ਪ੍ਰਕਿਰਤੀ ਕਲੱਬ ਦੀ ਮਹੀਨੇਵਾਰ ਮੀਟਿੰਗ ਹੋਈ
ਜ਼ੀਰਾ, 9 ਨਵੰਬਰ (ਪ੍ਰਤਾਪ ਸਿੰਘ ਹੀਰਾ)-ਪ੍ਰਕਿਰਤੀ ਕਲੱਬ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਜੀਵਨ ਮੱਲ ਸਕੂਲ ਦੇ ਪ੍ਰਕਿਰਤੀ ਪਾਰਕ ਵਿਚ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੌਰਾਨ ਜਨਰਲ ਸਕੱਤਰ ਚਰਨਪ੍ਰੀਤ ਸਿੰਘ ਸੋਨੂੰ ਖਜ਼ਾਨਚੀ ਅਵਤਾਰ ਸਿੰਘ ਕਾਨੂੰਗੋ ਵਲੋਂ ਅਕਤੂਬਰ ਮਹੀਨੇ ਦਾ ਕਲੱਬ ਦਾ ਹਿਸਾਬ ਪੇਸ਼ ਕੀਤਾ ਗਿਆ। ਜੋ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਤੇ ਇਸ ਮਹੀਨੇ ਵਿਚ ਕੀਤੇ ਗਏ ਕੰਮਾਂ ਦੀ ਸਮੂਹ ਮੈਂਬਰਾਂ ਵਲੋਂ ਤਸੱਲੀ ਪ੍ਰਗਟ ਕੀਤੀ ਗਈ।
ਜ਼ੀਰਾ, 9 ਨਵੰਬਰ (ਪ੍ਰਤਾਪ ਸਿੰਘ ਹੀਰਾ)-ਪ੍ਰਕਿਰਤੀ ਕਲੱਬ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਜੀਵਨ ਮੱਲ ਸਕੂਲ ਦੇ ਪ੍ਰਕਿਰਤੀ ਪਾਰਕ ਵਿਚ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੌਰਾਨ ਜਨਰਲ ਸਕੱਤਰ ਚਰਨਪ੍ਰੀਤ ਸਿੰਘ ਸੋਨੂੰ ਖਜ਼ਾਨਚੀ ਅਵਤਾਰ ਸਿੰਘ ਕਾਨੂੰਗੋ ਵਲੋਂ ਅਕਤੂਬਰ ਮਹੀਨੇ ਦਾ ਕਲੱਬ ਦਾ ਹਿਸਾਬ ਪੇਸ਼ ਕੀਤਾ ਗਿਆ। ਜੋ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਤੇ ਇਸ ਮਹੀਨੇ ਵਿਚ ਕੀਤੇ ਗਏ ਕੰਮਾਂ ਦੀ ਸਮੂਹ ਮੈਂਬਰਾਂ ਵਲੋਂ ਤਸੱਲੀ ਪ੍ਰਗਟ ਕੀਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਨਵੰਬਰ ਮਹੀਨੇ ਦੌਰਾਨ ਪਾਰਕ ਵਿਚ ਨਵੀਆਂ ਚਾਰ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਮੀਟਿੰਗ ਵਿਚ ਗੁਰਤੇਜ ਸਿੰਘ ਗਿੱਲ ਪ੍ਰਧਾਨ ਸਾਰਾ ਕਲੱਬ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਮੀਟਿੰਗ ਵਿਚ ਹਰਪਾਲ ਸਿੰਘ ਪੰਡੋਰੀ, ਮਾਸਟਰ ਜੁਗਿੰਦਰ ਸਿੰਘ ਝਤਰਾ, ਅਵਤਾਰ ਸਿੰਘ ਕਾਨੂੰਗੋ, ਅੰਗਰੇਜ਼ ਸਿੰਘ ਅਟਵਾਲ ਜੇਈ, ਨਿੱਕਾ ਬਜਾਜ, ਜਸਵੰਤ ਸਿੰਘ ਨਾਮਦੇਵ, ਮਾਸਟਰ ਅਜੀਤ ਸਿੰਘ , ਬਲਵੰਤ ਸਿੰਘ ਧੰਜੂ, ਗੁਰਦੀਪ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਗੁਰਚਰਨ ਸਿੰਘ ਢਿੱਲੋਂ, ਰਵੀ ਕੱਕੜ , ਤਰਸੇਮ ਸਿੰਘ ਰੂਪ, ਮਨਜੀਤ ਸਿੰਘ ਸੰਧੂ, ਨਵਤੇਜ ਸਿੰਘ ਸਿੱਧੂ, ਸੁਰਿੰਦਰ ਸ਼ਰਮਾ ਜੇਈ, ਰਾਜਵਿੰਦਰ ਸਿੰਘ ਮਾਨਸਾ, ਕਟਾਰੀਆ , ਰਵੀ ਕੁਮਾਰ ਕਾਨੂੰਗੋ, ਪ੍ਰਤਾਪ ਸਿੰਘ ,ਜੁਗਰਾਜ ਸਿੰਘ ਭੂਈ , ਪਰਮਜੀਤ ਸਿੰਘ ਪੱਬੀ, ਸੁਰੇਸ਼, ਕਾਲਾ, ਹਰਜਿੰਦਰ ਸਿੰਘ ਨਾਰੰਗ, ਸੁਨੀਲ ਸਚਦੇਵਾ ਵਿੱਕੀ, ਭੁਪਿੰਦਰ ਸਿੰਘ ਭਿੰਦਾ, ਦਿਨੇਸ਼ ਜੋਸ਼ੀ, ਗੁਰਦੀਪ ਸਿੰਘ , ਸੁਖਪਾਲ ਸਿੰਘ , ਸੁਖਪਾਲ ਸਿੰਘ ਪੰਡੋਰੀ ਆਦਿ ਕਲੱਬ ਮੈਂਬਰ ਹਾਜ਼ਿਰ ਸਨ।