10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਭਸੀਨ ਪੈਲਸ ਦੀ ਕਿਚਨ ਵਿਖੇ ਅਚਨਚੇਤ ਚੈਕਿੰਗ ਚੀਸ ਚਿੱਲੀ ਦਾ ਸੈਂਪਲ ਭਰਿਆ, ਸਫ਼ਾਈ ਸਬੰਧੀ ਖ਼ਾਮੀਆਂ ’ਤੇ ਕੀਤਾ ਚਲਾਨ

ਫ਼ਿਰੋਜ਼ਪੁਰ, 10 ਨਵੰਬਰ (ਕੁਲਬੀਰ ਸਿੰਘ ਸੋਢੀ)-ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਖਾਣਾ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਫੂਡ ਸੇਫ਼ਟੀ ਵਿਭਾਗ ਵਲੋਂ ਫ਼ਿਰੋਜ਼ਪੁਰ ਵਿਚ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੀਆਂ ਇਕਾਈਆਂ ਦੀ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਪ੍ਰਾਪਤ ਸ਼ਿਕਾਇਤ ਦੇ ਆਧਾਰ ’ ਤੇ ਵਿਭਾਗ ਦੀ ਟੀਮ ਵਲੋਂ ਭਸੀਨ ਪੈਲੇਸ ਵਿਚ ਬਣੀ ਕਿਚਨ ਦੀ ਅਚਨਚੇਤ ਚੈਕਿੰਗ ਕੀਤੀ ਗਈ।

Ad Position 21
No active advertisement
ਭਸੀਨ ਪੈਲਸ ਅਤੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਲਈ ਭਾਜੀ ਤਿਆਰ ਕਰਨ ਵਾਲੀ ਇਕਾਈ ਦੀ ਜਾਂਚ ਕਰਨ ਸਮੇਂ ਫੂਡ ਸਫੇਟੀ ਵਿਭਾਗ ਦੇ ਟੀਮ ਮੈਂਬਰ। ਅਜੀਤ ਤਸਵੀਰ 11-11-2026
ਫ਼ਿਰੋਜ਼ਪੁਰ, 10 ਨਵੰਬਰ (ਕੁਲਬੀਰ ਸਿੰਘ ਸੋਢੀ)-ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਖਾਣਾ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਫੂਡ ਸੇਫ਼ਟੀ ਵਿਭਾਗ ਵਲੋਂ ਫ਼ਿਰੋਜ਼ਪੁਰ ਵਿਚ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੀਆਂ ਇਕਾਈਆਂ ਦੀ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਪ੍ਰਾਪਤ ਸ਼ਿਕਾਇਤ ਦੇ ਆਧਾਰ ’ ਤੇ ਵਿਭਾਗ ਦੀ ਟੀਮ ਵਲੋਂ ਭਸੀਨ ਪੈਲੇਸ ਵਿਚ ਬਣੀ ਕਿਚਨ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਾਂਚ ਦੌਰਾਨ ਰਸੋਈ ਵਿਚ ਗੰਦਗੀ ਅਤੇ ਸਫ਼ਾਈ ’ਤੇ ਸੈਨੇਟਰੀ ਪ੍ਰਬੰਧਾਂ ਸਬੰਧੀ ਕਈ ਗੰਭੀਰ ਖ਼ਾਮੀਆਂ ਸਾਹਮਣੇ ਆਈਆਂ। ਵਿਭਾਗ ਵਲੋਂ ਚੀਜ਼ ਚਿੱਲੀ ਦਾ ਸੈਂਪਲ ਭਰਨ ਦੇ ਨਾਲ-ਨਾਲ ਸਫ਼ਾਈ ਵਿਚ ਕਮੀਆਂ ਪਾਏ ਜਾਣ ’ਤੇ ਚਲਾਨ ਵੀ ਜਾਰੀ ਕੀਤਾ ਗਿਆ। ਚੈਕਿੰਗ ਦੌਰਾਨ ਟੀਮ ਨੇ ਪਾਇਆ ਕਿ ਰਸੋਈ ਵਿਚ ਸਫ਼ਾਈ ਦੇ ਪ੍ਰਬੰਧ ਤਸੱਲੀਬਖ਼ਸ਼ ਨਹੀਂ ਸਨ ਅਤੇ ਕਾਫ਼ੀ ਗੰਦਗੀ ਮੌਜੂਦ ਸੀ। ਇਸ ਤੋਂ ਇਲਾਵਾ ਵੈਜੀਟੇਰੀਅਨ ਅਤੇ ਨਾਨ-ਵੈਜੀਟੇਰੀਅਨ ਖਾਣ-ਪੀਣ ਵਾਲੀਆਂ ਵਸਤਾਂ ਨੂੰ ਇਕੱਠਿਆਂ ਰੱਖਿਆ ਹੋਇਆ ਸੀ, ਜੋ ਕਿ ਸੁਰੱਖਿਅਤ ਫੂਡ ਹੈਂਡਲਿੰਗ ਦੇ ਨਿਯਮਾਂ ਦੇ ਉਲਟ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜਿਸ ਜਗ੍ਹਾ ਖਾਣਾ ਤਿਆਰ ਕੀਤਾ ਜਾ ਰਿਹਾ ਸੀ ਅਤੇ ਖੁਰਾਕੀ ਵਸਤਾਂ ਰੱਖੀਆਂ ਹੋਈਆਂ ਸਨ, ਉੱਥੇ ਹੀ ਸ਼ਰਾਬ ਦੇ ਪੈੱਗ ਵੀ ਰੱਖੇ ਹੋਏ ਸਨ। ਵਿਭਾਗੀ ਜਾਂਚ ਦੌਰਾਨ ਖਾਣੇ ਵਿਚ ਵਰਤੇ ਜਾ ਰਹੇ ਰੰਗਾਂ ਦੀ ਵਰਤੋਂ ਸਬੰਧੀ ਵੀ ਗੰਭੀਰ ਸਵਾਲ ਉੱਠੇ ਅਤੇ ਚੀਸ ਚਿੱਲੀ ਵਿਚ ਰੰਗ ਦੀ ਵਰਤੋਂ ਕੀਤੀ ਜਾ ਰਹੀ ਸੀ, ਜਦਕਿ ਹਰੀਆਂ ਸਬਜ਼ੀਆਂ ਨੂੰ ਵਧੇਰੇ ਆਕਰਸ਼ਕ ਦਿਖਾਉਣ ਲਈ ਹਰੇ ਰੰਗ ਅਤੇ ਹੋਰ ਸਬਜ਼ੀਆਂ ਲਈ ਲਾਲ ਰੰਗ ਵੀ ਮੌਕੇ ’ਤੇ ਮੌਜੂਦ ਪਾਇਆ ਗਿਆ। ਇਸ ਸਬੰਧੀ ਸ਼ਿਕਾਇਤ ਵਿਚ ਦਰਜ ਚੀਜ਼ ਚਿੱਲੀ ਦਾ ਸੈਂਪਲ ਭਰ ਕੇ ਜਾਂਚ ਲਈ ਫੂਡ ਲੈਬਾਰਟਰੀ ਭੇਜਣ ਦੀ ਕਾਰਵਾਈ ਕੀਤੀ ਗਈ, ਤਾਂ ਜੋ ਇਸ ਵਿਚ ਵਰਤੇ ਗਏ ਰੰਗਾਂ ਅਤੇ ਖੁਰਾਕੀ ਪਦਾਰਥ ਦੀ ਗੁਣਵੱਤਾ ਸਬੰਧੀ ਤੱਥ ਸਾਹਮਣੇ ਆ ਸਕਣ। ਫੂਡ ਸੇਫ਼ਟੀ ਵਿਭਾਗ ਵਲੋਂ ਭੋਜਨ ਸੁਰੱਖਿਆ ਅਤੇ ਮਿਆਰ ਐਕਟ, 2006 ਅਤੇ ਭੋਜਨ ਸੁਰੱਖਿਆ ਅਤੇ ਮਿਆਰ ਨਿਯਮ, 2011 ਤਹਿਤ ਕਾਰਵਾਈ ਕਰਦਿਆਂ ਸਫ਼ਾਈ ਅਤੇ ਸੈਨੇਟਰੀ ਹਾਲਤਾਂ ਵਿਚ ਕਮੀਆਂ ਸਬੰਧੀ ਚਲਾਨ ਜਾਰੀ ਕੀਤਾ ਗਿਆ। ਇਸੇ ਮੁਹਿੰਮ ਤਹਿਤ ਫੂਡ ਸੇਫ਼ਟੀ ਵਿਭਾਗ ਵਲੋਂ ਇਕ ਅਜਿਹੀ ਇਕਾਈ ਦਾ ਵੀ ਨਿਰੀਖਣ ਕੀਤਾ ਗਿਆ, ਜਿੱਥੇ ਸ਼ਹਿਰ ਵਿਚ ਹੋਣ ਵਾਲੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਲਈ ਭਾਜੀ ਤਿਆਰ ਕੀਤੀ ਜਾਂਦੀ ਹੈ। ਜਾਂਚ ਦੌਰਾਨ ਰਸੋਈ ਅਤੇ ਖੁਰਾਕੀ ਵਸਤਾਂ ਤਿਆਰ ਕਰਨ ਵਾਲੀ ਜਗ੍ਹਾ ’ਤੇ ਸਫ਼ਾਈ ਦੇ ਮਾੜੇ ਪ੍ਰਬੰਧ ਅਤੇ ਅਣਹਾਈਜੈਨਿਕ ਹਾਲਾਤ ਸਾਹਮਣੇ ਆਏ। ਵਿਭਾਗੀ ਟੀਮ ਨੇ ਇਸ ਸਥਿਤੀ ’ਤੇ ਗੰਭੀਰ ਨਾਰਾਜ਼ਗੀ ਪ੍ਰਗਟਾਈ। ਇਸ ਤੋਂ ਵੀ ਵਧੇਰੇ ਚਿੰਤਾਜਨਕ ਗੱਲ ਇਹ ਸਾਹਮਣੇ ਆਈ ਕਿ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੀ ਜਗ੍ਹਾ ’ਤੇ ਤੰਬਾਕੂ, ਬੀੜੀ ਅਤੇ ਸਿਗਰਟ ਆਦਿ ਦੀ ਵਰਤੋਂ ਕੀਤੀ ਜਾ ਰਹੀ ਸੀ। ਵਿਭਾਗ ਨੇ ਇਸ ਨੂੰ ਫੂਡ ਸੇਫ਼ਟੀ ਅਤੇ ਸਫ਼ਾਈ ਦੇ ਨਿਯਮਾਂ ਦੀ ਉਲੰਘਣਾ ਕਰਾਰ ਦਿੰਦਿਆਂ ਕਿਹਾ ਕਿ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਘਰਾਂ ਤੱਕ ਪਹੁੰਚਣ ਵਾਲੀ ਭਾਜੀ ਤਿਆਰ ਕਰਨ ਵਾਲੀਆਂ ਇਕਾਈਆਂ ਵਿਚ ਸਫ਼ਾਈ ਦੇ ਮਿਆਰਾਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ। ਵਿਭਾਗ ਵਲੋਂ ਸਬੰਧਿਤ ਇਕਾਈ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਅਣਹਾਈਜੈਨਿਕ ਹਾਲਾਤਾਂ ਸਬੰਧੀ ਚਲਾਨ ਜਾਰੀ ਕਰਨ ਦੀ ਕਾਰਵਾਈ ਵੀ ਕੀਤੀ ਜਾਵੇਗੀ। ਫੂਡ ਸੇਫ਼ਟੀ ਵਿਭਾਗ ਨੇ ਰੈਸਟੋਰੈਂਟਾਂ, ਹੋਟਲਾਂ, ਕੈਟਰਿੰਗ ਯੂਨਿਟਾਂ, ਹਲਵਾਈਆਂ ਅਤੇ ਵਿਆਹ-ਸ਼ਾਦੀਆਂ ਦੀ ਭਾਜੀ ਤਿਆਰ ਕਰਨ ਵਾਲੇ ਸਾਰੇ ਅਦਾਰਿਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਰਸੋਈਆਂ ਵਿਚ ਸਫ਼ਾਈ, ਖੁਰਾਕੀ ਵਸਤਾਂ ਦੀ ਸਹੀ ਸਟੋਰੇਜ ਅਤੇ ਸੁਰੱਖਿਅਤ ਫੂਡ ਹੈਂਡਲਿੰਗ ਦੇ ਨਿਯਮਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ। ਵੈਜੀਟੇਰੀਅਨ ਅਤੇ ਨਾਨ-ਵੈਜੀਟੇਰੀਅਨ ਖਾਣੇ ਨੂੰ ਵੱਖਰਾ ਰੱਖਣ ਦੇ ਨਾਲ-ਨਾਲ ਕੇਵਲ ਮਨਜ਼ੂਰਸ਼ੁਦਾ ਫੂਡ ਕਲਰਾਂ ਦੀ ਨਿਯਮਾਂ ਅਨੁਸਾਰ ਵਰਤੋਂ ਕੀਤੀ ਜਾਵੇ। ਵਿਭਾਗ ਵਲੋਂ ਸਪਸ਼ਟ ਕੀਤਾ ਗਿਆ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਅਹਿਮ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੀਆਂ ਇਕਾਈਆਂ ਦੀ ਅਚਨਚੇਤ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਧੰਨ ਧੰਨ ਬਾਬਾ ਵਿਸ਼ਵਕਰਮਾ ਯੂਨੀਅਨ ਵਲੋਂ ਨਿਰਮਲ ਸਿੰਘ ਨੂੰ ਪ੍ਰਧਾਨ ਅਤੇ ਅਸ਼ੋਕ ਕੁਮਾਰ ਨੂੰ ਮੀਤ ਪ੍ਰਧਾਨ ਬਣਾਇਆ ਅਗਲੀ ਖ਼ਬਰ ਭਰਾ-ਭੈਣ ਦੇ ਪਿਆਰ ਅਤੇ ਸਨੇਹ ਦਾ ਪ੍ਰਤੀਕ ਭਾਈ ਦੂਜ ਦਾ ਤਿਉਹਾਰ ਮਨਾਇਆ
Ad Position 24