ਨਾਇਬ ਤਹਿਸੀਲਦਾਰ ਰਮੇਸ਼ ਧੀਂਗੜਾ ਦਾ ਤਬਾਦਲਾ, ਪ੍ਰੀਆ ਰਾਣੀ ਨੇ ਗੁਰੂਹਰਸਹਾਏ ਵਿਖੇ ਸੰਭਾਲਿਆ ਨਵਾਂ ਚਾਰਜ
ਗੁਰੂਹਰਸਹਾਏ, 17 ਨਵੰਬਰ (ਕਪਿਲ ਕੰਧਾਰੀ)-ਸਥਾਨਕ ਤਹਿਸੀਲ ਦਫ਼ਤਰ ਗੁਰੂਹਰਸਹਾਏ ਵਿਖੇ ਨਾਇਬ ਤਹਿਸੀਲਦਾਰ ਰਮੇਸ਼ ਧੀਂਗੜਾ ਦਾ ਤਬਾਦਲਾ ਹੋਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਅਰਨੀਵਾਲਾ ਤੋਂ ਤਬਦੀਲ ਹੋ ਕੇ ਆਏ ਨਵੇਂ ਨਾਇਬ ਤਹਿਸੀਲਦਾਰ ਪ੍ਰੀਆ ਰਾਣੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਨਾਲ ਤਹਿਸੀਲ ਦਫ਼ਤਰ ਵਿਚ ਨਵੀਂ ਪ੍ਰਸ਼ਾਸਨਿਕ ਜ਼ਿੰਮੇਵਾਰੀ ਦੀ ਸ਼ੁਰੂਆਤ ਹੋ ਗਈ ਹੈ।
ਨ
ਨਵੇਂ ਆਏ ਨਾਈਬ ਤਹਿਸੀਲਦਾਰ ਪ੍ਰੀਆ ਰਾਣੀ ਜਾਣਕਾਰੀ ਦਿੰਦੇ ਹੋਏ। ਤਸਵੀਰ-ਕਪਿਲ ਕੰਧਾਰੀ
18-11-2026
ਗੁਰੂਹਰਸਹਾਏ, 17 ਨਵੰਬਰ (ਕਪਿਲ ਕੰਧਾਰੀ)-ਸਥਾਨਕ ਤਹਿਸੀਲ ਦਫ਼ਤਰ ਗੁਰੂਹਰਸਹਾਏ ਵਿਖੇ ਨਾਇਬ ਤਹਿਸੀਲਦਾਰ ਰਮੇਸ਼ ਧੀਂਗੜਾ ਦਾ ਤਬਾਦਲਾ ਹੋਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਅਰਨੀਵਾਲਾ ਤੋਂ ਤਬਦੀਲ ਹੋ ਕੇ ਆਏ ਨਵੇਂ ਨਾਇਬ ਤਹਿਸੀਲਦਾਰ ਪ੍ਰੀਆ ਰਾਣੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਨਾਲ ਤਹਿਸੀਲ ਦਫ਼ਤਰ ਵਿਚ ਨਵੀਂ ਪ੍ਰਸ਼ਾਸਨਿਕ ਜ਼ਿੰਮੇਵਾਰੀ ਦੀ ਸ਼ੁਰੂਆਤ ਹੋ ਗਈ ਹੈ। ਦਫ਼ਤਰ ਪਹੁੰਚਣ ’ਤੇ ਰੀਡਰ ਵਿਪਨ ਕੁਮਾਰ, ਗੁਰਜੰਟ ਸਿੰਘ ਅਤੇ ਗੁਰਭੇਜ ਸਿੰਘ ਵਲੋਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਇਸ ਮੌਕੇ ਦਫ਼ਤਰੀ ਸਟਾਫ਼ ਨੇ ਉਮੀਦ ਪ੍ਰਗਟਾਈ ਕਿ ਨਵੇਂ ਨਾਇਬ ਤਹਿਸੀਲਦਾਰ ਦੀ ਅਗਵਾਈ ਹੇਠ ਤਹਿਸੀਲ ਦਫ਼ਤਰ ਦਾ ਕੰਮਕਾਜ ਸੁਚਾਰੂ ਢੰਗ ਨਾਲ ਚੱਲੇਗਾ ਅਤੇ ਆਮ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਆਪਣੇ ਕੰਮ ਕਰਵਾਉਣ ਵਿਚ ਸਹੂਲਤ ਮਿਲੇਗੀ।