20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ’ਤੇ ਤਿੰਨ ਵਾਹਨਾਂ ਵਿਚ ਟੱਕਰ

ਮਮਦੋਟ, 20 ਨਵੰਬਰ(ਰਾਜਿੰਦਰ ਸਿੰਘ ਹਾਂਡਾ)-ਫ਼ਿਰੋਜ਼ਪੁਰ- ਫ਼ਾਜ਼ਿਲਕਾ ਮੁੱਖ ਮਾਰਗ ’ਤੇ ਪਿੰਡ ਸਦਰਦੀਨ ਵਾਲਾ, ਜੰਗਾਂ ਵਾਲਾ ਮੋੜ ਕੋਲ ਤਿੰਨ ਵਾਹਨਾਂ ਵਿਚ ਟੱਕਰ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਇਕ ਗਰੈਂਡ ਵਿਟਾਰਾ ਗੱਡੀ ਫ਼ਿਰੋਜ਼ਪੁਰ ਨੂੰ ਜਾ ਰਹੀ ਸੀ ’ਤੇ ਸਾਹਮਣੇ ਤੋਂ ਆਈ ਟਵੰਟੀ ਕਾਰ ਜੰਮੂ ਤੋਂ ਫ਼ਾਜ਼ਿਲਕਾ ਨੂੰ ਜਾ ਰਹੀ ਸੀ।

Ad Position 21
No active advertisement
ਅਜੀਤ ਡੈਸਕ 21-11-2026
ਮਮਦੋਟ, 20 ਨਵੰਬਰ(ਰਾਜਿੰਦਰ ਸਿੰਘ ਹਾਂਡਾ)-ਫ਼ਿਰੋਜ਼ਪੁਰ- ਫ਼ਾਜ਼ਿਲਕਾ ਮੁੱਖ ਮਾਰਗ ’ਤੇ ਪਿੰਡ ਸਦਰਦੀਨ ਵਾਲਾ, ਜੰਗਾਂ ਵਾਲਾ ਮੋੜ ਕੋਲ ਤਿੰਨ ਵਾਹਨਾਂ ਵਿਚ ਟੱਕਰ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਇਕ ਗਰੈਂਡ ਵਿਟਾਰਾ ਗੱਡੀ ਫ਼ਿਰੋਜ਼ਪੁਰ ਨੂੰ ਜਾ ਰਹੀ ਸੀ ’ਤੇ ਸਾਹਮਣੇ ਤੋਂ ਆਈ ਟਵੰਟੀ ਕਾਰ ਜੰਮੂ ਤੋਂ ਫ਼ਾਜ਼ਿਲਕਾ ਨੂੰ ਜਾ ਰਹੀ ਸੀ। ਜਦੋਂ ਇਹ ਕਾਰਾਂ ਇਕ ਦੂਜੇ ਨੂੰ ਪਾਸ ਕਰ ਰਹੀਆਂ ਸਨ ਤਾਂ ਅਚਾਨਕ ਤੇਜ਼ ਰਫ਼ਤਾਰ ਮਹਿੰਦਰਾ ਪਿੱਕਅਪ ਗੱਡੀ ਵਿਚ ਆ ਗਈ । ਇਕਹਿਰੀ ਸੜਕ ਹੋਣ ਕਾਰਨ ਤਿੰਨ ਵਾਹਨ ਕਰਾਸ ਨਹੀਂ ਕਰ ਸਕੇ ’ਤੇ ਆਪਸ ਵਿਚ ਟਕਰਾ ਗਏ। ਪਿੱਕਅਪ ਗੱਡੀ ਸੰਤੁਲਨ ਗਵਾ ਕੇ ਨੇੜਿਓਂ ਲੰਘ ਰਹੇ ਕਿਸੇ ਟਰੱਕ ਨਾਲ ਵੀ ਟਕਰਾਈ ਦੱਸੀ ਜਾ ਰਹੀ ਹੈ ।ਇਸ ਹਾਦਸੇ ਦੌਰਾਨ ਦੋਵਾਂ ਕਾਰਾਂ ਵਿਚ ਸਵਾਰ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਪਰ ਸਾਰੇ ਜ਼ਖਮੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ । ਰਾਹਗੀਰਾਂ ਵਲੋਂ ਜ਼ਖਮੀਆਂ ਨੂੰ ਕਾਰਾਂ ਵਿਚੋਂ ਸੁਰੱਖਿਅਤ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਹੈ । ਹਾਦਸੇ ਵਾਲੇ ਤਿੰਨਾਂ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ । ਇੱਥੇ ਜਿਕਰਯੋਗ ਹੈ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ, ਗੁਜਰਾਤ ਤੱਕ ਜਾਣ ਵਾਲੇ ਵਾਹਨ ਇਸ ਮਾਰਗ ਤੋਂ ਗੁਜ਼ਰਦੇ ਹਨ। ਜਿਸ ਕਾਰਨ ਵਾਹਨਾਂ ਦੀ ਗਿਣਤੀ ਦੇ ਮੁਕਾਬਲੇ ਇਹ ਮਾਰਗ ਬਹੁਤ ਛੋਟਾ ਅਤੇ ਇਕਹਿਰਾ ਹੋਣ ਕਾਰਨ ਹਰ ਰੋਜ਼ ਕਿਤੇ ਨਾ ਕਿਤੇ ਛੋਟਾ ਵੱਡਾ ਹਾਦਸਾ ਵਾਪਰ ਜਾਂਦਾ ਹੈ ।ਇਲਾਕੇ ਦੇ ਲੋਕਾਂ ਨੇ ਇਸ ਸੜਕ ਨੂੰ ਜਲਦੀ ਚੌੜਾ ਕਰਕੇ ਚਹੁੰ ਮਾਰਗੀ ਬਣਾਉਣ ਦੀ ਮੰਗ ਕੀਤੀ ਹੈ ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਭਾਰੀ ਬਹੁਮਤ ਨਾਲ ਸੱਤਾ ’ਚ ਵਾਪਸੀ ਕਰੇਗਾ- ਅਕਾਲੀ ਆਗੂ ਅਗਲੀ ਖ਼ਬਰ ਮਿਲਾਵਟਖੋਰੀ ਦੀਆਂ ਰਿਪੋਰਟਾਂ ਜਨਤਕ ਨਾ ਕਰਨ ’ਤੇ ਬੀ.ਕੇ.ਯੂ. ਪੰਜਾਬ ਵਲੋਂ ਸਿਹਤ ਵਿਭਾਗ ਨੂੰ ਅਲਟੀਮੇਟਮ
Ad Position 24