13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਰਵ ਸਮਾਜ ਸਭਾ ਨੇ ਮਾਰਕਿਟ ਕੰਪਲੈਕਸ ਬਣਾਉਣ ਦੀ ਮੰਗ ਨੂੰ ਲੈ ਕੇ ਭਾਜਪਾ ਸੂਬਾ ਪ੍ਰਧਾਨ ਨੂੰ ਪੱਤਰ ਸੌਂਪਿਆ

ਰਤੀਆ, 13 ਨਵੰਬਰ (ਬੇਅੰਤ ਕੌਰ ਮੰਡੇਰ)- ਹਰਿਆਣਾ ਭਾਜਪਾ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਦੀ ਰਤੀਆ ਫੇਰੀ ਦੌਰਾਨ ਸਰਵ ਸਮਾਜ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਦੀ ਅਗਵਾਈ ਹੇਠ ਸਭਾ ਦੇ ਵਫ਼ਦ ਨੇ ਅਨਾਜ ਮੰਡੀ ਰੋਡ ’ਤੇ ਸਥਿਤ ਪੁਰਾਣੇ ਗੋਦਾਮ ਦੀ ਖਾਲੀ ਜ਼ਮੀਨ ’ਤੇ ਮਾਰਕਿਟ ਕੰਪਲੈਕਸ ਬਣਾਉਣ ਦੀ ਮੰਗ ਉਠਾਈ ਹੈ ।

Ad Position 21
No active advertisement
ਭਾਜਪਾ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੂੰ ਮੰਗ ਪੱਤਰ ਸੌਂਪਦੇ ਹੋਏ ਸਰਵ ਸਮਾਜ ਸਭਾ ਦੇ ਆਗੂ। ਤਸਵੀਰ : ਬੇਅੰਤ ਕੌਰ ਮੰਡੇਰ 14-11-2026
ਰਤੀਆ, 13 ਨਵੰਬਰ (ਬੇਅੰਤ ਕੌਰ ਮੰਡੇਰ)- ਹਰਿਆਣਾ ਭਾਜਪਾ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਦੀ ਰਤੀਆ ਫੇਰੀ ਦੌਰਾਨ ਸਰਵ ਸਮਾਜ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਦੀ ਅਗਵਾਈ ਹੇਠ ਸਭਾ ਦੇ ਵਫ਼ਦ ਨੇ ਅਨਾਜ ਮੰਡੀ ਰੋਡ ’ਤੇ ਸਥਿਤ ਪੁਰਾਣੇ ਗੋਦਾਮ ਦੀ ਖਾਲੀ ਜ਼ਮੀਨ ’ਤੇ ਮਾਰਕਿਟ ਕੰਪਲੈਕਸ ਬਣਾਉਣ ਦੀ ਮੰਗ ਉਠਾਈ ਹੈ । ਵਫ਼ਦ ਨੇ ਸੂਬਾ ਪ੍ਰਧਾਨ ਨੂੰ ਮੰਗ ਪੱਤਰ ਵੀ ਸੌਂਪਿਆ। ਹਲਕਾ ਵਿਧਾਇਕ ਜਰਨੈਲ ਸਿੰਘ ਨੇ ਵੀ ਮੰਗ ਨੂੰ ਜ਼ਰੂਰੀ ਦੱਸਿਆ ਅਤੇ ਇਸ ਦੇ ਤੁਰੰਤ ਹੱਲ ਲਈ ਯਤਨ ਕਰਨ ਦਾ ਵਾਅਦਾ ਕੀਤਾ। ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਨੇ ਦੱਸਿਆ ਕਿ ਲਗਭਗ 4 ਏਕੜ ’ਚ ਫੈਲੇ ਇਹ ਗੋਦਾਮ ਕਈ ਦਹਾਕੇ ਪਹਿਲਾਂ ਸ਼ਹਿਰ ਦੇ ਬਾਹਰ ਟਿੱਬਿਆਂ ’ ਚ ਬਣਾਏ ਗਏ ਸਨ। ਸਮੇਂ ਦੇ ਨਾਲ ਸ਼ਹਿਰ ਦੇ ਵਿਸਥਾਰ ਕਾਰਨ ਇਸ ਜਗ੍ਹਾ ਨੂੰ ਹੁਣ ਸ਼ਹਿਰ ’ਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਗੋਦਾਮ ਇਸ ਸਮੇਂ ਖਾਲੀ ਹਨ ਅਤੇ ਖਸਤਾ ਹਾਲਤ ’ਚ ਹਨ। ਇਸ ਲਈ ਜ਼ਮੀਨ ਦੀ ਲੋਕ ਭਲਾਈ ਅਤੇ ਸ਼ਹਿਰ ਦੇ ਵਿਕਾਸ ਲਈ ਬਿਹਤਰ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਸਥਾਨ ’ਤੇ ਇੱਕ ਆਧੁਨਿਕ ਮਾਰਕਿਟ ਕੰਪਲੈਕਸ, ਇੱਕ ਮਾਲ ਅਤੇ ਵੱਖ-ਵੱਖ ਬੈਂਕ ਦਫਤਰਾਂ ਲਈ ਸੁਵਿਧਾਜਨਕ ਕੰਪਲੈਕਸ ਵਿਕਸਿਤ ਕੀਤਾ ਜਾਵੇ। ਇਸ ਨਾਲ ਸ਼ਹਿਰ ਵਾਸੀਆਂ ਨੂੰ ਇੱਕੋ ਥਾਂ ’ਤੇ ਕਈ ਤਰ੍ਹਾਂ ਦੀਆਂ ਵਪਾਰਕ ਅਤੇ ਬੈਂਕਿੰਗ ਸਹੂਲਤਾਂ ਮਿਲਣਗੀਆਂ। ਸਭਾ ਨੇ ਮੰਗ ਕੀਤੀ ਕਿ ਸਬੰਧਿਤ ਵਿਭਾਗ ਜ਼ਮੀਨ ਦੀ ਉਪਯੋਗਤਾ ਦਾ ਮੁਲਾਂਕਣ ਕਰੇ ਅਤੇ ਸ਼ਹਿਰ ਦੀਆਂ ਜ਼ਰੂਰਤਾਂ ਦੇ ਆਧਾਰ ’ਤੇ ਵਿਕਾਸ ਪ੍ਰੋਜੈਕਟ ਤਿਆਰ ਕਰੇ ਤਾਂ ਜੋ ਪੁਰਾਣੇ ਅਤੇ ਅਣ-ਵਰਤੇ ਕੰਪਲੈਕਸ ਨੂੰ ਜਨਤਕ ਸਹੂਲਤ ਤੇ ਆਰਥਿਕ ਗਤੀਵਿਧੀਆਂ ਲਈ ਇੱਕ ਹੱਬ ਵਜੋਂ ਵਿਕਸਿਤ ਕੀਤਾ ਜਾ ਸਕੇ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਨਾਇਬ ਸਿੰਘ ਮੰਡੇਰ, ਸੁਨੀਲ ਇੰਦੋਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀਆਂ ਤਾਰਾਂ ਦੇ ਸੰਪਰਕ ’ਚ ਆਉਣ ਕਾਰਨ ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ ਅਗਲੀ ਖ਼ਬਰ ‘ਮੋਦੀ’ ਯੁੱਗ ’ਚ ਲੱਗੇਗਾ ‘ਵਾਜਪਾਈ’ ਦਾ 6 ਫੁੱਟ ਉੱਚਾ ਬੁੱਤ
Ad Position 24