ਕੋਟਫੱਤਾ, 22 ਫਰਵਰੀ (ਰਣਜੀਤ ਸਿੰਘ ਬੁੱਟਰ)- ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਕਾ ਬਾਗ ਵਿਖੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਇੰਡੀਅਨ ਬਾਡੀ ਬਿਲਡਿੰਗ ਫੈਡਰੇਸ਼ਨ ਮੁੰਬਈ ਵਲੋਂ ਕਰਵਾਏ ਗਏ ਦੂਜੇ ਬਾਡੀ ਬਿਲਡਿੰਗ ਮੁਕਾਬਲੇ ਦÏਰਾਨ ਕੋਟਸ਼ਮੀਰ ਦੇ ਹੋਣਹਾਰ ਖਿਡਾਰੀ ਗੁਰਸੇਵਕ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 60 ਕਿੱਲੋ ਵਜ਼ਨ ਵਰਗ ਦੀ ਨੇਚਰਲ ਕੈਟਾਗਰੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕਰਕੇ ਆਪਣਾ ਅਤੇ ਪਿੰਡ ਦਾ ਨਾਮ ਰÏਸ਼ਨ ਕੀਤਾ¢ਇਹ ਮੁਕਾਬਲਾ ਮਹਾਦੇਵ ਹੈਲਥ ਕਲੱਬ ਵਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਇਲਾਕੇ ਦੇ ਕਈ ਬਾਡੀ ਬਿਲਡਰਾਂ ਨੇ ਭਾਗ ਲਿਆ¢ ਸਖ਼ਤ ਮੁਕਾਬਲੇ ਦੇ ਬਾਵਜੂਦ ਗੁਰਸੇਵਕ ਸਿੰਘ ਨੇ ਆਪਣੀ ਤੰਦਰੁਸਤੀ, ਮਿਹਨਤ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦਿਆਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ¢ ਪਿੰਡ ਵਾਪਸੀ ਉੱਤੇ ਮਸਲਰ ਜਿੰਮ ਦੇ ਟ੍ਰੇਨਰ ਰਹੇ ਰਮਨਦੀਪ ਸਿੰਘ ਸਿੱਧੂ, ਦਸਮੇਸ਼ ਕਲੱਬ ਦੇ ਪ੍ਰਧਾਨ ਪਰਮਜੀਤ ਪੰਮਾ, ਰਾਜਵਿੰਦਰ ਸਿੰਘ ਰਾਜੂ, ਗੁਰਜੀਤ ਨਾਨੀ ਕਾ, ਅਜੈਬ ਰਤੜਾ ਵੱਲੋਂ ਗੁਰਸੇਵਕ ਸਿੰਘ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਨÏਜਵਾਨ ਦੀ ਇਹ ਪ੍ਰਾਪਤੀ ਹੋਰਨਾਂ ਨÏਜਵਾਨਾਂ ਲਈ ਪੇ੍ਰਰਨਾ ਸਰੋਤ ਹੈ¢