ਕਸਬਾ ਮਮਦੋਟ ਵਿਚ ਹਰ ਸਾਲ ਭੀੜ-ਭਾੜ ਵਾਲੇ ਬਾਜ਼ਾਰਾਂ ਵਿਚ ਹੁੰਦੀ ਪਟਾਕਿਆਂ ਦੀ ਵਿਕਰੀ
ਮਮਦੋਟ, 2 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਦੀਵਾਲੀ ਮੌਕੇ ਵੱਡੀ ਪੱਧਰ ’ਤੇ ਵਿਕਣ ਵਾਲੇ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਕਿਸੇ ਅਣਸੁਖਾਂਵੀ ਘਟਨਾ ਤੋਂ ਬਚਾਓ ਲਈ ਜ਼ਿਲ੍ਹਾ ਪ੍ਰਸ਼ਾਸਨ,ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਹਰ ਸਾਲ ਜ਼ਿਲੇ੍ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਰਿਹਾਇਸ਼ੀ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ ਤੋਂ ਦੂਰ ਖੁੱਲੇ ਇਲਾਕਿਆਂ ਵਿਚ ਪਟਾਕੇ ਵੇਚਣ ਲਈ ਥਾਵਾ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਥਾਵਾਂ ਨਿਰਧਾਰਿਤ ਕਰਕੇ ਹੇਠਲੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਅਮਲ ਲਈ ਭੇਜਿਆ ਜਾਂਦਾ ਹੈ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਫ਼ੈਸਲੇ ’ਤੇ ਕਸਬਾ ਮਮਦੋਟ ਵਿਖੇ ਕਦੇ ਵੀ ਅਮਲ ਨਹੀ ਹੋਇਆ।
ਮਮਦੋਟ, 2 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਦੀਵਾਲੀ ਮੌਕੇ ਵੱਡੀ ਪੱਧਰ ’ਤੇ ਵਿਕਣ ਵਾਲੇ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਕਿਸੇ ਅਣਸੁਖਾਂਵੀ ਘਟਨਾ ਤੋਂ ਬਚਾਓ ਲਈ ਜ਼ਿਲ੍ਹਾ ਪ੍ਰਸ਼ਾਸਨ,ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਹਰ ਸਾਲ ਜ਼ਿਲੇ੍ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਰਿਹਾਇਸ਼ੀ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ ਤੋਂ ਦੂਰ ਖੁੱਲੇ ਇਲਾਕਿਆਂ ਵਿਚ ਪਟਾਕੇ ਵੇਚਣ ਲਈ ਥਾਵਾ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਥਾਵਾਂ ਨਿਰਧਾਰਿਤ ਕਰਕੇ ਹੇਠਲੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਅਮਲ ਲਈ ਭੇਜਿਆ ਜਾਂਦਾ ਹੈ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਫ਼ੈਸਲੇ ’ਤੇ ਕਸਬਾ ਮਮਦੋਟ ਵਿਖੇ ਕਦੇ ਵੀ ਅਮਲ ਨਹੀ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਇਹ ਪੱਤਰ ਹੇਠਲੇ ਅਧਿਕਾਰੀਆਂ ਦੇ ਦਫ਼ਤਰਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਦਾ ਹੈ ਜਾਂ ਕਹਿ ਲਓ ਕੇ ਅਧਿਕਾਰੀਆਂ ਦੇ ਮੇਜ਼ਾਂ ’ਤੇ ਪਿਆ ਧੂੜ ਵਿਚ ਰੁਲ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ ਨਿਰਧਾਰਿਤ ਜਗਾਹ ਬੀ.ਐਸ.ਐਫ.ਗਰਾਉਂਡ ਵਿਚ ਅਜੇ ਤੱਕ ਦੀਵਾਲੀ ਮੌਕੇ ਕਿਸੇ ਵੀ ਸਾਲ ਪਟਾਕਿਆਂ ਦੇ ਸਟਾਲ ਨਹੀ ਲੱਗੇ। ਪਟਾਕੇ ਵੇਚਣ ਵਾਲਿਆਂ ਵਲੋਂ ਹਰ ਸਾਲ ਰਹਾਇਸ਼ੀ ਖੇਤਰ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ ਵਿਚ ਹੀ ਸਟਾਲ ਲਗਾ ਕੇ ਜਾਂ ਦੁਕਾਨਾਂ ’ਤੇ ਰੱਖ ਕੇ ਸ਼ਰੇਆਮ ਪਟਾਕੇ ਵੇਚੇ ਜਾਂਦੇ ਹਨ। ਜ਼ਿਲ੍ਹਾਂ ਪ੍ਰਸ਼ਾਸਨ ਦਾ ਫ਼ੈਸਲਾ ਲਾਗੂ ਕਰਵਾਉਣ ਲਈ ਜ਼ਿੰਮੇਵਾਰ ਅਧਿਕਾਰੀ ਸਭ ਕੁੱਝ ਵੇਖਦੇ ਹੋਏ ਵੀ ਮੂਕ ਦਰਸ਼ਕ ਬਣ ਕੇ ਲੰਘ ਜਾਂਦੇ ਹਨ। ਕੀ ਜ਼ਿੰਮੇਵਾਰੀ ਅਧਿਕਾਰੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹਨ। ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਇਸ ਸਾਲ ਫਿਰ ਕਸਬਾ ਮਮਦੋਟ ਵਿਖੇ ਦੀਵਾਲੀ ਮੌਕੇ ਪਟਾਕੇ ਵੇਚਣ ਲਈ ਬੀ.ਐਸ.ਐਫ. ਗਰਾਂਉਡ ਵਾਲੀ ਜਗਾਹ ਨਿਰਧਾਰਿਤ ਕੀਤੀ ਗਈ ਹੈ, ਆਉਣ ਵਾਲੇ ਦਿਨਾਂ ਵਿਚ ਪਤਾ ਚੱਲੇਗਾ ਕਿ ਪਟਾਕੇ ਨਿਰਧਾਰਿਤ ਥਾਂ ’ਤੇ ਜਾਂ ਪਹਿਲਾਂ ਦੀ ਤਰਾਂ ਭੀੜ-ਭਾੜ ਵਾਲੇ ਇਲਾਕਿਆਂ ਵਿਚ ਸ਼ਰੇਆਮ ਵੇਚੇ ਜਾਣਗੇ। ਇਲਾਕੇ ਦੇ ਸੂਝਵਾਨ ਲੋਕਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਨਿਰਧਾਰਿਤ ਕੀਤੀਆਂ ਥਾਵਾਂ ਵਾਲੇ ਫ਼ੈਸਲੇ ਨੂੰ ਇੰਨ-ਬਿੰਨ ਲਾਗੂ ਕਰਵਾਉਣ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ।