15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਰਕਾਰੀ ਪ੍ਰਾਇਮਰੀ ਸਕੂਲ ਲੋਹੁਕੇ ਖੁਰਦ ਵਿਖੇ ਸੈਂਟਰ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ

ਮੱਲਾਂਵਾਲਾ, 15 ਨਵੰਬਰ(ਬਲਬੀਰ ਸਿੰਘ ਜੋਸਨ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਮੱਲਾਂਵਾਲਾ ਦੀ ਬੀ. ਪੀ.

Ad Position 21
No active advertisement
ਅਜੀਤ ਡੈਸਕ 16-11-2026
ਮੱਲਾਂਵਾਲਾ, 15 ਨਵੰਬਰ(ਬਲਬੀਰ ਸਿੰਘ ਜੋਸਨ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਮੱਲਾਂਵਾਲਾ ਦੀ ਬੀ.ਪੀ.ਈ.ਓ ਮੈਡਮ ਹਰਜੀਤ ਕੌਰ ਦੀ ਦੇਖ ਰੇਖ ਹੇਠ ਸੈਂਟਰ ਲੋਹੁਕੇ ਖੁਰਦ ਵਿਖ਼ੇ ਸੈਂਟਰ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਨੂੰ ਨੇਪਰੇ ਚਾੜ੍ਹਨ ਲਈ ਸੈਂਟਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਜੋੜੇ ਤੋਂ ਕੁਲਵਿੰਦਰ ਸਿੰਘ, ਵਲਟੋਹਾ ਤੋਂ ਵੀਰਪਾਲ ਕੌਰ, ਅਲੀਪੁਰ ਤੋਂ ਮੈਡਮ ਦੀਕਸ਼ਾ, ਮੀਹਾ ਸਿੰਘ ਵਾਲੇ ਤੋਂ ਮੈਡਮ ਈਸ਼ਾ, ਨੋਰੰਗ ਸਿੰਘ ਵਾਲਾ ਤੋਂ ਕੁਲਵੰਤ ਸਿੰਘ, ਠੱਠਾ ਕਿਸ਼ਨ ਸਿੰਘ ਤੋਂ ਮੈਡਮ ਅੰਜੂ ਬਾਲਾ, ਠੱਠਾ ਦਲੇਲ ਸਿੰਘ ਤੋਂ ਮਨਜੀਤ ਕੌਰ, ਮਾਣੋਚਾਹਲ ਤੋਂ ਮੈਡਮ ਮਮਤਾ ਰਾਣੀ, ਬੂੜੇਵਾਲਾ ਤੋਂ ਨਤੀਸ਼ਾ ਕੰਧਾਰੀ, ਗੁਰਦਿਤੀ ਵਾਲਾ ਤੋਂ ਮੈਡਮ ਸੁਰਿੰਦਰ ਪਾਲ ਕੌਰ ਅਤੇ ਸੀਸੀ ਮੱਲਾਵਾਲਾ ਤੋਂ ਮਨਦੀਪ ਕੌਰ ਟੀਚਰ ਸਾਹਿਬਾਨਾਂ ਦੀ ਅਣਥਕ ਮਿਹਨਤ ਸਦਕਾ ਇਹ ਵਿੱਦਿਅਕ ਮੁਕਾਬਲੇ ਕਰਵਾਏ ਗਏ। ਸੈਂਟਰ ਲੋਹੁਕੇ ਖੁਰਦ ਦੇ ਹੈਡ ਟੀਚਰ ਭਾਰਤ ਪ੍ਰਤਾਪ ਨੇ ਕਿਹਾ ਕਿ ਇਹਨਾਂ ਮੁਕਾਬਲਿਆ ਵਿਚ ਬੱਚਿਆਂ ਵਲੋਂ ਵਧੀਆ ਪ੍ਰਦਰਸ਼ਨ ਕਰਨਾ ਅਧਿਆਪਕਾ ਸਮੇਤ ਬਲਾਕ ਇੰਚਾਰਜ ਮੈਡਮ ਹਰਜੀਤ ਕੌਰ ਦੀ ਯੋਗ ਅਗਵਾਈ ਦਾ ਨਤੀਜਾ ਹੈ । ਉਨਾਂ ਪੂਰੇ ਬਲਾਕ ਵਿਚ ਆਪਣੀਆਂ ਸੇਵਾਵਾਂ ਦੇਣ ਵਾਲੇ ਦਰਜਾ ਬ ਦਰਜਾ ਅਧਿਆਪਕਾਂ ਨੂੰ ਉਤਸ਼ਾਹਤ ਕਰਦੇ ਹੋਏ ਕਿਹਾ ਕਿ ਅਧਿਆਪਕ ਦਾ ਕੰਮ ਹੀ ਹੈ ਕਿ ਉਹ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਕਰਵਾ ਸਕੇ। ਇਹਨਾਂ ਵਿਦਿਅਕ ਮੁਕਾਬਲਿਆਂ ਨੂੰ ਨੇਪਰੇ ਚਾੜ੍ਹਨ ਲਈ ਮੈਡਮ ਅਲਪਨਾਂ ਰਾਣੀ, ਅਧਿਆਪਕ ਰਸ਼ਪਾਲ ਸਿੰਘ ਅਤੇ ਸੰਦੀਪ ਕੁਮਾਰ ਸਕੂਲ ਅਲੀਪੁਰ ਦਾ ਵੀ ਅਹਿਮ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਹਰਪ੍ਰੀਤ ਸਿੰਘ ਲਾਟੀਆ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਫ਼ਿਰੋਜ਼ਪੁਰ ਕੈਂਟ ਪੁਲਿਸ ਨੇ ਨਸ਼ਾ ਕਰਦੇ ਤਿੰਨ ਨੌਜਵਾਨ ਪੰਨੀ ਅਤੇ ਲਾਈਟਰ ਸਮੇਤ ਕੀਤੇ ਕਾਬੂ
Ad Position 24