ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ)-ਰਾਤ ਸਮੇਂ ਸੰਘਣੀ ਧੁੰਦ ਕਾਰਨ ਬਠਿੰਡਾ-ਬਾਦਲ ਰੋਡ 'ਤੇ ਜੈ ਸਿੰਘ ਵਾਲਾ ਨੇੜੇ ਇੱਕ ਇਨੋਵਾ ਅਤੇ ਜੀਪ ਦੀ ਟੱਕਰ ਹੋਣ ਕਾਰਨ ਜੀਪ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ | ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਵਿੱਕੀ ਕੁਮਾਰ ਐਂਬੂਲੈਂਸ ਟੀਮ ਸਮੇਤ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈ | ਸਹਾਰਾ ਟੀਮ ਵੱਲੋਂ ਜ਼ਖ਼ਮੀਆਂ ਨੂੰ ਜੀਪ 'ਚੋਂ ਕੱਢ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ, ਜਿੱਥੇ ਜੀਪ ਡਰਾਈਵਰ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਬਾਕੀ ਗੰਭੀਰ ਜ਼ਖ਼ਮੀਆਂ ਦਾ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ | ਸਹਾਰਾ ਦੇ ਮੈਂਬਰ ਵਿੱਕੀ ਕੁਮਾਰ ਨੇ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਇੱਕ ਨੂੰ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ | ਮਿ੍ਤਕ ਕੁਲਦੀਪ ਸਿੰਘ ਪੁੱਤਰ ਜਿੰਦੀ ਸਿੰਘ (35) ਵਾਸੀ ਘੱਗਰ ਅਤੇ ਦੋ ਜ਼ਖ਼ਮੀਆਂ ਦੀ ਪਹਿਚਾਣ ਰਿੰਕੂ ਪੁੱਤਰ ਨਛੱਤਰ ਸਿੰਘ (50) ਵਾਸੀ ਘੱਗਰ, ਗੁਰਜੰਟ ਸਿੰਘ ਪੁੱਤਰ ਵਿਸ਼ਾਖਾ ਸਿੰਘ (50) ਵਾਸੀ ਨੰਦਗੜ੍ਹ ਵਜੋਂ ਹੋਈ ਹੈ |