ਭੁੱਚੋਂ ਮੰਡੀ, 1 ਜਨਵਰੀ (ਬਿੱਕਰ ਸਿੰਘ ਸਿੱਧੂ)-ਸਰਬੱਤ ਦੇ ਭਲੇ ਲਈ ਅਰਦਾਸ ਤੇ ਕੀਰਤਨ ਦਰਬਾਰ ਬਾਹੀਆ ਪਰਿਵਾਰ ਅਤੇ ਬਠਿੰਡਾ ਸ਼ਹਿਰ ਦੀ ਨਿਰੋਲ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਰਦਾਰ ਹਰੀ ਸਿੰਘ ਨਲੂਆ ਗਤਕਾ ਅਖਾੜਾ ਪਿੰਡ ਭੁੱਚੋਂ ਖੁਰਦ, ਗੁਰਦੁਆਰਾ ਸਾਹਿਬ ਗੁਰੂਸਰ ਬੇਰੀਆ ਪਾ: ਦਸਵੀਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਆਮਦ 'ਤੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਕਰਵਾਇਆ | ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਮਨੀ ਸਿੰਘ, ਭਾਈ ਮਨਜੋਤ ਸਿੰਘ ਤਬਲਾ ਵਾਦਕ ਵਲੋਂ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਕੀਰਤਨ ਦੀ ਸਮਾਪਤੀ ਉਪੰਰਤ ਭਾਈ ਜਸਕਰਨ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਕੈਂਥ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਿਹਾ ਕਿ ਸਮੱੁਚੇ ਵਿਸ਼ਵ ਅਤੇ ਮਨੱੁਖਤਾ ਦੇ ਗੁਰੂ ਹਨ, ਜੋ ਸਾਨੂੰ ਸਰਬੱਤ ਦੇ ਭਲੇ ਲਈ ਉਪਦੇਸ਼ ਦਿੰਦੇ ਹਨ ਇਸੇ ਮਹਤੱਵ ਨੂੰ ਲੈ ਕੇ ਬਾਹੀਆ ਪਰਿਵਾਰ ਵਲੇ ਕੀਰਤਨ ਦਰਬਾਰ ਕਰਵਾਇਆ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਭੁੱਚੋ ਖੁਰਦ (ਬਠਿੰਡਾ) ਵਿਖੇ ਹਰ ਸਾਲ ਕਰਵਾਏ ਜਾਂਦੇ ਹਨ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੱੁਖ ਸੇਵਾਦਾਰ ਅਵਤਾਰ ਸਿੰਘ ਕੈਂਥ ਵਲੋਂ ਬਾਹੀਆ ਪਰਿਵਾਰ ਮੈਂਬਰਾਂ ਕਾਕਾ ਸਿਕੰਦਰ ਸਿੰਘ ਬਾਹੀਆ ਤੇ ਕੰਵਰਜੀਤ ਸਿੰਘ ਬਾਹੀਆ ਨੂੰ ਗੁਰੂ ਦੀ ਬਖ਼ਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਅੰਤ 'ਚ ਗੁਰੂ ਕਾ ਲੰਗਰ ਅਤੱੁਟ ਵਰਤਾਇਆ | ਇਸ ਮੌਕੇ ਬਾਹੀਆ ਪਰਿਵਾਰ ਨੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਰ ਸਦਕਾ ਨਿਮਾਣਿਆਂ ਨੂੰ ਮਾਣ ਬਖਸ਼ਿਆ |