10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

ਮਮਦੋਟ ,10 ਨਵੰਬਰ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਫਿਰੋਜਪੁਰ-ਫਾਜਿਲਕਾ ਮੁੱਖ ਮਾਰਗ ਦੇ ਨੇੜੇ ਮਮਦੋਟ-ਖਾਈ ਟੀ ਪੁਆਇੰਟ ਕੋਲ ਇਕ ਬੇਲਰ ਮਾਲਕ ਵਲੋਂ ਪਰਾਲੀ ਦੀਆਂ ਗੱਠਾਂ ਦੇ ਚੱਠੇ ਲਗਾਏ ਗਏ ਹਨ। ਪਿਛਲੇ ਕਰੀਬ ਇਕ ਮਹੀਨੇ ਤੋਂ ਇੱਥੇ ਪਰਾਲੀ ਦੀਆਂ ਗੱਠਾਂ ਜੋੜੀਆਂ ਜਾ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 11-11-2026
ਮਮਦੋਟ ,10 ਨਵੰਬਰ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਫਿਰੋਜਪੁਰ-ਫਾਜਿਲਕਾ ਮੁੱਖ ਮਾਰਗ ਦੇ ਨੇੜੇ ਮਮਦੋਟ-ਖਾਈ ਟੀ ਪੁਆਇੰਟ ਕੋਲ ਇਕ ਬੇਲਰ ਮਾਲਕ ਵਲੋਂ ਪਰਾਲੀ ਦੀਆਂ ਗੱਠਾਂ ਦੇ ਚੱਠੇ ਲਗਾਏ ਗਏ ਹਨ। ਪਿਛਲੇ ਕਰੀਬ ਇਕ ਮਹੀਨੇ ਤੋਂ ਇੱਥੇ ਪਰਾਲੀ ਦੀਆਂ ਗੱਠਾਂ ਜੋੜੀਆਂ ਜਾ ਰਹੀਆਂ ਹਨ। ਬੀਤੀ ਰਾਤ ਕਰੀਬ 8 ਵਜੇ ਪਰਾਲੀ ਦੇ ਚੱਠਿਆਂ ਵਿਚੋਂ ਧੂੰਆਂ ਅਤੇ ਅੱਗ ਨਿਕਲਦੀ ਵੇਖ ਕੇ ਪਰਾਲੀ ਜੋੜਨ ਵਾਲੇ ਬੇਲਰ ਮਾਲਕ ਵਲੋਂ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ,ਪਰੰਤੂ ਅੱਗ ਜ਼ਿਆਦਾ ਹੋਣ ਕਾਰਨ ਕਾਬੂ ਨਾ ਹੁੰਦੀ ਵੇਖ ਅੱਗ ਬਝਾਊ ਗੱਡੀਆਂ ਨਾਲ ਸੰਪਰਕ ਕੀਤਾ ਗਿਆ,ਜਿਸ ਤੋਂ ਬਾਅਦ ਫ਼ਿਰੋਜਪੁਰ ਤੋਂ ਪਹੁੰਚੀ ਅੱਗ ਬਝਾਊ ਗੱਡੀ ਵਲੋਂ ਪਾਣੀ ਪਾਉਣ ਅਤੇ ਪਰਾਲੀ ਦੇ ਬਾਕੀ ਚੱਠਿਆਂ ਨੂੰ ਦੂਰ ਹਟਾ ਕੇ ਅੱਗ ਨੂੰ ਕੁੱਝ ਚੱਠਿਆਂ ਤੱਕ ਸੀਮਿਤ ਕਰ ਦਿੱਤਾ ਗਿਆ। ਅੱਜ ਸਵੇਰ ਤੱਕ ਵੀ ਪਰਾਲੀ ਦਾ ਚੱਠੇ ਅੱਗ ਨਾਲ ਸੜ੍ਹ ਰਹੇ ਸਨ। ਬੇਲਰ ਮਾਲਕਾਂ ਨੇ ਦੱਸਿਆਂ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਚੱਲ ਸਕਿਆ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਇਕ ਹਫ਼ਤੇ ਵਿਚ ਤਿੰਨ ਥਾਵਾ ਲੱਖੋਂ ਕੇ ਬਹਿਰਾਮ,ਪਿੰਡ ਖੁੰਦਰ ਉਤਾੜ ਅਤੇ ਹੁਣ ਖਾਈ ਫੇਮੇ ਕੀ ਵਿਖੇ ਪਰਾਲੀ ਦੇ ਚੱਠਿਆਂ ਨੂ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪਰਾਲੀ ਜਮਾਂ ਕਰਨ ਵਾਲੇ ਬੇਲਰ ਮਾਲਕਾਂ ਨੇ ਦੱਸਿਆਂ ਕਿ ਇਸ ਇਲਾਕੇ ਵਿਚ ਪਰਾਲੀ ਦੀਆਂ ਗੱਠਾਂ ਜਮਾਂ ਕਰਨ ਦੇ ਦਰਜਨ ਦੇ ਕਰੀਬ ਡੰਪ ਹਨ। ਅੱਗ ’ਤੇ ਕਾਬੂ ਪਾਉਣ ਲਈ ਬੇਲਰ ਮਾਲਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਥਾਣਾ ਲੱਖੋਂ ਕੇ ਬਹਿਰਾਮ ਵਿਖੇ ਜਾਂ ਗੁਰਦੁਆਰਾ ਪ੍ਰਗਟ ਸਾਹਿਬ ਕੋਲ ਫਿਰੋਜਪੁਰ-ਫਾਜਿਲਕਾ ਮਾਰਗ ’ਤੇ ਅੱਗ ਬਝਾਊ ਗੱਡੀ ਤਾਇਨਾਤ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਦੇ ਗੰਦੇ ਪਾਣੀ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ ਅਗਲੀ ਖ਼ਬਰ ਸਦਰ ਪੁਲਿਸ ਜੀਰਾ ਨੇ ਪਰਾਲੀ ਨੂੰ ਅੱਗ ਲਾਉਣ ’ਤੇ ਕਿਸਾਨਾਂ ਉੱਤੇ ਕੀਤੇ ਪਰਚੇ ਦਰਜ
Ad Position 24