23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸਿਲਵਰ ਓਕਸ ਸਕੂਲ 'ਚ 'ਸਾਈਬਰ ਸੁਰੱਖਿਆ ਅਤੇ ਸੁਰੱਖਿਆ' ਵਿਸ਼ੇ ਉੱਪਰ ਪ੍ਰੋਗਰਾਮ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 07-01-2026
ਬਠਿੰਡਾ, 6 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿਲਵਰ ਓਕਸ ਸਕੂਲ, ਡੱਬਵਾਲੀ ਰੋਡ, ਬਠਿੰਡਾ ਵਿਖੇ ਸੀ. ਬੀ.ਐੱਸ.ਈ. ਦੀ ਸਰਪ੍ਰਸਤੀ ਹੇਠ 'ਸਾਈਬਰ ਸੁਰੱਖਿਆ ਅਤੇ ਸੁਰੱਖਿਆ' 'ਤੇ ਇਕ ਵਿਆਪਕ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ¢ ਜਿਸ ਰਾਹੀਂ ਸੀ.ਬੀ.ਐੱਸ.ਈ ਦੁਆਰਾ ਸਿੱਖਿਅਕਾਂ ਅਤੇ ਸਕੂਲ ਪ੍ਰਸ਼ਾਸਕਾਂ ਲਈ ਨਿਰਧਾਰਿਤ ਨਿਰੰਤਰ ਪੇਸ਼ੇਵਰ ਵਿਕਾਸ (ਸੀਪੀਡੀ) ਮਾਪਦੰਡਾਂ ਨੂੰ ਪੂਰਾ ਕੀਤਾ ਗਿਆ¢ ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਜਲਾਉਣ ਨਾਲ ਹੋਈ | ਸਿਖਲਾਈ ਦੀ ਅਗਵਾਈ ਸੀ.ਬੀ.ਐੱਸ.ਈ. ਪੈਨਲ ਦੇ ਮਾਹਿਰ ਟ੍ਰੇਨਰ ਸ਼੍ਰੀਮਤੀ ਰੂਪਾਲੀ ਠਾਕੁਰ ਅਤੇ ਸ਼੍ਰੀਮਤੀ ਸਿੰਪੀ ਰਹੇਜਾ ਨੇ ਕੀਤੀ ਅਤੇ ਉਨ੍ਹਾਂ ਨੇ ਸੁਰੱਖਿਅਤ ਆਨਲਾਈਨ ਅਭਿਆਸਾਂ, ਡਾਟਾ ਸੁਰੱਖਿਆ, ਡਿਜੀਟਲ ਕਲਾਸ-ਰੂਮ ਪ੍ਰਬੰਧਨ ਅਤੇ ਵਿਦਿਆਰਥੀਆਂ ਵਿਚ ਸਾਈਬਰ-ਜਾਗਰੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ¢ ਇਸ ਮੌਕੇ ਸਿਲਵਰ ਓਕਸ ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਰਵਿੰਦਰ ਸਰਾਂ ਨੇ ਇਸ ਪਹਿਲਕਦਮੀ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਿਖਲਾਈ ਨੇ ਸਮੂਹ ਸਟਾਫ਼ ਨੂੰ ਸਾਡੇ ਵਿਦਿਆਰਥੀਆਂ ਲਈ ਇਕ ਸੁਰੱਖਿਅਤ ਡਿਜੀਟਲ ਈਕੋਸਿਸਟਮ ਬਣਾਉਣ ਲਈ ਮੁਹਾਰਤ ਦਿੱਤੀ ਹੈ, ਜੋ ਕਿ ਸੀ.ਬੀ.ਐੱਸ.ਈ ਦੇ ਸੰਪੂਰਨ ਸਿੱਖਿਆ ਅਤੇ ਸੁਰੱਖਿਆ ਦੇ ਦਿ੍ਸ਼ਟੀਕੋਣ ਨਾਲ ਮੇਲ ਖਾਂਦਾ ਹੈ¢ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਭਾਰਤ ਭਰ ਦੇ ਸਕੂਲਾਂ ਵਿਚ ਨਿਰੰਤਰ ਪੇਸ਼ੇਵਰ ਵਿਕਾਸ ਅਤੇ ਸੁਰੱਖਿਅਤ ਡਿਜੀਟਲ ਅਭਿਆਸਾਂ ਪ੍ਰਤੀ ਸੀ.ਬੀ.ਐੱਸ.ਈ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ¢
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਯੂਥ ਵਿੰਗ ਦੇ ਬਲਾਕ ਪ੍ਰਧਾਨਾਂ ਦਾ ਮਲੂਕਾ ਵਲੋਂ ਸਨਮਾਨ ਅਗਲੀ ਖ਼ਬਰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਅੱਗੇ ਧਰਨਾ
Ad Position 24