14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਦਿੱਲੀ ਵਿਚ 60 ਇਲਾਕਿਆਂ ਵਿਚ ਕੱਲ੍ਹ ਤੱਕ ਪਾਣੀ ਦਾ ਸੰਕਟ ਰਹੇਗਾ <br/>

Ad Position 21
No active advertisement
ਅਜੀਤ ਡੈਸਕ 26-02-2026
ਨਵੀਂ ਦਿੱਲੀ, 25 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਲਗਭਗ 60 ਇਲਾਕਿਆਂ ਵਿਚ 27 ਫਰਵਰੀ ਪਾਣੀ ਦਾ ਸੰਕਟ ਰਹੇਗਾ | ਦਿੱਲੀ ਜਲ ਬੋਰਡ ਨੇ ਕੁੱਝ ਥਾਵਾਂ 'ਤੇ ਪਾਈਪਲਾਈਨਾਂ ਜੋੜਣ ਅਤੇ ਕਈ ਥਾਵਾਂ 'ਤੇ ਭੂਮੀਗਤ ਭੰਡਾਰਾਂ ਅਤੇ ਬੂਸਟਰ ਪੰਪਿੰਗ ਸਟੇਸ਼ਨਾਂ ਦੀ ਸਾਲਾਨਾ ਫਲੱਸ਼ਿੰਗ ਲਈ ਇਨ੍ਹਾਂ ਇਲਾਕਿਆਂ ਲਈ ਪਾਣੀ ਦੀ ਚਿਤਾਵਨੀ ਜਾਰੀ ਕੀਤੀ ਹੈ | ਪੀਣ ਵਾਲੇ ਪਾਣੀ ਦੇ ਸੰਕਟ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਨੂੰ ਦੇਖਦੇ ਹੋਏ ਜਲ ਬੋਰਡ ਨੇ ਸਾਰੇ ਲੋਕਾਂ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਹਿਲੇ ਤੋਂ ਪਾਣੀ ਸਟੋਰ ਕਰ ਕੇ ਰੱਖਣ ਦੀ ਸਲਾਹ ਦਿੱਤੀ ਹੈ |
ਦਵਾਰਕਾ ਸਬਸਿਟੀ, ਮਹਾਂਵੀਰ ਐਨਕਲੇਵ, ਉੱਤਮ ਨਗਰ, ਮੋਚਨਪੁਰ, ਬਿੰਦਾਪੁਰ, ਸੇਵਕ ਪਾਰਕ, ਭਾਰਤ ਵਿਹਾਰ, ਦੁਰਗਾ ਪਾਰਕ, ਸੀਤਾਪੁਰੀ, ਰਾਜਾਪੁਰੀ, ਮਧੂਵਿਹਾਰ, ਜੀਵਨ ਪਾਰਕ, ਇੰਦਰ ਪਾਰਕ, ਮੰਗਲਾਪੁਰੀ, ਬਿਜਵਾਸ਼ਨ, ਮਿਲਾਪ ਨਗਰ, ਅਰਜਨ ਪਾਰਕ, ਵਿਜੈ ਪਾਰਕ, ਲਕਸ਼ਮੀ ਵਿਹਾਰ, ਨਾਂਗਲੀ, ਰਾਣਾਜੀ ਐਨਕਲੇਵ, ਸ਼ਿਆਮ ਵਿਹਾਰ, ਮਟਿਆਲਾ, ਸ਼ਾਹਬਾਦ ਕਾਪਸਹੇੜਾ ਅਤੇ ਨਜ਼ਫਗੜ੍ਹ ਟਾਊਨ 'ਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ | ਦਿੱਲੀ ਜਲ ਬੋਰਡ ਨੇ ਕਿਹਾ ਕਿ ਜਨਤਾ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਹੈ |

Ad Position 22
No active advertisement
ਪਿਛਲੀ ਖ਼ਬਰ ਯੂ.ਕੇ.-ਭਾਰਤ ਸਿੱਖਿਆ ਭਾਈਵਾਲੀ ਨੂੰ ਸਹਿਯੋਗ, ਸਹਿ-ਨਿਰਮਾਣ ਅਤੇ ਨਵੀਨਤਾ ਦੀ ਦਿਸ਼ਾ ਵਿਚ ਵਿਕਸਿਤ ਹੋਣਾ ਚਾਹੀਦੈ-ਪੋ੍ਰ.... ਅਗਲੀ ਖ਼ਬਰ ਅੰਤਰ-ਧਰਮ ਵਿਆਹਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਦੀ ਲੋੜ-ਸਰਨਾ, ਜੀ.ਕੇ. <br/>
Ad Position 24