13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅਕਾਲ ਅਕੈਡਮੀ ਭੂੰਸਲਾ ਵਿਖੇ ਸਾਲਾਨਾ ਸਮਾਗਮ ‘ਉਮੰਗ 2026’ ਧੂਮਧਾਮ ਨਾਲ ਮਨਾਇਆ

ਗੂਹਲਾ ਚੀਕਾ, 13 ਨਵੰਬਰ(ਓ ਪੀ ਸੈਣੀ)-ਅਕਾਲ ਅਕੈਡਮੀ ਭੂੰਸਲਾ ਵਿਖੇ ਸਾਲਾਨਾ ਸਮਾਗਮ ‘ਉਮੰਗ 2026’ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਅਧਿਆਤਮਿਕ ਅਤੇ ਰੂਹਾਨੀ ਰੰਗ ਵਿੱਚ ਰੰਗਿਆ ਗਿਆ।

Ad Position 21
No active advertisement
ਅਜੀਤ ਡੈਸਕ 14-11-2026
ਗੂਹਲਾ ਚੀਕਾ, 13 ਨਵੰਬਰ(ਓ ਪੀ ਸੈਣੀ)-ਅਕਾਲ ਅਕੈਡਮੀ ਭੂੰਸਲਾ ਵਿਖੇ ਸਾਲਾਨਾ ਸਮਾਗਮ ‘ਉਮੰਗ 2026’ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਅਧਿਆਤਮਿਕ ਅਤੇ ਰੂਹਾਨੀ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਜਤਿੰਦਰ ਸਿੰਘ , ਅਸਿਸਟੈਂਟ ਆਫ਼ ਬੀ.ਈ.ਓ. ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਕੈਪਟਨ ਲਫ਼ਟੈਨ ਸਿੰਘ ਸ਼ੇਰਗਿੱਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹ ਐੱਨ.ਸੀ.ਸੀ. ਟ੍ਰੇਨਿੰਗ ਅਕੈਡਮੀ, ਕਾਨਪੁਰ ਵਿਖੇ ਬੈਸਟ ਐੱਨ.ਸੀ.ਸੀ. ਅਫ਼ਸਰ ਅਤੇ ਹਰਿਆਣਾ ਡਾਇਰੈਕਟੋਰੇਟ, ਚੰਡੀਗੜ੍ਹ ਵੱਲੋਂ ਵੀ ਬੈਸਟ ਐੱਨ.ਸੀ.ਸੀ. ਅਫ਼ਸਰ ਦੇ ਸਨਮਾਨ ਨਾਲ ਨਿਵਾਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਹਰਿਆਣਾ ਪੰਜਾਬੀ ਭਾਸ਼ਾ ਅਤੇ ਅਧਿਆਪਕ ਕਲਿਆਣ ਸੰਗਠਨ ਦੇ ਸੂਬਾ ਸਕੱਤਰ, ਬੜੂ ਸਾਹਿਬ ਅਕੈਡਮੀ ਵਿਖੇ ਵਲੰਟੀਅਰ ਅਧਿਆਪਕ ਅਤੇ ਹਰਿਆਣਾ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਪੰਜਾਬੀ ਅਧਿਆਪਕ ਹਨ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ, ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਚਿਆਂ ਵੱਲੋਂ ਮਾਡਲਿੰਗ, ਯੋਗਾ, ਕੋਰੀਓਗ੍ਰਾਫੀ, ਧੀਆਂ ਦੀ ਮਹੱਤਤਾ ਨੂੰ ਦਰਸਾਉਂਦੇ ਗੀਤ, ਦੇਸ਼ ਭਗਤੀ ਦੇ ਗੀਤ ਅਤੇ ਹੋਰ ਕਈ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਜੀਤ ਕੌਰ ਨੇ ਸਮਾਗਮ ਦੀ ਸਫ਼ਲਤਾ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਸ ਮਾਗਮ ਨੂੰ ਸਫ਼ਲ ਬਣਾਉਣ ਵਿੱਚ ਸਤਿਗੁਰ ਸਿੰਘ, ਸੁਖਚੈਨ ਸਿੰਘ, ਪ੍ਰੀਤੀ, ਦੀਕਸ਼ਾ ਅਤੇ ਸਮੂਹ ਸਕੂਲ ਸਟਾਫ਼ ਨੇ ਪੂਰੀ ਲਗਨ, ਮਿਹਨਤ ਅਤੇ ਸਹਿਯੋਗ ਨਾਲ ਆਪਣਾ ਅਹਿਮ ਯੋਗਦਾਨ ਪਾਇਆ। ਇਸ ਤਰ੍ਹਾਂ ‘ਉਮੰਗ 2026’ ਦਾ ਸਾਲਾਨਾ ਸਮਾਗਮ ਖੁਸ਼ੀਆਂ, ਉਤਸ਼ਾਹ ਅਤੇ ਯਾਦਗਾਰੀ ਪ ਲਾਂ ਨਾਲ ਭਰਪੂਰ ਰਿਹਾ।
Ad Position 22
No active advertisement
ਪਿਛਲੀ ਖ਼ਬਰ ‘ਮੋਦੀ’ ਯੁੱਗ ’ਚ ਲੱਗੇਗਾ ‘ਵਾਜਪਾਈ’ ਦਾ 6 ਫੁੱਟ ਉੱਚਾ ਬੁੱਤ ਅਗਲੀ ਖ਼ਬਰ ਚੀਕਾ ਦੇ ਪਿੰਡ ਕੱਲਰ ਮਾਜਰਾ ਵਿੱਚ 10 ਟੀਮਾਂ ਸਮੇਤ ਲਗਭਗ 100 ਪੁਲਿਸ ਮੁਲਾਜ਼ਮਾਂ ਨੇ ਸਨੀਫਰ ਕੁੱਤਿਆਂ ਦੀ ਸਹਾਇਤਾ ਨਾਲ ਚ...
Ad Position 24