17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਾਬਕਾ ਸਰਪੰਚ ਅਤੇ ਕਿਸਾਨ ਯੂਨੀਅਨ ਵਿਚਾਲੇ ਖੜਕੀ

ਜ਼ੀਰਾ,17 ਨਵੰਬਰ (ਰਜਨੀਸ਼ ਕਥੂਰੀਆ)- ਇਕ ਕਿਸਾਨ ਯੂਨੀਅਨ ਦੇ ਮੈਂਬਰ ਪਾਸੋਂ ਪੰਚਾਇਤੀ ਜਮੀਨ ਵਿਚ ਮਿੱਟੀ ਪਵਾਉਣ ਨੂੰ ਲੈ ਕੇ ਜ਼ੀਰਾ ਦੇ ਇਕ ਨਜ਼ਦੀਕੀ ਪਿੰਡ ਦੇ ਸਾਬਕਾ ਸਰਪੰਚ ਅਤੇ ਕਿਸਾਨ ਯੂਨੀਅਨ ਵਿਚਾਲੇ ਖੜਕ ਪਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 4 ਸਾਲ ਪਹਿਲਾਂ ਜ਼ੀਰਾ ਦੇ ਨਜ਼ਦੀਕੀ ਇਕ ਪਿੰਡ ਦੇ ਤਤਕਾਲੀਨ ਸਰਪੰਚ ਨੇ ਮਿੱਟੀ ਪਾਉਣ ਦਾ ਕੰਮ ਕਰਦੇ ਕਿਸਾਨ ਯੂਨੀਅਨ ਦੇ ਇਕ ਮੈਂਬਰ ਪਾਸੋਂ ਪੰਚਾਇਤੀ ਜਮੀਨ ਵਿਚ ਮਿੱਟੀ ਪਵਾਈ ਸੀ।

Ad Position 21
No active advertisement
ਅਜੀਤ ਡੈਸਕ 18-11-2026
ਜ਼ੀਰਾ,17 ਨਵੰਬਰ (ਰਜਨੀਸ਼ ਕਥੂਰੀਆ)- ਇਕ ਕਿਸਾਨ ਯੂਨੀਅਨ ਦੇ ਮੈਂਬਰ ਪਾਸੋਂ ਪੰਚਾਇਤੀ ਜਮੀਨ ਵਿਚ ਮਿੱਟੀ ਪਵਾਉਣ ਨੂੰ ਲੈ ਕੇ ਜ਼ੀਰਾ ਦੇ ਇਕ ਨਜ਼ਦੀਕੀ ਪਿੰਡ ਦੇ ਸਾਬਕਾ ਸਰਪੰਚ ਅਤੇ ਕਿਸਾਨ ਯੂਨੀਅਨ ਵਿਚਾਲੇ ਖੜਕ ਪਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 4 ਸਾਲ ਪਹਿਲਾਂ ਜ਼ੀਰਾ ਦੇ ਨਜ਼ਦੀਕੀ ਇਕ ਪਿੰਡ ਦੇ ਤਤਕਾਲੀਨ ਸਰਪੰਚ ਨੇ ਮਿੱਟੀ ਪਾਉਣ ਦਾ ਕੰਮ ਕਰਦੇ ਕਿਸਾਨ ਯੂਨੀਅਨ ਦੇ ਇਕ ਮੈਂਬਰ ਪਾਸੋਂ ਪੰਚਾਇਤੀ ਜਮੀਨ ਵਿਚ ਮਿੱਟੀ ਪਵਾਈ ਸੀ। ਇਹ ਮਿੱਟੀ ਪਵਾਉਣ ਦੀ ਕਾਫੀ ਰਾਸ਼ੀ ਸਰਪੰਚ ਵਲੋਂ ਅਦਾ ਕਰ ਦਿੱਤੀ ਗਈ ਪਰ ਲਗਭਗ 4 ਲੱਖ ਰੁਪਏ ਦੀ ਰਾਸ਼ੀ ਸਰਪੰਚ ਵੱਲ ਬਕਾਇਆ ਰਹਿ ਗਈ। ਇਸ ਦਰਮਿਆਨ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਸਰਪੰਚ ਦੇ ਹੱਥੋਂ ਸਰਪੰਚੀ ਖੁੱਸ ਗਈ। ਜਿਸ ਕਰਕੇ ਮਿੱਟੀ ਪਾਉਣ ਵਾਲੇ ਵਿਅਕਤੀ ਦੀ ਬਕਾਇਆ ਰਾਸ਼ੀ ਅਦਾ ਕਰਨ ਦਾ ਵੀ ਕੰਮ ਲਟਕ ਗਿਆ। ਮਿੱਟੀ ਪਾਉਣ ਵਾਲਾ ਕਿਸਾਨ ਯੂਨੀਅਨ ਦਾ ਮੈਂਬਰ ਪਿਛਲੇ ਕਾਫੀ ਸਮੇਂ ਤੋਂ ਮੌਜੂਦਾ ਤੋਂ ਸਾਬਕਾ ਹੋ ਚੁੱਕੇ ਸਰਪੰਚ ਪਾਸੋਂ ਬਕਾਇਆ ਰਾਸ਼ੀ ਦੀ ਮੰਗ ਕਰ ਰਿਹਾ ਸੀ, ਪਰ ਸਰਪੰਚ ਇਹ ਬਕਾਇਆ ਰਾਸ਼ੀ ਦੇਣ ਨੂੰ ਲੈ ਕੇ ਟਾਲਮਟੋਲ ਵਾਲਾ ਵਤੀਰਾ ਅਪਣਾ ਰਿਹਾ ਸੀ। ਇਸੇ ਦੌਰਾਨ ਜਦੋਂ ਉਕਤ ਵਿਅਕਤੀ ਨੇ ਇਹ ਸਾਰਾ ਮਾਮਲਾ ਆਪਣੀ ਕਿਸਾਨ ਯੂਨੀਅਨ ਦੇ ਨੋਟਿਸ ਵਿਚ ਲਿਆਂਦਾ ਤਾਂ ਕਿਸਾਨ ਯੂਨੀਅਨ ਦੇ ਕੁਝ ਨੁਮਾਇੰਦਿਆਂ ਵਲੋਂ ਸਾਬਕਾ ਸਰਪੰਚ ਨਾਲ ਉਕਤ ਵਿਅਕਤੀ ਨੂੰ ਉਸ ਦੀ ਬਣਦੀ ਬਕਾਇਆ ਰਕਮ ਅਦਾ ਕਰਨ ਦੀ ਮੰਗ ਕੀਤੀ ਗਈ ਤਾਂ ਉਲਟਾ ਸਰਪੰਚ ਨੇ ਯੂਨੀਅਨ ਦੇ ਨੁਮਾਇੰਦੇ ਨੂੰ ਵੀ ਬੁਰਾ ਭਲਾ ਕਿਹਾ ਜਿਸ ਤੋਂ ਬਾਅਦ ਮਾਮਲਾ ਭਖ ਗਿਆ। ਇਸ ਮਾਮਲੇ ਨੂੰ ਲੈ ਕੇ ਕਿਸਾਨ ਯੂਨੀਅਨ ਦੀ ਹੋਈ ਮਹੀਨੇਵਾਰ ਮੀਟਿੰਗ ਵਿਚ ਯੂਨੀਅਨ ਨੇ ਆਪਣੇ ਮੈਂਬਰ ਦੇ ਹੱਕ ਵਿਚ ਸਖਤ ਸਟੈਂਡ ਲੈਂਦਿਆਂ ਸਾਬਕਾ ਸਰਪੰਚ ਨੂੰ 2 ਦਿਨ ਦਾ ਅਲਟੀਮੇਟਮ ਦਿੰਦਿਆਂ ਗੱਲ ਬੈਠ ਕੇ ਨਿਬੇੜਨ ਦੀ ਅਪੀਲ ਕੀਤੀ ਹੈ ਅਤੇ ਅਜਿਹਾ ਨਾ ਕਰਨ ਲਈ ਸੂਰਤ ਵਿਚ ਉਸ ਦੇ ਖਿਲਾਫ ਯੂਨੀਅਨ ਦੇ ਨਿਯਮਾਂ ਦੇ ਮੁਤਾਬਕ ਸੰਘਰਸ਼ ਵਿੱਢਣ ਦੀ ਚੇਤਾਵਨੀ ਵੀ ਦੇ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਭੁੱਲਰ ਨੂੰ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੀ ਮਹੀਨੇਵਾਰ ਮੀਟਿੰਗ ਵਿਚ ਕਿਸਾਨੀ ਮਸਲਿਆਂ ’ਤੇ ਹੋਈਆਂ ਅਹਿਮ ਵਿਚਾਰਾਂ
Ad Position 24