10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

3 ਦਿਨ ਤੋਂ ਕੂੜਾ ਨਾ ਚੁੱਕਣ ਕਰਕੇ ਦੁਕਾਨਦਾਰ ਪ੍ਰੇਸ਼ਾਨ

ਜ਼ੀਰਾ,10 ਨਵੰਬਰ (ਰਜਨੀਸ਼ ਕਥੂਰੀਆ)- ਪੁਰਾਣੀ ਤਲਵੰਡੀ ਰੋਡ ਜ਼ੀਰਾ ’ਤੇ ਸਥਿਤ ਗੁਗਾ ਮੰਦਰ ਵਾਲੀ ਗਲੀ ਦੇ ਨੇੜੇ ਨਗਰ ਕੌਂਸਲ ਜ਼ੀਰਾ ਵਲੋਂ ਲੋਕਾਂ ਨੂੰ ਕੂੜਾ ਨਾ ਸੁੱਟਣ ਸਬੰਧੀ ਲਗਾਏ ਗਏ ਬੈਨਰ ਜਿਸ ਉੱਪਰ, ਇੱਥੇ ਕੂੜਾ ਸੁੱਟਣਾ ਸਖਤ ਮਨਾ ਹੈ, ਇਸ ਜਗ੍ਹਾ ’ਤੇ ਕੂੜਾ ਸੁੱਟਣ ਵਾਲੇ ਨੂੰ 2000 ਜੁਰਮਾਨਾ ਕੀਤਾ ਜਾਵੇਗਾ। ਬਾ-ਹੁਕਮ ਕਾਰਜ ਸਾਧਕ ਅਫਸਰ ਨਗਰ ਕੌਂਸਲ ਜ਼ੀਰਾ ਲਿਖਿਆ ਹੋਇਆ ਹੈ, ਪਰ ਇਸ ਬੈਨਰ ਦੇ ਅੱਗੇ ਹੀ ਲੱਗਾ ਕੂੜੇ ਦਾ ਢੇਰ ਕਾਰਜ ਸਾਧਕ ਅਫਸਰ ਦੇ ਹੁਕਮਾਂ ਨੂੰ ਠੇਕਾ ਵਿਖਾ ਰਿਹਾ ਹੈ।

Ad Position 21
No active advertisement
ਪੁਰਾਣੀ ਤਲਵੰਡੀ ਰੋਡ ’ਤੇ ਲੱਗੇ ਕੂੜੇ ਦੇ ਢੇਰ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਤੇ ਕੂੜੇ ਦੇ ਢੇਰ ਦੇ ਪਿੱਛੇ ਨਗਰ ਕੌਂਸਲ ਵਲੋਂ ਲਗਾਇਆ ਹੋਇਆ ਬੈਨਰ। ਤਸਵੀਰ-ਰਜਨੀਸ਼ ਕਥੂਰੀਆ 11-11-2026
ਜ਼ੀਰਾ,10 ਨਵੰਬਰ (ਰਜਨੀਸ਼ ਕਥੂਰੀਆ)- ਪੁਰਾਣੀ ਤਲਵੰਡੀ ਰੋਡ ਜ਼ੀਰਾ ’ਤੇ ਸਥਿਤ ਗੁਗਾ ਮੰਦਰ ਵਾਲੀ ਗਲੀ ਦੇ ਨੇੜੇ ਨਗਰ ਕੌਂਸਲ ਜ਼ੀਰਾ ਵਲੋਂ ਲੋਕਾਂ ਨੂੰ ਕੂੜਾ ਨਾ ਸੁੱਟਣ ਸਬੰਧੀ ਲਗਾਏ ਗਏ ਬੈਨਰ ਜਿਸ ਉੱਪਰ, ਇੱਥੇ ਕੂੜਾ ਸੁੱਟਣਾ ਸਖਤ ਮਨਾ ਹੈ, ਇਸ ਜਗ੍ਹਾ ’ਤੇ ਕੂੜਾ ਸੁੱਟਣ ਵਾਲੇ ਨੂੰ 2000 ਜੁਰਮਾਨਾ ਕੀਤਾ ਜਾਵੇਗਾ। ਬਾ-ਹੁਕਮ ਕਾਰਜ ਸਾਧਕ ਅਫਸਰ ਨਗਰ ਕੌਂਸਲ ਜ਼ੀਰਾ ਲਿਖਿਆ ਹੋਇਆ ਹੈ, ਪਰ ਇਸ ਬੈਨਰ ਦੇ ਅੱਗੇ ਹੀ ਲੱਗਾ ਕੂੜੇ ਦਾ ਢੇਰ ਕਾਰਜ ਸਾਧਕ ਅਫਸਰ ਦੇ ਹੁਕਮਾਂ ਨੂੰ ਠੇਕਾ ਵਿਖਾ ਰਿਹਾ ਹੈ। ਇਸ ਸੜਕ ’ਤੇ ਸਥਿਤ ਆਸ- ਪਾਸ ਦੇ ਦੁਕਾਨਦਾਰਾਂ ਸੰਜੀਵ ਕੁਮਾਰ ਕੁਮਰਾ, ਬਿੱਟੂ ਕੁਮਾਰ,ਗੁਰਮੁੱਖ ਸਿੰਘ,ਅਨੁਰਾਗ, ਧਰਮਿੰਦਰ ਸਚਦੇਵਾ,ਹੈਪੀ ਸਚਦੇਵਾ ਅਤੇ ਹਰੀ ਕ੍ਰਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਇਹ ਕੂੜੇ ਦਾ ਢੇਰ ਲੱਗਿਆ ਹੋਇਆ ਹੈ। ਉਹਨਾਂ ਦੱਸਿਆ ਕਿ ਇੱਥੇ ਆਮ ਲੋਕ ਤਾਂ ਹਨੇਰੇ ਸਵੇਰੇ ਕੂੜਾ ਸੁੱਟ ਕੇ ਜਾਂਦੇ ਹੀ ਹਨ, ਬਲਕਿ ਆਮ ਲੋਕਾਂ ਨੂੰ ਇੱਥੇ ਕੂੜਾ ਨਾ ਸੁੱਟਣ ਸਬੰਧੀ ਨਗਰ ਕੌਂਸਲ ਜ਼ੀਰਾ ਵਲੋਂ ਲਗਾਏ ਗਏ ਬੈਨਰ ਦੇ ਬਾਵਜੂਦ ਨਗਰ ਕੌਂਸਲ ਜ਼ੀਰਾ ਦੇ ਸਫਾਈ ਕਰਮਚਾਰੀ ਹੀ ਆਪਣੀਆਂ ਰੇਹੜੀਆਂ ਰਾਹੀਂ ਇੱਥੇ ਕੂੜਾ ਸੁੱਟ ਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਹਨਾਂ ਦੱਸਿਆ ਕਿ ਜਦੋਂ ਇਹਨਾਂ ਸਫਾਈ ਕਰਮਚਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਅੱਗੋਂ ਗਾਲੀ ਗਲੋਚ ਕਰਨ ’ਤੇ ਉੱਤਰ ਆਉਂਦੇ ਹਨ। ਉਹਨਾਂ ਦੱਸਿਆ ਕਿ ਇਸ ਕੂੜੇ ਦੇ ਢੇਰ ਵਿਚੋਂ ਆਉਂਦੀ ਗੰਦੀ ਬਦਬੂ ਦੇ ਕਾਰਨ ਉਨਾਂ ਦਾ ਅਤੇ ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਉਹਨਾ ਦੱਸਿਆ ਕਿ ਇਸ ਕੂੜੇ ਦੇ ਡੰਪ ਤੋਂ ਕੁਝ ਦੂਰੀ ’ਤੇ ਹੀ ਇਕ ਮੰਦਰ ਅਤੇ 3 ਸਕੂਲ ਸਥਿਤ ਹਨ। ਜਿਸ ਕਾਰਨ ਇਸ ਸੜਕ ਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਦੀ ਵੱਡੀ ਪੱਧਰ ’ਤੇ ਆਵਾਜਾਈ ਰਹਿੰਦੀ ਹੈ। ਉਹਨਾਂ ਦੱਸਿਆ ਕਿ ਕੂੜੇ ਦਾ ਇਹ ਡੰਪ ਸ਼ਹਿਰ ਲਈ ਨਜ਼ਰ ਵੱਟੂ ਦਾ ਕੰਮ ਕਰ ਰਿਹਾ ਹੈ। ਇਹਨਾਂ ਦੁਕਾਨਦਾਰਾਂ ਨੇ ਨਗਰ ਕੌਂਸਲ ਜ਼ੀਰਾ ਤੋਂ ਮੰਗ ਕੀਤੀ ਹੈ ਕਿ ਇਸ ਜਗ੍ਹਾ ਤੋਂ ਪੱਕੇ ਤੌਰ ’ਤੇ ਇਹ ਕੂੜੇ ਦਾ ਡੰਪ ਹਟਾਇਆ ਜਾਵੇ। ਇਸ ਸਬੰਧ ਵਿਚ ਜਦੋਂ ਨਗਰ ਕੌਂਸਲ ਜ਼ੀਰਾ ਦੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਹੋਣ ਕਰਕੇ ਹੋ ਸਕਦਾ ਹੈ ਕਿ ਉੱਥੇ ਕੂੜਾ ਜਮਾ ਹੋ ਗਿਆ ਹੋਵੇ। ਉਹਨਾਂ ਕਿਹਾ ਕਿ ਸੁਪਰਡੈਂਟ ਰਾਹੀਂ ਪਤਾ ਕਰਵਾ ਕੇ ਉਹ ਹੁਣੇ ਹੀ ਇਹ ਕੂੜੇ ਦਾ ਢੇਰ ਚੁਕਵਾ ਦਿੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸਦਰ ਪੁਲਿਸ ਜੀਰਾ ਨੇ ਪਰਾਲੀ ਨੂੰ ਅੱਗ ਲਾਉਣ ’ਤੇ ਕਿਸਾਨਾਂ ਉੱਤੇ ਕੀਤੇ ਪਰਚੇ ਦਰਜ ਅਗਲੀ ਖ਼ਬਰ ਸ਼ਹਿਰ ਵਿਚ ਛਾਈ ਧੂੰਏਂ ਦੀ ਸੰਘਣੀ ਪਰਤ, ਅੱਖਾਂ ਵਿਚ ਜਲਣ ਅਤੇ ਸਾਹ ਲੈਣ ਵਿਚ ਦਿੱਕਤ ਕਾਰਨ ਲੋਕ ਮਾਸਕ ਲਗਾਉਣ ਲਈ ਮਜਬੂਰ
Ad Position 24