13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

‘ਮੋਦੀ’ ਯੁੱਗ ’ਚ ਲੱਗੇਗਾ ‘ਵਾਜਪਾਈ’ ਦਾ 6 ਫੁੱਟ ਉੱਚਾ ਬੁੱਤ

ਡੱਬਵਾਲੀ, 13 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪੁਲਿਸ ਜ਼ਿਲ੍ਹਾ ਡੱਬਵਾਲੀ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਮਰਹੂਮ ਅਟਲ ਬਿਹਾਰੀ ਵਾਜਪਾਈ ਦਾ ਬੁੱਤ ਲਾਇਆ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਦੇ ਬਜਟ ਐਲਾਨ ਤਹਿਤ ਨਗਰ ਪਰਿਸ਼ਦ ਡੱਬਵਾਲੀ ਨੇ ਇਸ ਲਈ ਈ-ਟੈਂਡਰ ਮੰਗਿਆ ਹੈ।

Ad Position 21
No active advertisement
ਅਜੀਤ ਡੈਸਕ 14-11-2026
ਡੱਬਵਾਲੀ, 13 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪੁਲਿਸ ਜ਼ਿਲ੍ਹਾ ਡੱਬਵਾਲੀ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਮਰਹੂਮ ਅਟਲ ਬਿਹਾਰੀ ਵਾਜਪਾਈ ਦਾ ਬੁੱਤ ਲਾਇਆ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਦੇ ਬਜਟ ਐਲਾਨ ਤਹਿਤ ਨਗਰ ਪਰਿਸ਼ਦ ਡੱਬਵਾਲੀ ਨੇ ਇਸ ਲਈ ਈ-ਟੈਂਡਰ ਮੰਗਿਆ ਹੈ। ਬੁੱਤ ਲਗਾਉਣ ‘ਤੇ ਕਰੀਬ 12.2 1 ਲੱਖ ਰੁਪਏ ਖਰਚ ਹੋਣਗੇ। ਬੁੱਤ ਕਰੀਬ 6 ਫੁੱਟ ਉੱਚਾ ਹੋਵੇਗਾ। ਹੈਰਾਨੀ ਦੀ ਗੱਲ ਹੈ ਕਿ ਟੈਂਡਰ ਪ੍ਰਕਿਰਿਆ ਸ਼ੁਰੂ ਹੋਣ ਦੇ ਬਾਵਜੂਦ ਬੁੱਤ ਲਗਾਉਣ ਲਈ ਕੋਈ ਜਗ੍ਹਾ ਤੈਅ ਨਹੀਂ ਹੋਈ। ਸਰਕਾਰ ਨੇ ਇਹ ਕੰਮ ਪੂਰਾ ਕਰਨ ਲਈ 7 ਦਸੰਬਰ 2026 ਦੀ ਸਮਾਂ-ਸੀਮਾ ਰੱਖੀ ਹੈ। ਇਹ ਕੰਮ ਮੁੱਖ ਮੰਤਰੀ ਦੇ ਬਜਟ ਐਲਾਨ ਨੰਬਰ 2936 2 ( ਸਾਲ 2025) ਨਾਲ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਬਜਟ ਐਲਾਨ ਦੀ ਵਿਕਾਸ ਤੇ ਕਾਰਜ ਮੁਕੰਮਲ ਹੋਣ ਦੀ ਸੰਭਾਵੀ ਤਰੀਕ ਬਾਰੇ ਜਾਣਕਾਰੀ ਮੰਗੀ ਗਈ ਸੀ। ਇਸ ਉਪਰੰਤ ਨਗਰ ਪਰਿਸ਼ਦ ਹਰਕਤ ਵਿੱਚ ਆਈ ਅਤੇ 12 ਨਵੰਬਰ ਨੂੰ ਈ-ਟੈਂਡਰ ਪੋਰਟਲ ਰਾਹੀਂ ਟੈਂਡਰ ਮੰਗਿਆ। ਸੂਤਰਾਂ ਅਨੁਸਾਰ ਪਹਿਲਾਂ ਅਟਲ ਬਿਹਾਰੀ ਵਾਜਪਾਈ ਦਾ ਬੁੱਤ ਕਮਿਊਨਿਟੀ ਹਾਲ ਵਿੱਚ ਲਗਾਉਣ ਦੀ ਤਜਵੀਜ਼ ਸੀ। ਹੁਣ ਵਾਰਡ 4 ਵਿੱਚ ਉਸਾਰੀਧੀਨ ਵਿਸ਼ਾਲ ਪਾਰਕ ਵਿੱਚ 1954 ਦੀ ਇਤਿਹਾਸਕ ਯਾਦਗਾਰ ਵਜੋਂ ਸੰਭਾਲੇ ਗਏ ੋਅਸ਼ੋਕ ਚਿੰਨ੍ਹ ਪਿੱਲਰ ਦੇ ਨੇੜੇ ਬੁੱਤ ਲਗਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸਦੇ ਇਲਾਵਾ ਦਾਣਾ ਮੰਡੀ ਖੇਤਰ ਵਿੱਚ ਐੱਸ.ਪੀ. ਦਫ਼ਤਰ ਦੇ ਨੇੜੇ ਸਥਿਤ ਸੁਤੰਤਰਤਾ ਸੇਨਾਨੀ ਪਾਰਕ ਵਿੱਚ ਵੀ ਢੁੱਕਵੀਂ ਜਗ੍ਹਾ ਲੱਭੀ ਜਾ ਰਹੀ ਹੈ। ਇਹ ਬੁੱਤ ਕਾਲੇ ਸੰਗਮਰਮਰ ਦਾ ਹੋਵੇਗਾ। ਇਸਦੇ ਹੇਠਾਂ ਗ੍ਰੇਨਾਈਟ ਦਾ ਵੱਡਾ ਚਬੂਤਰਾ ਬਣਾਇਆ ਜਾਵੇਗਾ। ਚਬੂਤਰੇ ਦੀਆਂ ਕੰਧਾਂ ‘ਤੇ ਲਾਲ ਪੱਥਰ ਲਾਇਆ ਜਾਵੇਗਾ ਅਤੇ ਆਲੇ-ਦੁਆਲੇ ਸਟੇਨਲੈੱਸ ਸਟੀਲ ਦੀ ਰੇਲਿੰਗ ਹੋਵੇਗੀ। ਗ੍ਰੇਨਾਈਟ ਦੀ ਤਖ਼ਤੀ ‘ਤੇ ਅਟਲ ਬਿਹਾਰੀ ਵਾਜਪਾਈ ਦਾ ਨਾਂਅ ਲਿਖਿਆ ਜਾਵੇਗਾ। ਟੈਂਡਰ ਦੀਆਂ ਸ਼ਰਤਾਂ ਮੁਤਾਬਕ ਇਹ ਕੰਮ ਤਿੰਨ ਮਹੀਨਿਆਂ ਵਿੱਚ ਪੂਰਾ ਕਰਨਾ ਹੋਵੇਗਾ। ਇੱਕ ਸਾਲ ਤੱਕ ਬੁੱਤ ਤੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਉਸਾਰੀ ਏਜੰਸੀ ਦੀ ਹੋਵੇਗੀ। 13 ਹਰਿਆਣਾ-ਬੀਟੀਡੀ-06 ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪ੍ਰਸਤਾਵਿਤ ਬੁੱਤ ਅਤੇ ਯਾਦਗਾਰ ਦਾ ਨਮੂਨਾ।
Ad Position 22
No active advertisement
ਪਿਛਲੀ ਖ਼ਬਰ ਸਰਵ ਸਮਾਜ ਸਭਾ ਨੇ ਮਾਰਕਿਟ ਕੰਪਲੈਕਸ ਬਣਾਉਣ ਦੀ ਮੰਗ ਨੂੰ ਲੈ ਕੇ ਭਾਜਪਾ ਸੂਬਾ ਪ੍ਰਧਾਨ ਨੂੰ ਪੱਤਰ ਸੌਂਪਿਆ ਅਗਲੀ ਖ਼ਬਰ ਅਕਾਲ ਅਕੈਡਮੀ ਭੂੰਸਲਾ ਵਿਖੇ ਸਾਲਾਨਾ ਸਮਾਗਮ ‘ਉਮੰਗ 2026’ ਧੂਮਧਾਮ ਨਾਲ ਮਨਾਇਆ
Ad Position 24