ਬਠਿੰਡਾ, 25 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇੰਸਟੀਚਿਊਟ ਆਫ਼ ਚਾਰਟਿਡ ਅਕਾਊਾਟਸ ਆਫ਼ ਇੰਡੀਆ (ਆਈ.ਸੀ.ਏ.ਆਈ) ਦੀ ਬਠਿੰਡਾ ਬ੍ਰਾਂਚ ਦੀ ਚੋਣ ਸੰਬੰਧੀ ਸਥਾਨਕ ਮਾਡਲ ਟਾਊਨ ਨਜ਼ਦੀਕ ਸਥਿਤ ਆਈ.ਸੀ.ਏ.ਆਈ. ਭਵਨ ਵਿਖੇ ਚੋਣ ਇਜਲਾਸ ਸੱਦਿਆ ਗਿਆ |ਇਸ ਚੋਣ ਪ੍ਰਕਿਰਿਆ ਦੌਰਾਨ ਚਾਰਟਿਡ ਅਕਾਊਾਟੈਂਟ (ਸੀ.ਏ.) ਸੌਰਭ ਬਾਂਸਲ ਨੂੰ ਬਠਿੰਡਾ ਬ੍ਰਾਂਚ ਦਾ ਨਵਾਂ ਚੇਅਰਮੈਨ ਚੁਣਿਆ ਗਿਆ | ਉਨ੍ਹਾਂ ਤੋਂ ਇਲਾਵਾ ਸ਼੍ਰੇਆ ਬਾਂਸਲ ਨੂੰ ਉੱਪ-ਚੇਅਰਪਰਸਨ, ਅਭਿਮੰਨਿਯੂ ਜੁਨੇਜਾ ਨੂੰ ਸਕੱਤਰ, ਅਮਨ ਸਿੰਗਲਾ ਨੂੰ ਉੱਪ-ਪ੍ਰਧਾਨ ਅਤੇ ਸਾਬਕਾ ਚੇਅਰਮੈਨ ਦਰਪਣ ਕੁਮਾਰ ਅਤੇ ਨਰੇਂਦਰ ਗਰਗ ਨੂੰ ਮੈਂਬਰ ਚੁਣਿਆ ਗਿਆ |ਨਵ ਬਣੇ ਚੇਅਰਮੈਨ ਸੌਰਭ ਬਾਂਸਲ ਅਤੇ ਬਾਕੀ ਅਹੁਦੇਦਾਰਾਂ ਨੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਹੋਰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਚੇਅਰਮੈਨ ਨੇ ਦੱਸਿਆ ਕਿ ਇਹ ਚੋਣ ਇੰਸਟੀਚਿਊਟ ਆਫ਼ ਚਾਰਟਿਡ ਅਕਾਊਾਟਸ ਆਫ਼ ਇੰਡੀਆ ਦੀ ਨਾਰਦਨ ਇੰਡੀਆ ਰੀਜ਼ਨਲ ਕੌਂਸਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਬਠਿੰਡਾ ਬ੍ਰਾਂਚ ਵਿਚ ਲਗਭਗ 1 ਹਜ਼ਾਰ ਮੈਂਬਰ ਹਨ ਅਤੇ 2 ਹਜ਼ਾਰ ਦੇ ਕਰੀਬ ਸੀ.ਏ. ਵਿਦਿਆਰਥੀ ਟਰੇਨਿੰਗ ਹਾਸਲ ਕਰ ਰਹੇ ਹਨ |