27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਫੂਡ ਸੇਫਟੀ ਵਿਭਾਗ ਦੀਆਂ ਦੋ ਥਾਵਾਂ ’ਤੇ ਕਾਰਵਾਈ, 100 ਕਿਲੋ ਐਕਸਪਾਇਰੀ ਸੌਸ ਅਤੇ ਮਿਓਨੀਜ਼ ਨਸ਼ਟ ਕਰਵਾਈ ਫ਼ਿਰੋਜ਼ਪੁਰ ਕੈਂਟ ’ਚ ਮਿਠਾਈ ਦੀ ਦੁਕਾਨ ਤੋਂ ਚਾਂਦੀ ਦੇ ਵਰਕ ਸੰਬੰਧੀ ਸ਼ੱਕ ਦੇ ਮੱਦੇਨਜ਼ਰ ਸੈਂਪਲ ਲਏ

ਫ਼ਿਰੋਜ਼ਪੁਰ, 27 ਨਵੰਬਰ (ਕੁਲਬੀਰ ਸਿੰਘ ਸੋਢੀ)-ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕੀ ਵਸਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫੂਡ ਸੇਫਟੀ ਵਿਭਾਗ ਵਲੋਂ ਖੁਰਾਕੀ ਵਸਤਾਂ ਦੇ ਕਾਰੋਬਾਰੀਆਂ ਅਤੇ ਦੁਕਾਨਾਂ ਦੀ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ। ਇਸ ਮੁਹਿੰਮ ਤਹਿਤ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਵਿਚ ਟੀਮ ਵਲੋਂ ਸੌਸ ਦੇ ਹੋਲਸੇਲ ਕਾਰੋਬਾਰੀ ਅਰੋੜਾ ਦੇ ਗੋਦਾਮ ’ਤੇ ਛਾਪੇਮਾਰੀ ਕਰਕੇ ਕਰੀਬ 100 ਕਿਲੋ ਐਕਸਪਾਇਰੀ ਸੌਸ ਅਤੇ ਮਿਓਨੀਜ਼ ਜ਼ਬਤ ਕਰਕੇ ਨਸ਼ਟ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 28-11-2026
ਫ਼ਿਰੋਜ਼ਪੁਰ, 27 ਨਵੰਬਰ (ਕੁਲਬੀਰ ਸਿੰਘ ਸੋਢੀ)-ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕੀ ਵਸਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫੂਡ ਸੇਫਟੀ ਵਿਭਾਗ ਵਲੋਂ ਖੁਰਾਕੀ ਵਸਤਾਂ ਦੇ ਕਾਰੋਬਾਰੀਆਂ ਅਤੇ ਦੁਕਾਨਾਂ ਦੀ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ। ਇਸ ਮੁਹਿੰਮ ਤਹਿਤ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਵਿਚ ਟੀਮ ਵਲੋਂ ਸੌਸ ਦੇ ਹੋਲਸੇਲ ਕਾਰੋਬਾਰੀ ਅਰੋੜਾ ਦੇ ਗੋਦਾਮ ’ਤੇ ਛਾਪੇਮਾਰੀ ਕਰਕੇ ਕਰੀਬ 100 ਕਿਲੋ ਐਕਸਪਾਇਰੀ ਸੌਸ ਅਤੇ ਮਿਓਨੀਜ਼ ਜ਼ਬਤ ਕਰਕੇ ਨਸ਼ਟ ਕਰਵਾਈ ਗਈ। ਜਦਕਿ ਫ਼ਿਰੋਜ਼ਪੁਰ ਕੈਂਟ ਵਿਖੇ ਇਕ ਮਿਠਾਈ ਦੀ ਦੁਕਾਨ ਤੋਂ ਮਿਠਾਈਆਂ ਉੱਤੇ ਵਰਤੀ ਜਾ ਰਹੀ ਸਿਲਵਰ ਲੀਫ਼ (ਚਾਂਦੀ ਦੀ ਵਰਕ) ਸਬੰਧੀ ਸ਼ੱਕ ਦੇ ਮੱਦੇਨਜ਼ਰ ਸੈਂਪਲ ਜਾਂਚ ਲਈ ਲਏ ਗਏ। ਸੌਸ ਦੇ ਹੋਲਸੇਲ ਗੋਦਾਮ ’ਤੇ ਕੀਤੀ ਜਾਂਚ ਦੌਰਾਨ ਵਿਭਾਗੀ ਟੀਮ ਨੂੰ ਵੱਖ-ਵੱਖ ਕਿਸਮਾਂ ਦੀਆਂ ਸੌਸਾਂ ਅਤੇ ਮਿਓਨੀਜ਼ ਦੀ ਵੱਡੀ ਮਾਤਰਾ ਵਿਚ ਮਿਆਦ ਪੁੱਗ ਚੁੱਕੀ ਖੁਰਾਕੀ ਸਮੱਗਰੀ ਮਿਲੀ। ਇਸ ਦੀ ਮਾਤਰਾ ਕਰੀਬ ਇੱਕ ਕੁਇੰਟਲ ਦੱਸੀ ਗਈ ਹੈ। ਖਪਤ ਲਈ ਅਯੋਗ ਹੋਣ ਕਾਰਨ ਵਿਭਾਗ ਵੱਲੋਂ ਉਕਤ ਸਮੱਗਰੀ ਜ਼ਬਤ ਕਰਕੇ ਨਿਯਮਾਂ ਅਨੁਸਾਰ ਨਸ਼ਟ ਕਰਵਾਈ ਗਈ, ਤਾਂ ਜੋ ਇਹ ਲੋਕਾਂ ਤੱਕ ਨਾ ਪਹੁੰਚ ਸਕੇ। ਇਸ ਤੋਂ ਇਲਾਵਾ ਰੈੱਡ ਚਿੱਲੀ ਸੌਸ ਅਤੇ ਤੰਦੂਰੀ ਮਿਓਨੀਜ਼ ਦੇ ਦੋ ਸੈਂਪਲ ਲੈ ਕੇ ਸਰਕਾਰੀ ਫੂਡ ਲੈਬਾਰਟਰੀ ਵਿਚ ਜਾਂਚ ਲਈ ਭੇਜੇ ਗਏ ਹਨ। ਲੈਬਾਰਟਰੀ ਰਿਪੋਰਟ ਆਉਣ ਉਪਰੰਤ ਨਤੀਜਿਆਂ ਦੇ ਆਧਾਰ ’ ਤੇ ਸਬੰਧਤ ਕਾਰੋਬਾਰੀ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਕੈਂਟ ਵਿਖੇ ਅਮਰ ਟਾਕੀਜ਼ ਦੇ ਸਾਹਮਣੇ ਸਥਿਤ ਰਾਜੇ ਕ੍ਰਿਸ਼ਨਾ ਬੀਕਾਨੇਰੀ ਮਿਠਾਈ ਦੀ ਦੁਕਾਨ ਦੀ ਵੀ ਚੈਕਿੰਗ ਕੀਤੀ ਗਈ। ਜਾਂਚ ਦੌਰਾਨ ਮਿਠਾਈਆਂ ਉੱਤੇ ਸਜਾਵਟ ਲਈ ਵਰਤੀ ਜਾ ਰਹੀ ਸਿਲਵਰ ਲੀਫ਼ ਦੀ ਸਮੱਗਰੀ ਸਬੰਧੀ ਸ਼ੱਕ ਪੈਦਾ ਹੋਣ ’ਤੇ ਸੈਂਪਲ ਲਏ ਗਏ। ਵਿਭਾਗ ਨੂੰ ਸ਼ੱਕ ਸੀ ਕਿ ਚਾਂਦੀ ਦੀ ਵਰਕ ਦੇ ਨਾਮ ’ਤੇ ਲੈੱਡ ਜਾਂ ਐਲੂਮੀਨੀਅਮ ਵਰਗੀਆਂ ਧਾਤਾਂ ਨਾਲ ਬਣੀ ਵਰਕ ਦੀ ਵਰਤੋਂ ਹੋ ਸਕਦੀ ਹੈ। ਜਿਸ ਦੀ ਪੁਸ਼ਟੀ ਲਈ ਸੈਂਪਲ ਲੈਬਾਰਟਰੀ ਵਿਚ ਭੇਜੇ ਗਏ ਹਨ। ਦੁਕਾਨ ਵਿੱਚ ਡਿਸਪਲੇ ਲਈ ਰੱਖੀਆਂ ਅਤੇ ਵਰਕ ਲੱਗੀਆਂ ਮਿਠਾਈਆਂ ਦੀ ਵੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਵਿਚ ਵਰਤੀ ਗਈ ਵਰਕ ਦੀ ਅਸਲ ਸਮੱਗਰੀ ਦੀ ਪੁਸ਼ਟੀ ਕਰਨ ਲਈ ਸੈਂਪਲ ਲਏ ਗਏ। ਵਿਭਾਗ ਵਲੋਂ ਲੈਬਾਰਟਰੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿਭਾਗ ਵਲੋਂ ਖੁਰਾਕੀ ਵਸਤਾਂ ਦੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਗੋਦਾਮਾਂ ਅਤੇ ਦੁਕਾਨਾਂ ਵਿਚ ਮਿਆਦ ਪੁੱਗੀਆਂ ਵਸਤਾਂ ਵਿਕਰੀ ਲਈ ਨਾ ਰੱਖਣ ਅਤੇ ਖੁਰਾਕੀ ਵਸਤਾਂ ਦੀ ਸਟੋਰੇਜ, ਮਿਆਦ ਤੇ ਸਫ਼ਾਈ ਸਬੰਧੀ ਨਿਯਮਾਂ ਦੀ ਪੂਰੀ ਪਾਲਣਾ ਕਰਨ। ਵਿਭਾਗ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਮੰਗਾਂ ਦੀ ਪੂਰਤੀ ਨਾ ਹੋਣ ’ਤੇ ਅਣਮਿੱਥੇ ਸਮੇਂ ਲਈ ਕੀਤੀ... ਅਗਲੀ ਖ਼ਬਰ ਆਊਟਸੋਰਸਿੰਗ ਕਾਮਿਆਂ ਨੂੰ ਠੇਕਾ ਪ੍ਰਣਾਲੀ ’ ਚ ...
Ad Position 24