅਤੇ ਮੋਟਰਸਾਇਕਲ ਸਵਾਰ ਸਾਜਨ ਨੂੰ ਆਪਣੇ ਨਾਲ ਘੜੀਸਦੀ ਹੋਈ ਲੈ ਗਈ। ਇਸ ਦੌਰਾਨ ਨੌਜ਼ਵਾਨ ਸਾਜਨ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਰਾਹੁਲ ਅਤੇ ਸ਼ੰਕਰ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਿੰਨਾ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਸਾਜਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹਾਦਸੇ ਦੀ ਖਬਰ ਸੁਣਦਿਆਂ ਪਰਿਵਾਰਿਕ ਮੈਂਬਰ ਹਸਪਤਾਲ ਪੁੱਜੇ ਇਸ ਮੌਕੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਜਦ ਕਿ ਰਾਹੁਲ ਭਾਰਤੀ ਫੌਜ ਦਾ ਜਵਾਨ ਸੀ ਅਤੇ ਛੁੱਟੀ ਕੱਟਣ ਪਿੰਡ ਆਇਆ ਹੋਇਆ ਸੀ। ਹਾਦਸੇ ਦੀ ਪੈਰਵਾਈ ਕਰ ਰਹੇ ਏ.ਐੱਸ.ਆਈ ਅਨਵਰ ਮਸੀਹ ਨੇ ਦੱਸਿਆ ਕਿ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਉਸ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।