23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਭਾਕਿਯੂ ਏਕਤਾ ਡਕੌਂਦਾ ਫੂਲ ਬਲਾਕ ਦੀ ਮਹੀਨਾ ਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 07-01-2026
ਰਾਮਪੁਰਾ ਫੂਲ, 6 ਜਨਵਰੀ (ਹੇਮੰਤ ਕੁਮਾਰ ਸ਼ਰਮਾ): ਬਲਾਕ ਫੂਲ ਦੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਈ ਅਹਿਮ ਮੁੱਦਿਆਂ 'ਚ ਕਿਸਾਨੀ ਅਤੇ ਆਮ ਵਰਗ ਦੀ ਸਮੱਸਿਆ 'ਤੇ ਚਰਚਾ ਕਰਦਿਆਂ ਦੱਸਿਅe ਕਿ 16 ਜਨਵਰੀ ਨੂੰ ਸਾਰੇ ਭਾਰਤ ਵਿਚ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਧਰਨੇ ਦੇ ਕੇ ਮੰਗ-ਪੱਤਰ ਦਿੱਤੇ ਜਾਣਗੇ | ਬਲਾਕ ਪ੍ਰਧਾਨ ਗੱਗੀ ਦਿਆਲਪੁਰਾ ਨੇ ਦੱਸਿਆ ਕਿ ਅੱਜ ਤੋਂ ਵੱਖ-ਵੱਖ ਬਲਾਕਾਂ ਵਿਚ ਸੰਯੁਕਤ ਮੋਰਚੇ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਧਰਨੇ ਦੀਆਂ ਤਿਆਰੀਆਂ ਲਈ ਇਕਾਈਆਂ ਦੀ ਮੀਟਿੰਗ ਕੀਤੀ ਗਈ ਅਤੇ ਪਿੰਡਾਂ ਵਿਚ ਦਿੱਲੀ ਕਿਸਾਨ ਮੋਰਚੇ ਦੀ ਪੰਜਵੀਂ ਵਰੇ੍ਹਗੰਢ ਮਨਾਉਣ ਲਈ ਪੂਰੇ ਉਤਸ਼ਾਹ ਨਾਲ ਟਰੈਕਟਰ ਮਾਰਚ ਦੀ ਤਿਆਰੀ ਕੀਤੀ ਗਈ ਅਤੇ ਬਿਜਲੀ ਸੋਧ ਬਿੱਲ ਸੀਡ ਬਿੱਲ ਚਾਰ ਲੇਬਰ ਕੋਡ ਅਤੇ ਮਨਰੇਗਾ ਸਕੀਮ ਦਾ ਨਾਂ ਬਦਲ ਕੇ ਜੀ ਰਾਮ ਜੀ ਰੱਖ ਕੇ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵੇਲੇ ਕਰਨ ਦੀ ਕੋਸ਼ਿਸ਼ ਵਿਰੁੱਧ ਅੱਜ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਸੰਬੋਧਨ ਕੀਤਾ ਅਤੇ ਸਰਕਾਰ ਵਲੋਂ ਪੱਤਰਕਾਰ ਭਾਈਚਾਰੇ 'ਤੇ ਝੂਠੇ ਪਰਚੇ ਪਾਉਣੇ ਸੱਚ ਦੀ ਆਵਾਜ਼ ਨੂੰ ਦੱਬਣ ਦਾ ਜਥੇਬੰਦੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ 12 ਜਨਵਰੀ ਨੂੰ ਪੰਜਾਬ ਭਰ ਦੇ ਟੋਲ ਪਲਾਜੇ ਫ਼ਰੀ ਕੀਤੇ ਜਾਣਗੇ | ਇਸ ਮੌਕੇ ਕਿਸਾਨ ਆਗੂਆਂ 'ਚ ਜਰਨੈਲ ਸਿੰਘ, ਪੁਸ਼ਪਿੰਦਰ ਸਿੰਘ, ਗੁਰਜੰਟ ਸਿੰਘ ਢਿਪਾਲੀ, ਜਗਰਾਜ ਸਿੰਘ ਰਾਜੂ ਫੂਲੇਵਾਲਾ, ਹਰਮੇਲ ਸਿੰਘ ਜੱਗੂ ਭਾਈਰੂਪਾ, ਚਮਕੌਰ ਸਿੰਘ ਕੌਰਾ ਸੇਲਬਰਾਹ, ਜਸਵਿੰਦਰ ਸਿੰਘ ਦਿਆਲਪੁਰਾ, ਜੱਸਾ ਸਿੰਘ ਢਿੱਲੋਂ ਜਲਾਲ, ਬਲਦੇਵ ਸਿੰਘ ਭਾਈਰੂਪਾ, ਕਰਮ ਸਿੰਘ, ਅਮਨਦੀਪ ਸਿੰਘ ਗੱਗੀ ਦਿਆਲਪੁਰਾ, ਰਣਜੀਤ ਸਿੰਘ ਢਿਪਾਲੀ, ਬਿੱਕਰ ਸਿੰਘ ਘੰਢਾਬੰਨਾ, ਮਨਦੀਪ ਸਿੰਘ ਘੰਢਾਬੰਨਾ, ਸੁਖਪਾਲ ਸਿੰਘ ਪਾਲੀ, ਸਵਰਨ ਸਿੰਘ, ਸੁਖਵਿੰਦਰ ਸਿੰਘ ਗਿਆਨੀ, ਗੋਪੀ ਸਿੰਘ ਦਿਆਲਪੁਰਾ ਤੋਂ ਇਲਾਵਾ ਵੱਡੀ 'ਚ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਦੇ ਵਿਦਿਆਰਥੀਆਂ ਨੇ ਨੈਸ਼ਨਲ ਲੈਵਲ ਸ਼ੂਟਿੰਗ ਮੁਕਾਬਲੇ ਲਈ ਪੰਜਾਬ ਸਟੇਟ ਦੀ ਪ੍ਰਤੀਨਿਧਤਾ ਅਗਲੀ ਖ਼ਬਰ ਇਨੋਵਾ ਅਤੇ ਜੀਪ ਦੀ ਟੱਕਰ 'ਚ ਇੱਕ ਵਿਅਕਤੀ ਦੀ ਮੌਤ, ਦੋ ਜ਼ਖ਼ਮੀ
Ad Position 24