27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਆਪ ਦੇ ਲੀਗਲ ਵਿੰਗ ਸੂਬਾ ਪ੍ਰਧਾਨ ਵਲੋਂ ਫ਼ਿਰੋਜ਼ਪੁਰ ਬਾਰ ਦੇ ਵਕੀਲਾਂ ਨਾਲ ਮਿਲਣੀ

ਫ਼ਿਰੋਜ਼ਪੁਰ , 27 ਨਵੰਬਰ ( ਰਾਕੇਸ਼ ਚਾਵਲਾ )- ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵਿਖੇ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਸਟੇਟ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੰਗੋ ਪ੍ਰਧਾਨ ਨਾਭਾ ਬਾਰ ਐਸੋਸੀਏਸ਼ਨ ਨੇ ਵਕੀਲਾਂ ਨਾਲ ਮਿਲਣੀ ਕੀਤੀ ਅਤੇ ਵਕੀਲ ਭਾਈਚਾਰੇ ਨੂੰ ਆ ਰਹੀਆ ਮੁਸ਼ਕਲਾਂ ਸਬੰਧੀ ਜਾਣਕਾਰੀ ਲਈ । ਇਸ ਮੌਕੇ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ , ਜ਼ੀਰਾ ਅਤੇ ਗੁਰੂਹਰਸਹਾਏ ਦੇ ਵਕੀਲਾਂ ਵਲੋਂ ਸ਼ਿਰਕਤ ਕੀਤੀ ਗਈ ਜਿਸ ਵਿਚ ਪ੍ਰਧਾਨ ਬਾਰ ਐਸੋਸੀਏਸ਼ਨ ਫ਼ਿਰੋਜਪੁਰ ਜਸਦੀਪ ਸਿੰਘ ਕੰਬੋਜ ਅਤੇ ਸਕੱਤਰ ਗੁਰਸਿਮਰਨ ਪ੍ਰੀਤ ਸਿੰਘ ਢਿੱਲੋਂ ਵਲੋਂ ਆਪ ਆਗੂ ਗਿਆਨ ਸਿੰਘ ਮੰਗੋ ਦਾ ਸਵਾਗਤ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 28-11-2026
ਫ਼ਿਰੋਜ਼ਪੁਰ , 27 ਨਵੰਬਰ ( ਰਾਕੇਸ਼ ਚਾਵਲਾ )- ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵਿਖੇ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਸਟੇਟ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੰਗੋ ਪ੍ਰਧਾਨ ਨਾਭਾ ਬਾਰ ਐਸੋਸੀਏਸ਼ਨ ਨੇ ਵਕੀਲਾਂ ਨਾਲ ਮਿਲਣੀ ਕੀਤੀ ਅਤੇ ਵਕੀਲ ਭਾਈਚਾਰੇ ਨੂੰ ਆ ਰਹੀਆ ਮੁਸ਼ਕਲਾਂ ਸਬੰਧੀ ਜਾਣਕਾਰੀ ਲਈ । ਇਸ ਮੌਕੇ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ , ਜ਼ੀਰਾ ਅਤੇ ਗੁਰੂਹਰਸਹਾਏ ਦੇ ਵਕੀਲਾਂ ਵਲੋਂ ਸ਼ਿਰਕਤ ਕੀਤੀ ਗਈ ਜਿਸ ਵਿਚ ਪ੍ਰਧਾਨ ਬਾਰ ਐਸੋਸੀਏਸ਼ਨ ਫ਼ਿਰੋਜਪੁਰ ਜਸਦੀਪ ਸਿੰਘ ਕੰਬੋਜ ਅਤੇ ਸਕੱਤਰ ਗੁਰਸਿਮਰਨ ਪ੍ਰੀਤ ਸਿੰਘ ਢਿੱਲੋਂ ਵਲੋਂ ਆਪ ਆਗੂ ਗਿਆਨ ਸਿੰਘ ਮੰਗੋ ਦਾ ਸਵਾਗਤ ਕੀਤਾ ਗਿਆ । ਇਸ ਮਿਲਣੀ ਦੌਰਾਨ ਸੀਨੀਅਰ ਐਡਵੋਕੇਟ ਰਾਜ ਕੁਮਾਰ ਕੱਕੜ ਵਲੋਂ ਵਕੀਲ ਭਾਈਚਾਰੇ ਦੀਆਂ ਮੰਗਾਂ ਰੱਖੀਆਂ ਗਈਆਂ । ਪ੍ਰਧਾਨ ਗਿਆਨ ਸਿੰਘ ਮੰਗੋ ਨੇ ਜਲਦ ਵਕੀਲ ਭਾਈਚਾਰੇ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਵਿਸ਼ਵਾਸ ਦਵਾਇਆ । ਇਸ ਮੌਕੇ ’ ਤੇ ਜ਼ਿਲ੍ਹਾ ਪ੍ਰਧਾਨ ਲੀਗਲ ਵਿੰਗ ਆਮ ਆਦਮੀ ਪਾਰਟੀ ਐਡਵੋਕੇਟ ਜਗਦੀਪ ਸਿੰਘ ਗਰੇਵਾਲ , ਹਰਵਿੰਦਰ ਸਿੰਘ ਰਾਏ ਜ਼ਿਲ੍ਹਾ ਪ੍ਰਧਾਨ ਲੀਗਲ ਵਿੰਗ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ , ਸ਼ਿਵਮ ਗੁਪਤਾ ਜ਼ਿਲ੍ਹਾ ਸਕੱਤਰ ਲੀਗਲ ਵਿੰਗ ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ ਤੋ ਇਲਾਵਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਸੀਨੀਅਰ ਮੈਂਬਰ ਪੰਡਿਤ ਵਿਕਰਮ ਦੱਤਿਆ ਮੁਡਾਹਰ , ਸੁਰਿੰਦਰ ਸਿੰਘ ਜੋਸਨ , ਕੰਵਰਦੀਪ ਸਿੰਘ ਸਿਆਲ ਆਦਿ ਹਾਜ਼ਰ ਰਹੇ । ਵਕੀਲਾਂ ਨਾਲ ਮਿਲਣੀ ਦੌਰਾਨ ਆਪ ਦੇ ਸੂਬਾ ਲੀਗਲ ਵਿੰਗ ਪ੍ਰਧਾਨ ਨੇ ਪੁਰਾਣੀਆਂ ਯਾਦਾਂ ਤਾਜਾ ਕਰਦੇ ਹੋਏ ਦੱਸਿਆ ਕਿ ਸੁਰਿੰਦਰ ਸਿੰਘ ਜੋਸਨ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਫ਼ਿਰੋਜਪੁਰ ਉਨ੍ਹਾਂ ਦੇ ਖ਼ਾਸ ਮਿੱਤਰ ਹਨ , ਜਿਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ ।
Ad Position 22
No active advertisement
ਪਿਛਲੀ ਖ਼ਬਰ 2027 ’ ਚ ਪੰਜਾਬ ਅੰਦਰ ਬਣੇਗੀ ਡਬਲ ਇੰਜਣ ਦੀ ਸਰਕਾਰ - ਦਵਿੰਦਰ ਸਿੰਘ ਪਹਿਲਵਾਨ ਅਗਲੀ ਖ਼ਬਰ ਬਾਲ ਵਿਆਹ ਅਤੇ ਜ਼ਬਰਦਸਤੀ ਵਿਆਹ ਵਿਰੁੱਧ ਫ਼ਿਰੋਜ਼ਪੁਰ ਵਿਚ ਮੁਹਿੰਮ ਤੇਜ਼
Ad Position 24