06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਰਾਜਸਥਾਨ ਦੇ ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਤੋਂ ਜਾਣੂ ਹੋਏ ਤਲਵੰਡੀ ਭਾਈ ਦੇ ਵਿਦਿਆਰਥੀ

ਤਲਵੰਡੀ ਭਾਈ, 5 ਨਵੰਬਰ (ਰਵਿੰਦਰ ਸਿੰਘ ਬਜਾਜ)- ਪੰਜਾਬ ਸਰਕਾਰ ਦੀ ਅਗਵਾਈ ਅਤੇ ਪੀ. ਐਮ.

Ad Position 21
No active advertisement
ਅਜੀਤ ਡੈਸਕ 06-11-2026
ਤਲਵੰਡੀ ਭਾਈ, 5 ਨਵੰਬਰ (ਰਵਿੰਦਰ ਸਿੰਘ ਬਜਾਜ)- ਪੰਜਾਬ ਸਰਕਾਰ ਦੀ ਅਗਵਾਈ ਅਤੇ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਦੇ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਗਿੱਲ ਦੇ ਯੋਗ ਮਾਰਗਦਰਸ਼ਨ ਹੇਠ ਵਿਦਿਆਰਥੀਆਂ ਲਈ ਰਾਜਸਥਾਨ ਦਾ ਸੱਤ ਰੋਜ਼ਾ ਅੰਤਰ-ਰਾਜੀ ਐਕਸਪੋਜ਼ਰ ਦੌਰਾ ਕਰਵਾਇਆ ਗਿਆ। 30 ਅਕਤੂਬਰ ਤੋਂ 5 ਨਵੰਬਰ 2026 ਤੱਕ ਕਰਵਾਏ ਗਏ ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੇਸ਼ ਦੀ ਇਤਿਹਾਸਕ ਵਿਰਾਸਤ, ਸਭਿਆਚਾਰ ਅਤੇ ਪਰੰਪਰਾਵਾਂ ਤੋਂ ਜਾਣੂ ਕਰਵਾਉਣਾ ਸੀ। ਇਸ ਦੌਰੇ ਦੌਰਾਨ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਗਿੱਲ ਸਮੇਤ ਅਧਿਆਪਕ ਸੁਖਵਿੰਦਰ ਗੁਲ੍ਹਾਟੀ (ਲੈਕਚਰਾਰ, ਭੌਤਿਕ ਵਿਗਿਆਨ), ਰਮੇਸ਼ ਕੁਮਾਰ (ਲੈਕਚਰਾਰ, ਅੰਗਰੇਜ਼ੀ), ਹਰਪ੍ਰੀਤ ਕੌਰ (ਲੈਕਚਰਾਰ, ਸਮਾਜ ਸ਼ਾਸਤਰ), ਦੀਪਿਕਾ (ਸਾਇੰਸ ਮਿਸਟ੍ਰੈੱਸ), ਰਮਨਦੀਪ ਕੌਰ (ਗਣਿਤ ਮਿਸਟ੍ਰੈੱਸ) ਅਤੇ ਅਮਰ ਸ਼ਵੇਤਾ (ਅੰਗਰੇਜ਼ੀ ਮਿਸਟ੍ਰੈੱਸ) ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ। ਵਿਦਿਆਰਥੀਆਂ ਨੇ ਰਾਜਸਥਾਨ ਦੇ ਪ੍ਰਮੁੱਖ ਸ਼ਹਿਰਾਂ ਜੋਧਪੁਰ, ਮਾਊਂਟ ਆਬੂ, ਉਦੈਪੁਰ ਅਤੇ ਕੁੰਭਲਗੜ੍ਹ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੇਹਰਾਨਗੜ੍ਹ ਕਿਲ੍ਹਾ, ਮੰਡੋਰ ਗਾਰਡਨ, ਨੱਕੀ ਝੀਲ, ਬ੍ਰਹਮਾਕੁਮਾਰੀ ਆਸ਼ਰਮ, ਜੈਨ ਦਿਗੰਬਰ ਮੰਦਰ, ਸਿਟੀ ਪੈਲੇਸ, ਫਤਿਹਸਾਗਰ ਝੀਲ, ਗੰਗੌਰ ਘਾਟ, ਬਾਗੋਰ ਕੀ ਹਵੇਲੀ, ਜਗਦੀਸ਼ ਮੰਦਰ, ਹਲਦੀਘਾਟੀ ਅਤੇ ਕੁੰਭਲਗੜ੍ਹ ਕਿਲ੍ਹੇ ਵਰਗੇ ਇਤਿਹਾਸਕ ਅਤੇ ਸੈਰ-ਸਪਾਟਾ ਸਥਾਨਾਂ ਨੂੰ ਨੇੜਿਉਂ ਦੇਖਿਆ ਅਤੇ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕੀਤੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਅੰਤਰ-ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਉਤਸ਼ਾਹ ਨਾਲ ਭਾਗ ਲਿਆ। ਇਸ ਯਾਤਰਾ ਰਾਹੀਂ ਉਨ੍ਹਾਂ ਨੂੰ ਰਾਜਸਥਾਨ ਦੀ ਅਮੀਰ ਵਿਰਾਸਤ, ਇਤਿਹਾਸ, ਰਹਿਣ-ਸਹਿਣ ਅਤੇ ਸਭਿਆਚਾਰਕ ਪਰੰਪਰਾਵਾਂ ਨੂੰ ਸਮਝਣ ਦਾ ਮੌਕਾ ਮਿਲਿਆ। ਇਸ ਮੌਕੇ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਚੇਚੀ ਗੋਤ ਦਾ ਮੇਲਾ 8 ਨੂੰ ਅਗਲੀ ਖ਼ਬਰ ਕੰਢੀ ਖੇਤਰ ’ਚ ਦਾਲਾਂ ਤੇ ਤੇਲ ਬੀਜਾਂ ਦੀ ਕਾਸ਼ਤ ਕਿਸਾਨਾਂ ਲਈ ਲਾਹੇਵੰਦ -ਡਾ. ਰਮਨਦੀਪ ਕੌਰ
Ad Position 24