04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸ਼੍ਰੋਮਣੀ ਅਕਾਲੀ ਦਲ ਵਲੋਂ ਫਿਰੋਜ਼ਪੁਰ ਸ਼ਹਿਰੀ ਹਲਕੇ ’ਚ ਐੱਸ.ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਫ਼ਿਰੋਜ਼ਪੁਰ, 3 ਨਵੰਬਰ (ਗੁਰਿੰਦਰ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਫਿਰੋਜ਼ਪੁਰ ਸ਼ਹਿਰੀ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਚੁੱਕਿਆ ਗਿਆ ਹੈ। ਇਸੇ ਲੜੀ ਤਹਿਤ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਐੱਸ.

Ad Position 21
No active advertisement
ਅਕਾਲੀ ਦਲ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਨਵ-ਨਿਯੁਕਤ ਐੱਸ.ਸੀ. ਵਿੰਗ ਦੇ ਅਹੁਦੇਦਾਰ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ, ਸੁਖਪਾਲ ਸਿੰਘ ਨੰਨੂ ਅਤੇ ਮਨੋਹਰ ਲਾਲ ਹੰਸ ਨਾਲ। ਤਸਵੀਰ-ਗੁਰਿੰਦਰ ਸਿੰਘ 04-11-2026
ਫ਼ਿਰੋਜ਼ਪੁਰ, 3 ਨਵੰਬਰ (ਗੁਰਿੰਦਰ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਫਿਰੋਜ਼ਪੁਰ ਸ਼ਹਿਰੀ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਚੁੱਕਿਆ ਗਿਆ ਹੈ। ਇਸੇ ਲੜੀ ਤਹਿਤ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਐੱਸ.ਸੀ. ਵਿੰਗ ਵਿਚ ਵਿਸਥਾਰ ਕਰਦਿਆਂ ਸਰਕਲ (ਪੇਂਡੂ) ਪ੍ਰਧਾਨਾਂ ਤੋਂ ਇਲਾਵਾ, ਦੋ ਕਾਨੂੰਨੀ ਸਲਾਹਕਾਰ, ਚਾਰ ਸੀਨੀਅਰ ਮੀਤ ਪ੍ਰਧਾਨਾਂ, 6 ਮੀਤ ਪ੍ਰਧਾਨਾਂ ਅਤੇ 5 ਜਨਰਲ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਇੰਚਾਰਜ ਫਿਰੋਜ਼ਪੁਰ ਸ਼ਹਿਰੀ ਸੁਖਪਾਲ ਸਿੰਘ ਨੰਨੂ ਅਤੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਹੰਸ ਵਲੋਂ ਕੀਤੀਆਂ ਨਿਯੁਕਤੀਆਂ ਵਿਚ ਸਰਕਲ ਖਾਈ ਫੇਮੇ ਕੀ ਤੋਂ ਰੇਸ਼ਮ ਭੱਟੀ ਖਿਲਚੀ ਕਦੀਮ, ਸਰਕਲ ਬਸਤੀ ਰਾਮ ਲਾਲ ਤੋਂ ਸੁਖਵਿੰਦਰ ਸਿੰਘ ਅਟਾਰੀ, ਸਰਕਲ ਕਮਾਲਾ ਬੋਦਲਾ ਤੋਂ ਰੋਸ਼ਨ ਸਿੰਘ ਉਰਫ਼ ਬਿੱਟੂ ਨਿਹਾਲਾ ਲਵੇਰਾ ਅਤੇ ਸਰਕਲ ਗੱਟੀਆਂ ਤੋਂ ਸ਼ਮਸੇਰ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਗੋਰਾ ਅਟਾਰੀ, ਪਰਮਜੀਤ ਸਿੰਘ ਸੰਧੂ ਅਲੀ ਕੇ, ਕੁਲਦੀਪ ਸਿੰਘ ਵਾਸੀ ਗੋਲ ਬਾਗ ਫ਼ਿਰੋਜਪੁਰ ਸ਼ਹਿਰ ਅਤੇ ਬਲਜੀਤ ਸਿੰਘ ਬਸਤੀ ਲੱਧੂ ਕੇ ਨੂੰ ਸੀਨੀਅਰ ਮੀਤ ਪ੍ਰਧਾਨ, ਅਨਿਲ ਕੁਮਾਰ ਜੋਲੀ ਭਾਰਤ ਨਗਰ ਫ਼ਿਰੋਜਪੁਰ ਸ਼ਹਿਰ, ਸੋਨੂੰ ਭੱਟੀ ਬਸਤੀ ਆਵਾ ਫ਼ਿਰੋਜਪੁਰ ਸ਼ਹਿਰ , ਪਹਿਲਵਾਨ ਸਿੰਘ ਪਿੰਡ ਭਖੜਾ, ਜਗਦੇਵ ਸਿੰਘ ਨਿਹਾਲਾ ਲਵੇਰਾ ਅਤੇ ਸੂਰਜ ਸੂਬਾ ਕਾਹਨ ਚੰਦ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ ਜਦੋਂ ਕਿ ਮਨੋਜ ਕੁਮਾਰ ਹਾਊਸਿੰਗ ਬੋਰਡ ਕਾਲੋਨੀ, ਰਾਜੇਸ਼ ਕੁਮਾਰ ਕੋਠੀ ਰਾਏ ਸਾਹਿਬ, ਬਲਜੀਤ ਸਿੰਘ ਬਿੱਟੂ ਬੱਗੇ ਕੇ ਪਿੱਪਲ, ਜਸਵੀਰ ਸਿੰਘ ਨਿਜ਼ਾਮ ਵਾਲਾ, ਵਿਜੈ ਭੱਟੀ ਬਸਤੀ ਮੱਖਣ ਸਿੰਘ ਅਤੇ ਰਾਜ ਕੁਮਾਰ ਵਾਸੀ ਫ਼ਿਰੋਜਪੁਰ ਛਾਉਣੀ ਨੂੰ ਮੀਤ ਪ੍ਰਧਾਨ ਅਤੇ ਰਾਹੁਲ ਹੰਸ ਗਿਲਕੋ ਵੈਲੀ ਫ਼ਿਰੋਜਪੁਰ ਸ਼ਹਿਰ ਅਤੇ ਜੈ ਜੀਤ ਸਹੋਤਾ ਨਿਉ ਜਨਤਾ ਪ੍ਰੀਤ ਨਗਰ ਫ਼ਿਰੋਜਪੁਰ ਸ਼ਹਿਰ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਐੱਸ.ਸੀ ਵਿੰਗ ਦੇ ਪ੍ਰਧਾਨ ਜੱਥੇਦਾਰ ਗੁਲਜ਼ਾਰ ਸਿੰਘ ਰਣੀਕੇ ਤੋਂ ਅਸ਼ੀਰਵਾਦ ਵੀ ਲਿਆ। ਇਸ ਮੌਕੇ ਸੁਖਪਾਲ ਸਿੰਘ ਨੰਨੂ ਹਲਕਾ ਇੰਚਾਰਜ ਨੇ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਸਮਾਜ ਦੇ ਹਰ ਵਰਗ ਤੱਕ ਪਾਰਟੀ ਦੀਆਂ ਨੀਤੀਆਂ ’ਤੇ ਵਿਚਾਰਧਾਰਾ ਪਹੁੰਚਾਉਣ ਲਈ ਜਥੇਬੰਦਕ ਵਿਸਥਾਰ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਨਵੀਆਂ ਨਿਯੁਕਤੀਆਂ ਨਾਲ ਪਾਰਟੀ ਦੀਆਂ ਸਰਗਰਮੀਆਂ ਨੂੰ ਪਿੰਡ ਪੱਧਰ ਤੱਕ ਨਵੀਂ ਗਤੀ ਮਿਲੇਗੀ ਅਤੇ ਐੱਸ.ਸੀ. ਵਿੰਗ ਦੇ ਆਗੂ ਅਤੇ ਵਰਕਰ ਹੋਰ ਵਧੇਰੇ ਤਾਲਮੇਲ ਨਾਲ ਕੰਮ ਕਰ ਸਕਣਗੇ। ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਲਈ ਹਰ ਵਰਕਰ ਦੀ ਭੂਮਿਕਾ ਅਹਿਮ ਹੋਵੇਗੀ। ਇਸ ਮੌਕੇ ਨਵਨੀਤ ਕੁਮਾਰ ਗੋਰਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ), ਗਗਨਦੀਪ ਕੌਰ ਹਲਕਾ ਪ੍ਰਧਾਨ ਐੱਸ.ਸੀ ਮਹਿਲਾ ਵਿੰਗ, ਜਸਪਾਲ ਸਿੰਘ ਲੱਖੋਂ ਕੇ, ਬਲਕਾਰ ਸਿੰਘ ਢਿੱਲੋਂ ਹਲਕਾ ਪ੍ਰਧਾਨ ਯੂਥ ਵਿੰਗ, ਨਰਿੰਦਰ ਸਿੰਘ ਜੋਸਨ, ਦੇਸ ਰਾਜ ਖਿਲਚੀ ਜਦੀਦ ਅਤੇ ਕੁਲਵਿੰਦਰ ਸਿੰਘ ਪੀ.ਏ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਪਾਰਕ ’ਚੋਂ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਵਿਖੇ ਮਾਤਾ ਸਾਹਿਬ ਕੌਰ ਦਾ ਜਨਮ ਦਿਵਸ ਮਨਾਇਆ
Ad Position 24