21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਕੋਆਪਰੇਟਿਵ ਸੁਸਾਇਟੀਆਂ ਰਾਹੀਂ ਵੀ ਕਿਸਾਨਾਂ ਨੂੰ ਦਿੱਤੀਆਂ ਜਾਣ ਲੱਗੀਆਂ ਨੈਨੋ ਖਾਦਾਂ

ਮਮਦੋਟ, 21 ਨਵੰਬਰ (ਸੁਖਦੇਵ ਸਿੰਘ ਸੰਗਮ)-ਪਹਿਲਾਂ ਨਿੱਜੀ ਡੀਲਰਾਂ ਅਤੇ ਪੈਸਟੀਸਾਈਡ ਦੁਕਾਨਦਾਰਾਂ ਅਤੇ ਕਿਸਾਨਾਂ ਨੂੰ ਅਣ-ਚਾਹਿਆ ਸਮਾਨ ਖਾਦਾਂ ਨਾਲ ਦੇਣ ਦੇ ਦੋਸ਼ ਲੱਗਦੇ ਆ ਰਹੇ ਸਨ ਕਿ ਹੁਣ ਸਰਕਾਰ ਦੁਆਰਾ ਵੀ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਡੀ. ਏ.

Ad Position 21
No active advertisement
ਅਜੀਤ ਡੈਸਕ 22-11-2026
ਮਮਦੋਟ, 21 ਨਵੰਬਰ (ਸੁਖਦੇਵ ਸਿੰਘ ਸੰਗਮ)-ਪਹਿਲਾਂ ਨਿੱਜੀ ਡੀਲਰਾਂ ਅਤੇ ਪੈਸਟੀਸਾਈਡ ਦੁਕਾਨਦਾਰਾਂ ਅਤੇ ਕਿਸਾਨਾਂ ਨੂੰ ਅਣ-ਚਾਹਿਆ ਸਮਾਨ ਖਾਦਾਂ ਨਾਲ ਦੇਣ ਦੇ ਦੋਸ਼ ਲੱਗਦੇ ਆ ਰਹੇ ਸਨ ਕਿ ਹੁਣ ਸਰਕਾਰ ਦੁਆਰਾ ਵੀ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਡੀ.ਏ.ਪੀ. ਅਤੇ ਯੂਰੀਆ ਖਾਦ ਦੇ ਨਾਲ ਨੈਨੋ ਖਾਦਾਂ ਵੀ ਲੈਣ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਬਾਬਤ ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੀਆਂ ਸਮੂਹ ਸੁਸਾਇਟੀਆਂ ਨੂੰ ਨੈਨੋ ਡੀ.ਏ.ਪੀ ਅਤੇ ਨੈਨੋ ਯੂਰੀਆ (ਤਰਲ ਖਾਦ) ਦੂਜੀਆਂ ਖਾਦਾਂ ਨਾਲ ਟੈਗਿੰਗ ਕਰਕੇ ਕਿਸਾਨਾਂ ਨੂੰ ਵੇਚਣ ਲਈ ਜ਼ਬਰੀ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਨ ਸੁਸਾਇਟੀਆਂ ਦੇ ਕਰਮਚਾਰੀ ਵੀ ਮਜਬੂਰੀ ਵੱਸ ਕਿਸਾਨਾਂ ਨੂੰ ਰਵਾਇਤੀ ਖਾਦਾਂ ਦੇ ਨਾਲ ਇਹ ਖਾਦਾਂ ਦੇਣ ਲਈ ਮਜਬੂਰ ਹੋ ਗਏ ਹਨ।ਕਿਸਾਨਾਂ ਦਾ ਕਹਿਣਾਂ ਹੈ ਕਿ ਉਨ੍ਹਾਂ ਵਲੋਂ ਨੈਨੋ ਖਾਦਾਂ ਦੀ ਵਰਤੋਂ ਕਰਨ ਦੇ ਬਾਵਜੂਦ ਫ਼ਸਲਾਂ ਨੂੰ ਕੋਈ ਖ਼ਾਸਾ ਲਾਭ ਦਿਖਾਈ ਨਹੀਂ ਦਿੱਤਾ। ਇਸ ਦੇ ਉਲਟ ਸਗੋਂ ਫ਼ਸਲਾਂ ਦੇ ਲਾਗਤ ਖਰਚੇ ਵਧਣ ਕਾਰਨ ਉਨ੍ਹਾਂ ਉੱਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਕਿਸਾਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਨੈਨੋ ਖਾਦ ਤਿਆਰ ਕਰਨ ਵਾਲੀ ਫਰਮ ਦਾ ਸਬੰਧ ਕੇਂਦਰ ਸਰਕਾਰ ਵਿਚ ਇਕ ਵੱਡੇ ਮੰਤਰੀ ਦੇ ਪਰਿਵਾਰ ਨਾਲ ਹੈ ਜਿਸ ਕਾਰਨ ਸਰਕਾਰ ਦੁਆਰਾ ਨੈਨੋ ਖਾਦਾਂ ਵੇਚਣ ਲਈ ਕੋਆਪ੍ਰਟਿਵ ਸੁਸਾਇਟੀਆਂ ਤੇ ਦਬਾਅ ਪਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਨੇ ਕਿਹਾ ਕਿ ਖੇਤੀਬਾੜੀ ਵਿਚ ਬੇਲੋੜੇ ਪਦਾਰਥਾਂ ਦੀ ਵਿਕਰੀ ਰਾਹੀਂ ਕਿਸਾਨਾਂ ਉੱਤੇ ਵਾਧੂ ਖ਼ਰਚਾ ਪਾਉਣ ਦੀਆਂ ਕੋਝੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੈਨੋ ਖਾਦਾਂ ਨੂੰ ਰਵਾਇਤੀ ਖਾਦਾਂ ਨਾਲ ਜ਼ਬਰਦਸਤੀ ਜੋੜ ਕੇ ਦੇਣ ਦੀ ਨੀਤੀ ਬੰਦ ਕੀਤੀ ਜਾਵੇ ਅਤੇ ਇਸ ਸਬੰਧੀ ਲਿਆ ਗਿਆ ਫ਼ੈਸਲਾ ਵਾਪਸ ਲਿਆ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀ ਵਾਲਾ ਵਿਖੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਦਿਖਾਈ ਆਪਣੀ ਪ੍ਰਤਿਭਾ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜਪੁਰ ਵਲੋਂ ਸਪੈਸ਼ਲ ਲੋਕ ਅਦਾਲਤ ਦਾ ਆਯੋਜਨ
Ad Position 24