ਤਲਵੰਡੀ ਸਾਬੋ, 30 ਜਨਵਰੀ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)- ਅਕਾਦਮਿਕ ਅਤੇ ਪੇਸ਼ੇਵਰ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਆਈ.ਸੀ.ਏ.ਆਈ. ਵਲੋਂ ਅਕਾਦਮਿਕ ਗਲੋਬਲ ਐਜੂਕੇਸ਼ਨ ਸੰਮੇਲਨ ਨਵੀਂ ਦਿੱਲੀ ਵਿਖੇ ਦੁਵੱਲਾ ਸਮਝÏਤਾ ਸਹੀਬੱਧ ਕੀਤਾ ਗਿਆ¢ ਸਮਝÏਤਾ ਜੀ.ਕੇ.ਯੂ. ਵਲੋਂ ਪਰੋ. ਵਾਈਸ ਚਾਂਸਲਰ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਤੇ ਆਈ.ਸੀ.ਏ.ਆਈ. ਵਲੋਂ ਸੀ.ਏ. ਡਾ. ਜੈ ਕੁਮਾਰ ਬਤਰਾ ਵਲੋਂ ਹਸਤਾਖਰਿਤ ਕੀਤਾ ਗਿਆ¢ ਇਹ ਸੰਮੇਲਨ ਆਈ.ਸੀ.ਏ.ਆਈ. ਦੇ ਅਕਾਦਮਿਕ ਬੋਰਡ ਆਫ਼ ਸਟੱਡੀਜ਼ ਵਲੋਂ ਆਯੋਜਿਤ ਕੀਤਾ ਗਿਆ ਜਿਸ ਵਿੱਚ ਅਰੁਣ ਸਿੰਘ ਸੰਸਦ ਮੈਂਬਰ ਰਾਜ ਸਭਾ ਵਿਸ਼ੇਸ਼ ਮਹਿਮਾਨ ਤੇ ਪ੍ਰਧਾਨ ਆਈ.ਸੀ.ਏ.ਆਈ.ਚਰਨਜੋਤ ਸਿੰਘ ਨੰਦਾ ਸਨਮਾਨਿਤ ਮਹਿਮਾਨ ਵਜੋਂ ਹਾਜ਼ਰ ਹੋਏ¢ ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਐਮ.ਕਾਮ, ਬੀ.ਕਾਮ (ਆਨਰਜ਼), ਐੱਲ.ਐੱਲ.ਬੀ., ਬੀ.ਬੀ.ਏ., ਐਮ.ਬੀ.ਏ., ਵੱਖ-ਵੱਖ ਸਰਟੀਫਿਕੇਟ ਅਤੇ ਡਿਪਲੋਮਾ ਕੋਰਸਾਂ ਵਰਗੇ ਪ੍ਰੋਗਰਾਮਾਂ ਵਿੱਚ ਅਕਾਦਮਿਕ ਸਹਿਯੋਗ ਵਧਾਉਣਗੀਆਂ¢ ਸਮਝÏਤੇ ਬਾਰੇ ਹੋਰ ਦੱਸਦਿਆਂ ਐਸੋਸੀਏਟ ਡੀਨ ਫੈਕਲਟੀ ਆਫ਼ ਮੈਨੇਜਮੈਂਟ ਐਂਡ ਕਾਮਰਸ, ਡਾ. ਨਵਨੀਤ ਸੇਠ ਨੇ ਦੱਸਿਆ ਕਿ ਜੀ.ਕੇ.ਯੂ. ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਪ੍ਰਵਾਨਗੀ ਅਧੀਨ ਮੈਨੇਜਮੈਂਟ, ਕਾਮਰਸ ਅਤੇ ਸਹਾਇਕ ਵਿਸ਼ਿਆਂ ਵਿਚ ਸੀ.ਏ. ਯੋਗਤਾ ਨੂੰ ਪੀ.ਐੱਚ.ਡੀ. ਦੇ ਬਰਾਬਰ ਮਾਨਤਾ ਦੇਣ ਲਈ ਸਹਿਮਤੀ ਵੀ ਪ੍ਰਗਟਾਈ¢ ਦੁਵੱਲੇ ਸਮਝÏਤੇ ਲਈ ਜੀ.ਕੇ.ਯੂ. ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਨੇ ਫੈਕਲਟੀ ਆਫ਼ ਮੈਨੇਜਮੈਂਟ ਐਂਡ ਕਾਮਰਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਮਝੌਤਾ ਕਾਮਰਸ ਐਂਡ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਵਿੱਤ ਅਤੇ ਵਣਜ ਨਾਲ ਸੰਬੰਧਿਤ ਖੇਤਰਾਂ ਵਿਚ ਨਵੀਆਂ ਸੰਭਾਵਨਾਵਾਂ ਖੋਲ੍ਹਦਾ ਹੈ¢