19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਭੋਗ ’ਤੇ ਵਿਸ਼ੇਸ਼ - ਮਾਤਾ ਮਹਿੰਦਰ ਕੌਰ ਕਾਹਲੋਂ

ਤਲਵੰਡੀ ਭਾਈ- ਸਰਦਾਰਨੀ ਮਹਿੰਦਰ ਕੌਰ ਕਾਹਲੋਂ ਦਾ ਜਨਮ ਸਾਲ 1942 ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਹਰਦਾਸਾ ਵਿਖੇ ਪਿਤਾ ਜਰਨੈਲ ਸਿੰਘ ਕੰਗ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਇਨ੍ਹਾਂ ਨੇ ਪਾਲਣ ਪੋਸ਼ਣ ਦੌਰਾਨ ਇਨ੍ਹਾਂ ਦੇ ਮਾਪਿਆਂ ਅਤੇ ਪਿੰਡ ਢੀਂਡਸਾ ਦੇ ਨਾਨਕੇ ਪਰਿਵਾਰ ਨੇ ਇਨ੍ਹਾਂ ਨੂੰ ਚੰਗੇ ਸੰਸਕਾਰਾਂ ਦਾ ਧਾਰਨੀ ਬਣਾਇਆ।

Ad Position 21
No active advertisement
ਅਜੀਤ ਡੈਸਕ 20-11-2026
ਤਲਵੰਡੀ ਭਾਈ- ਸਰਦਾਰਨੀ ਮਹਿੰਦਰ ਕੌਰ ਕਾਹਲੋਂ ਦਾ ਜਨਮ ਸਾਲ 1942 ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਹਰਦਾਸਾ ਵਿਖੇ ਪਿਤਾ ਜਰਨੈਲ ਸਿੰਘ ਕੰਗ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਇਨ੍ਹਾਂ ਨੇ ਪਾਲਣ ਪੋਸ਼ਣ ਦੌਰਾਨ ਇਨ੍ਹਾਂ ਦੇ ਮਾਪਿਆਂ ਅਤੇ ਪਿੰਡ ਢੀਂਡਸਾ ਦੇ ਨਾਨਕੇ ਪਰਿਵਾਰ ਨੇ ਇਨ੍ਹਾਂ ਨੂੰ ਚੰਗੇ ਸੰਸਕਾਰਾਂ ਦਾ ਧਾਰਨੀ ਬਣਾਇਆ। ਇਨ੍ਹਾਂ ਦਾ ਵਿਆਹ ਪਿੰਡ ਮਰੂੜ ਦੇ ਚੰਗਾ ਨਾਮਣਾ ਰੱਖਣ ਵਾਲੇ ਪਰਿਵਾਰ ’ਚ ਠਾਕਰ ਸਿੰਘ ਕਾਹਲੋਂ ਨਾਲ ਹੋਇਆ। ਗ੍ਰਹਿਸਤ ਜੀਵਨ ਵਿਚ ਪ੍ਰਵੇਸ਼ ਕਰਨ ਉਪਰੰਤ ਪ੍ਰਮਾਤਮਾ ਨੇ ਇਨ੍ਹਾਂ ਦੇ ਘਰ ਚਾਰ ਪੁੱਤਰਾਂ ਕੁਲਦੀਪ ਸਿੰਘ ਕਾਹਲੋਂ, ਮਨਜੀਤ ਸਿੰਘ ਕਾਹਲੋਂ, ਸੁਖਦੀਪ ਸਿੰਘ ਕਾਹਲੋਂ ਸਾਬਕਾ ਸਰਪੰਚ ਅਤੇ ਜਗਦੀਪ ਸਿੰਘ ਕਾਹਲੋਂ ਤੋਂ ਇਲਾਵਾ ਦੋ ਧੀਆਂ ਅਮਰਜੀਤ ਕੌਰ ਅਤੇ ਕੁਲਵਿੰਦਰ ਕੌਰ ਦੀ ਦਾਤ ਬਖ਼ਸ਼ੀ। ਮਾਤਾ ਮਹਿੰਦਰ ਕੌਰ ਨੇ ਪਤੀ ਠਾਕਰ ਸਿੰਘ ਕਾਹਲੋਂ ਦੇ ਮੋਢੇ ਨਾਲ ਮੋਢਾ ਜੋੜ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਂਦਿਆਂ ਆਪਣੇ ਬੱਚਿਆਂ ਨੂੰ ਯੋਗ ਵਿਦਿਆ ਦਿਵਾ ਕੇ ਸਮੇਂ ਦੇ ਹਾਣੀ ਬਣਾਇਆ ਅਤੇ ਉਨ੍ਹਾਂ ਦੀ ਦੇਖ ਰੇਖ ਹੇਠ ਪਰਿਵਾਰ ਤਰੱਕੀ ਦੇ ਰਾਹਾਂ ’ਤੇ ਤੁਰਿਆ। ਜਿਸ ਦੇ ਚੱਲਦਿਆਂ ਇਨ੍ਹਾਂ ਦੇ ਪੁੱਤਰ ਸੁਖਦੀਪ ਸਿੰਘ ਕਾਹਲੋਂ ਦੋ ਵਾਰ ਪਿੰਡ ਮਰੂੜ ਦੇ ਸਰਪੰਚ ਰਹੇ ਅਤੇ ਉਨ੍ਹਾਂ ਸਮੁੱਚਾ ਪਰਿਵਾਰ ਹੀ ਇਲਾਕੇ ਅੰਦਰ ਚੰਗੀ ਸਮਾਜਕ ਪਛਾਣ ਰੱਖਦਾ ਹੈ। ਇਨ੍ਹਾਂ ਦੇ ਵੱਡੇ ਪੁੱਤਰ ਕੁਲਦੀਪ ਸਿੰਘ ਕਾਹਲੋਂ ਦੀ ਮੌਤ ਨੇ ਆਪ ਨੂੰ ਅਤੇ ਸਮੁੱਚੇ ਪਰਿਵਾਰ ਨੂੰ ਝੰਜੋੜ ਸੁੱਟਿਆ ਅਤੇ ਉਸ ਤੋਂ ਬਾਅਦ ਇਨ੍ਹਾਂ ਦੇ ਪਤੀ ਠਾਕਰ ਸਿੰਘ ਕਾਹਲੋਂ ਦੇ ਸਵਰਗਵਾਸ ਹੋ ਜਾਣ ਉਪਰੰਤ ਵੀ ਆਪਣੇ ਹੌਸਲਾ ਨਾ ਛੱਡਿਆ ਅਤੇ ਪਰਿਵਾਰ ਦੀ ਅਗਵਾਈ ਜਾਰੀ ਰੱਖੀ। ਮਾਤਾ ਮਹਿੰਦਰ ਕੌਰ ਕਾਹਲੋਂ ਪ੍ਰਮਾਤਮਾ ਵਲੋਂ ਬਖ਼ਸ਼ੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ 11 ਨਵੰਬਰ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਅੱਜ ਮਿਤੀ 20 ਨਵੰਬਰ 2026 ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਵਜੇ ਤੱਕ ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਪਿੰਡ ਮਰੂੜ, ਤਹਿਸੀਲ ਜ਼ੀਰਾ, ਜ਼ਿਲ੍ਹਾ ਫ਼ਿਰੋਜਪੁਰ ਵਿਖੇ ਪੈਣਗੇ ਅਤੇ ਅੰਤਿਮ ਅਰਦਾਸ ਹੋਵੇਗੀ। -ਕੁਲਜਿੰਦਰ ਸਿੰਘ ਗਿੱਲ
Ad Position 22
No active advertisement
ਪਿਛਲੀ ਖ਼ਬਰ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ, ਪੁਲਿਸ ਵਲੋਂ ਜਾਂਚ ਉਪਰੰਤ ਕਾਰਵਾਈ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24