ਭਗਤਾ ਭਾਈਕਾ, 6 ਜਨਵਰੀ (ਸੁਖਪਾਲ ਸਿੰਘ ਸੋਨੀ): ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੇ ਜਾ ਰਹੇ ਜਥੇਬੰਧਕ ਢਾਚੇ ਦੇ ਵਿਸਥਾਰ ਤਹਿਤ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਜਿਸ ਨੂੰ ਲੈ ਕੇ ਹਲਕੇ ਅੰਦਰ ਅਕਾਲੀ ਖੇਮੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਯੂਥ ਵਿੰਗ ਦੇ ਸਰਕਲ ਜਲਾਲ ਦੇ ਪ੍ਰਧਾਨ ਜਸਜੀਤ ਸਿੰਘ ਜੱਸੀ, ਸਰਕਲ ਦਿਆਲਪੁਰਾ ਭਾਈਕਾ ਦੇ ਪ੍ਰਧਾਨ ਸਰਬਜੀਤ ਸਿੰਘ ਕਾਂਗੜ, ਸਰਕਲ ਢਿਪਾਲੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੰਧੂ ਖ਼ੁਰਦ ਅਤੇ ਸਰਕਲ ਭਾਈਰੂਪਾ ਦੇ ਪ੍ਰਧਾਨ ਬਲਰਾਜ ਸਿੰਘ ਗੁੰਮਟੀ ਵਲੋਂ ਜਿੱਥੇ ਅੱਜ ਮਲੂਕਾ ਨਿਵਾਸ ਵਿਖੇ ਪੁੱਜ ਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਗਿਆ, ਉੱਥੇ ਮਲੂਕਾ ਵਲੋਂ ਉਕਤ ਪ੍ਰਧਾਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਯੂਥ ਵਿੰਗ ਦੇ ਉਕਤ ਸਰਕਲ ਜਲਾਲ ਦੇ ਪ੍ਰਧਾਨਾਂ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਰਾਕੇਸ ਕੁਮਾਰ ਗੋਇਲ ਪ੍ਰਧਾਨ, ਜਿਊਣ ਸਿੰਘ ਸੇਲਬਰਾਹ, ਡਾ. ਪਰਨੀਤ ਕੌਰ ਦਿਉਲ, ਲੱਖੀ ਭਾਈਰੂਪਾ ਪ੍ਰਧਾਨ, ਚਰਨਜੀਤ ਸਿੰਘ ਦੁਲੇਵਾਲਾ, ਗੁਰਮੇਲ ਸਿੰਘ ਭਾਈਰੂਪਾ, ਜਗਮੋਹਣ ਲਾਲ ਭਗਤਾ, ਮਨਜੀਤ ਸਿੰਘ ਧੁੰਨਾ ਪ੍ਰਧਾਨ, ਪਵਨਦੀਪ ਸਿੰਘ ਕੂਕੀ ਅਰੋੜਾ, ਸੁਖਦੀਪ ਸਿੰਘ ਸਿੱਪੀ ਸਿਰੀਏਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਡਾ. ਜਸਪਾਲ ਸਿੰਘ ਸਿੱਧੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਤੇਜ ਸਿੰਘ ਚਾਨੀ, ਗੁਰਵਿੰਦਰ ਕੌਰ ਭਗਤਾ, ਕਰਮਜੀਤ ਸਿੰਘ ਕਾਂਗੜ, ਸੁਖਜਿੰਦਰ ਸਿੰਘ ਖਹਿਰਾ, ਪਿੰਦਰ ਸਿੱਧੂ, ਗੁਰਪਾਲ ਸਿੰਘ ਭੱਟੀ, ਹਰਜੀਤ ਸਿੰਘ ਦਿਆਲਪੁਰਾ ਮਿਰਜਾ, ਬੱਬੀ ਰਾਮੂੰਵਾਲਾ, ਗੋਗੀ ਬਰਾੜ, ਜਸਵੰਤ ਸਿੰਘ ਭਾਈਰੂਪਾ, ਜਗਤਾਰ ਸਿੰਘ ਭਾਈਰੂਪਾ, ਕਾਕਾ ਖਾਨਾਪੱਤੀ, ਸੁਖਜਿੰਦਰ ਖਾਨਦਾਨ, ਪਿੰਟੂ ਜਲਾਲ, ਭੀਮ ਸੈਨ ਜਲਾਲ, ਲਖਵੀਰ ਸਿੰਘ ਮੌੜ, ਅਮਨ ਬਰਾੜ ਬੁਰਜ ਲੱਧਾ, ਗੁਰਪਾਲ ਢਿੱਲੋਂ, ਡਾ. ਸੁਰਜੀਤ ਸਿੰਘ ਭੋਡੀਪੁਰਾ, ਚਮਕੌਰ ਸਿੰਘ ਢਪਾਲੀ, ਕੁਲਵੰਤ ਸਿੰਘ ਘੰਡਾਬੰਨਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਸੁੱਕਰ ਸਿੰਘ ਭੌਡੀਪੁਰਾ, ਦਵਿੰਦਰ ਸਿੰਘ ਮਠਾੜੂ, ਮਿ. ਨਿਰਮਲ ਸਿੰਘ ਹੀਰੋ ਵਾਲੇ, ਨੋਨੀ ਅਰੋੜਾ, ਗੁਰਚਰਨ ਸਿੰਘ ਪੁਰੀ, ਹਰਦੇਵ ਸਿੰਘ ਕਿੰਗਰਾ, ਜੱਗ ਕੋਠਾ ਗੁਰੂ, ਹਿੰਦਾ ਸੇਲਬਰਾਹ, ਨਿਰਮਲ ਸਿੰਘ ਮਲੂਕਾ, ਹਰਜੀਤ ਸਿੰਘ ਮਲੂਕਾ, ਹਰਵਿੰਦਰ ਸਿੰਘ ਡੀਸੀ ਭਾਈਰੂਪਾ, ਬਲੌਰ ਸਿੰਘ ਕਾਂਗੜ, ਸੁਖਾ ਸਿਧਾਣਾ, ਨਾਇਬ ਸਿੰਘ ਹਮੀਰਗੜ੍ਹ, ਜਗਦੀਸ ਸਿੰਘ ਜਲਾਲ, ਟੀਨਾ ਗਰਗ, ਮੂੰਗਲਾ ਖੂਹ ਵਾਲਾ, ਗੁਰਬਚਨ ਸਿੰਘ ਜਲਾਲ, ਗੁਲਾਬ ਚੰਦ ਸਿੰਗਲਾ, ਸੁਖਮੰਦਰ ਸਿੰਘ ਸਰਾਂ, ਅਮਰਜੀਤ ਸਿੰਘ ਦਿਆਲਪੁਰਾ ਭਾਈਕਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਵਿੰਗ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਹਲਕਾ ਇੰਚਾਰਜ਼ ਹਰਿੰਦਰ ਸਿੰਘ ਮਹਿਰਾਜ ਦਾ ਧੰਨਵਾਦ ਕਰਦੇ ਹੋਏ ਨਵ-ਨਿਯੁਕਤ ਪ੍ਰਧਾਨਾਂ ਨੂੰ ਵਧਾਈ ਦਿੱਤੀ |