14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਯੂ.ਕੇ.-ਭਾਰਤ ਸਿੱਖਿਆ ਭਾਈਵਾਲੀ ਨੂੰ ਸਹਿਯੋਗ, ਸਹਿ-ਨਿਰਮਾਣ ਅਤੇ ਨਵੀਨਤਾ ਦੀ ਦਿਸ਼ਾ ਵਿਚ ਵਿਕਸਿਤ ਹੋਣਾ ਚਾਹੀਦੈ-ਪੋ੍ਰ. ਡੇਵਿਡ, ਵਾਈਸ ਚਾਂਸਲਰ, ਬੀ. ਸੀ.ਯੂ. <br/>

Ad Position 21
No active advertisement
ਅਜੀਤ ਡੈਸਕ 26-02-2026
ਨਵੀਂ ਦਿੱਲੀ, 25 ਫਰਵਰੀ (ਮਿਸਰਦੀਪ ਭਾਟੀਆ)-ਯੂਨਾਈਟਿਡ ਕਿੰਗਡਮ ਦੇ ਪ੍ਰਮੁੱਖ ਪੈ੍ਰੱਕਟਿਸ- ਆਧਾਰਿਤ ਸੰਸਥਾਵਾਂ ਵਿੱਚੋਂ ਇਕ ਬਰਮਿੰਘਮ ਸਿਟੀ ਯੂਨੀਵਰਸਿਟੀ (ਬੀ.ਸੀ.ਯੂ.) ਵਰਤਮਾਨ ਵਿਚ ਦਿੱਲੀ ਵਿਚ ਹੈ, ਇਥੇ ਉਹ ਵਿਦਿਆਰਥੀਆਂ, ਮਾਪਿਆਂ, ਅਕਾਦਮਿਕ ਭਾਈਵਾਲਾਂ ਅਤੇ ਨੀਤੀ ਨਿਰਮਾਤਾਵਾਂ ਨਾਲ ਸੰਵਾਦ ਕਰ ਰਹੀ ਹੈ ਜਿਸ ਨਾਲ ਭਾਰਤ ਪ੍ਰਤੀ ਆਪਣੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ |
ਇਸ ਦੌਰੇ ਦੇ ਦੌਰਾਨ ਮੁੱਖ ਹਿੱਸੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਬੀ.ਸੀ.ਯੂ. ਦੇ ਵਾਈਸ ਚਾਂਸਲਰ ਪੋ੍ਰ. ਡੇਵਿਡ ਨੇ ਜ਼ੋਰ ਦੇ ਕੇ ਕਿਹਾ ਕਿ ਯੂ.ਕੇ.-ਭਾਰਤ ਸਿੱਖਿਆ ਭਾਈਵਾਲੀ ਨੂੰ ਰਵਾਇਤੀ ਵਿਦਿਆਰਥੀ ਗਤੀਸ਼ੀਲਤਾ ਤੋਂ ਅੱਗੇ ਵਧ ਕੇ ਡੂੰਘੇ ਸਹਿਯੋਗ, ਸਹਿ-ਨਿਰਮਾਣ ਅਤੇ ਨਵੀਨਤਾ ਦੀ ਦਿਸ਼ਾ ਵਿਚ ਵਿਕਸਿਤ ਹੋਣਾ ਚਾਹੀਦਾ ਹੈ |
ਬੀ.ਸੀ.ਯੂ. ਦੀ ਦਿ੍ਸ਼ਟੀ ਵਿਚ ਭਾਰਤ ਦੀ ਕੇਂਦਰੀ ਭੂਮਿਕਾ ਭਵਿੱਖ ਦੇ ਲਈ ਪ੍ਰਤਿਭਾ ਨੂੰ ਵਿਕਸਿਤ ਕਰ ਕੇ ਅਤੇ ਗਿਆਨ ਦੇ ਰਾਹੀਂ ਖੁਸ਼ਹਾਲੀ ਨੂੰ ਸਸ਼ਕਤ ਬਣਾਉਣ ਦੀ ਬੀ.ਸੀ.ਯੂ. ਦੀ ਰਣਨੀਤੀ 2030 ਵਿਜ਼ਨ ਵਿਚ ਭਾਰਤ ਇਕ ਮੁੱਖ ਭਾਈਵਾਲ ਹੈ | ਵਰਤਮਾਨ ਵਿਚ ਬੀ.ਸੀ.ਯੂ. ਦੇ ਬਰਮਿੰਘਮ ਕੈਂਪਸ ਵਿਚ 2000 ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ ਜਿਸ ਨਾਲ ਭਾਰਤ ਯੂਨੀਵਰਸਿਟੀ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਭਾਈਚਾਰਿਆਂ ਵਿੱਚੋਂ ਇਕ ਬਣ ਗਿਆ ਹੈ |
ਯੂਨੀਵਰਸਿਟੀ ਨਵੀਂ ਦਿੱਲੀ ਵਿਚ ਇਕ ਬੀ.ਸੀ.ਯੂ. ਐਲੂਮਨੀ ਚੈਪਟਰ ਵੀ ਸਥਾਪਿਤ ਕਰ ਰਹੀ ਹੈ, ਤਾਂ ਜੋ ਸਲਾਹ, ਪੇਸ਼ੇਵਰ ਨੈੱਟਵਰਕਿੰਗ ਅਤੇ ਲੰਬੇ ਸਮੇਂ ਦੇ ਸੰਸਥਾਗਤ ਸੰਬੰਧਾਂ ਨੂੰ ਉਤਸ਼ਾਹ ਦਿੱਤਾ ਜਾ ਸਕੇ | ਨਵੀਂ ਦਿੱਲੀ ਦੀ ਇਹ ਫੇਰੀ ਇਕ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਬੀ.ਸੀ.ਯੂ. ਨਾ ਸਿਰਫ਼ ਭਾਰਤੀ ਵਿਦਿਆਰਥੀਆਂ ਦੀ ਭਰਤੀ ਦੇ ਲਈ ਵਚਨਬੱਧ ਹੈ, ਸਗੋਂ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੋਵਾਂ ਲਈ ਲਾਭਕਾਰੀ ਅਤੇ ਅਗਾਂਹਵਧੂ ਭਾਈਵਾਲੀ ਦੇ ਨਿਰਮਾਣ ਲਈ ਵੀ ਵਚਨਬੱਧ ਹੈ |

Ad Position 22
No active advertisement
ਪਿਛਲੀ ਖ਼ਬਰ ਇੰਸਟੀਚਿਊਟ ਆਫ਼ ਚਾਰਟਿਡ ਅਕਾਊਾਟਰਡ ਬਠਿੰਡਾ ਬ੍ਰਾਂਚ ਦੀ ਚੋਣ- ਸੌਰਭ ਬਾਂਸਲ ਬਣੇ ਚੇਅਰਮੈਨ ਅਗਲੀ ਖ਼ਬਰ ਦਿੱਲੀ ਵਿਚ 60 ਇਲਾਕਿਆਂ ਵਿਚ ਕੱਲ੍ਹ ਤੱਕ ਪਾਣੀ ਦਾ ਸੰਕਟ ਰਹੇਗਾ <br/>
Ad Position 24