26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਗੰਨੇ ਦੇ ਭਾਅ ’ਚ ਮਹਿਜ਼ 15 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਮੋਮੀ

ਫ਼ਿਰੋਜ਼ਪੁਰ, 26 ਨਵੰਬਰ (ਸੁਖਵਿੰਦਰ ਸਿੰਘ)- ਗੰਨੇ ਦੇ ਭਾਅ ਵਿਚ ਮਹਿਜ਼ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਆਪ ਸਰਕਾਰ ਨੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਡੀਜ਼ਲ, ਖ਼ਾਦ ਅਤੇ ਮਜ਼ਦੂਰੀ ਦੀ ਚੜ੍ਹੀ ਲਾਗਤ ਸਾਹਮਣੇ ਇਹ ਵਾਧਾ ‘ਊਠ ਦੇ ਮੂੰਹ ਵਿਚ ਜੀਰਾ’ ਹੈ।

Ad Position 21
No active advertisement
ਅਜੀਤ ਡੈਸਕ 27-11-2026
ਫ਼ਿਰੋਜ਼ਪੁਰ, 26 ਨਵੰਬਰ (ਸੁਖਵਿੰਦਰ ਸਿੰਘ)- ਗੰਨੇ ਦੇ ਭਾਅ ਵਿਚ ਮਹਿਜ਼ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਆਪ ਸਰਕਾਰ ਨੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ।ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਡੀਜ਼ਲ, ਖ਼ਾਦ ਅਤੇ ਮਜ਼ਦੂਰੀ ਦੀ ਚੜ੍ਹੀ ਲਾਗਤ ਸਾਹਮਣੇ ਇਹ ਵਾਧਾ ‘ਊਠ ਦੇ ਮੂੰਹ ਵਿਚ ਜੀਰਾ’ ਹੈ। ਮਾਨ ਸਰਕਾਰ ਸਭ ਤੋਂ ਵੱਧ ਭਾਅ ਦਾ ਝੂਠਾ ਢੰਡੋਰਾ ਪਿੱਟ ਰਹੀ ਹੈ, ਜਦਕਿ ਕਿਸਾਨ ਘੱਟੋ-ਘੱਟ ₹50 ਪ੍ਰਤੀ ਕੁਇੰਟਲ ਵਾਧਾ ਮੰਗ ਰਹੇ ਸਨ। ਇਕੱਲੀ ਲਗਾਈ ਅਤੇ ਕਟਾਈ ਦਾ ਖ਼ਰਚਾ ਹੀ 100 ਰੁਪਏ ਪ੍ਰਤੀ ਕੁਇੰਟਲ ਟੱਪ ਚੁੱਕਾ ਹੈ ਕੁੱਲ ਮੁੱਲ ਦਾ ਚੌਥਾ ਹਿੱਸਾ ਇਨ੍ਹਾਂ ਦੋ ਕੰਮਾਂ ਵਿਚ ਹੀ ਨਿਕਲ ਜਾਂਦਾ ਹੈ। ਜਿਸ ਨਾਲ ਗੰਨੇ ਦੀ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ। ਭਾਅ ਵਧਾਉਣ ਦੇ ਐਲਾਨ ਕਾਗ਼ਜ਼ੀ ਹਨ ਕਿਉਂਕਿ ਪਿਛਲੇ ਕਰੋੜਾਂ ਰੁਪਏ ਦੇ ਬਕਾਏ ਸਰਕਾਰ ਦੱਬੀ ਬੈਠੀ ਹੈ। ਇਕੱਲੀ ਫਗਵਾੜਾ ਮਿੱਲ ਵੱਲ ਹੀ 46 ਕਰੋੜ ਰੁਪਏ ਤੋਂ ਵੱਧ 27.74 ਕਰੋੜ ਰੁਪਏ ਮਿੱਲ ਬਕਾਇਆ ਅਤੇ 18.75 ਕਰੋੜ ਸਰਕਾਰੀ ਸਬਸਿਡੀ ਫਸੇ ਪਏ ਹਨ। ਧੂਰੀ, ਮੁਕੇਰੀਆਂ, ਦਸੂਹਾ ਅਤੇ ਅਮਲੋਹ ਦੇ ਕਿਸਾਨਾਂ ਨੂੰ ਆਪਣੇ ਹੀ ਪੈਸਿਆਂ ਲਈ ਰੇਲ ਪਟੜੀਆਂ ’ਤੇ ਬੈਠਣਾ ਪੈ ਰਿਹਾ ਹੈ। ਮੋਮੀ ਨੇ ਜ਼ੋਰ ਦੇ ਕੇ ਕਿਹਾ ਕਿ ਗੰਨਾ ਕੰਟਰੋਲ ਆਰਡਰ ਦੇ ਨਿਯਮਾਂ ਅਨੁਸਾਰ ਕਿਸਾਨਾਂ ਦੇ ਇਹ ਸਾਰੇ ਪੁਰਾਣੇ ਫਸੇ ਬਕਾਏ 15% ਵਿਆਜ ਸਮੇਤ ਤੁਰੰਤ ਅਦਾ ਕੀਤੇ ਜਾਣ। ਨਵੰਬਰ ਅਖ਼ੀਰ ਤੱਕ ਮਿੱਲਾਂ ਨਾ ਚੱਲਣ ਕਾਰਨ ਖੇਤਾਂ ’ਚ ਗੰਨਾ ਸੁੱਕ ਰਿਹਾ ਹੈ ਅਤੇ ਕਣਕ ਦੀ ਬਿਜਾਈ ਪਛੜ ਰਹੀ ਹੈ, ਜਦਕਿ ਮਿੱਲਾਂ ਵਿਚ ਕੰਡੇ ਦੀ ਕਟੌਤੀ ਰਾਹੀਂ ਕਿਸਾਨਾਂ ਦੀ ਲੁੱਟ ਜਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਗੰਨੇ ਦਾ ਭਾਅ ਘੱਟੋ-ਘੱਟ 466 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਮਿੱਲਾਂ ਬਿਨਾਂ ਦੇਰੀ ਪੂਰੀ ਸਮਰੱਥਾ ਨਾਲ ਚਲਾਈਆਂ ਜਾਣ ਅਤੇ ਭਵਿੱਖ ਵਿੱਚ 14 ਦਿਨਾਂ ਅੰਦਰ ਅਦਾਇਗੀ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਖੇਤ ਬਚਾਓ ਅਭਿਆਨ ਅਧੀਨ ਅੱਕੂ ਮਸਤੇ ਕੇ ਵਿਖੇ ਲਗਾਇਆ ਜਾਗਰੂਕਤਾ ਕੈਂਪ ਅਗਲੀ ਖ਼ਬਰ ਮਿਸਲ ਸਤਲੁਜ ਵਲੋਂ ਗੁਰਦੁਆਰਾ ਜ਼ਾਹਰਾ ਪੀਰ ਸਨੇਰ ਵਿਖੇ ਬਾਬਾ ਜੀ ਨਾਲ ਮੁਲਾਕਾਤ, ਅਸ਼ੀਰਵਾਦ ਪ੍ਰਾਪਤ ਕੀਤਾ
Ad Position 24