13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਰਕਾਰ ਝੋਨੇ ਦੀ ਖਰੀਦ 30 ਨਵੰਬਰ ਤੱਕ ਜਾਰੀ ਰੱਖੇ : ਡਾ . ਜੰਮੂ

ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)- ਕੁੱਲ ਹਿੰਦ ਕਿਸਾਨ ਸਭਾ ਹਰਿਆਣਾ ਦੇ ਸੂਬਾ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਕਹਿੰਦੇ ਹਨ ਕਿ ਸੂਬੇ ਦੀਆਂ ਸਾਰੀਆਂ ਫ਼ਸਲਾਂ ਦਾ ਇੱਕ-ਇੱਕ ਦਾਣਾ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦਿਆ ਜਾਵੇਗਾ ਪਰ ਇਸ ਸਾਲ ਜਿਸ ਤਰ੍ਹਾਂ ਝੋਨੇ ਦੀ ਫ਼ਸਲ ਕਿਸਾਨਾਂ ਤੋਂ ਘੱਟ ਭਾਅ ’ਤੇ ਲੁੱਟੀ ਜਾ ਰਹੀ ਹੈ, ਉਹ ਆਪਣੇ ਆਪ ਵਿੱਚ ਇੱਕ ਰਿਕਾਰਡ ਲੁੱਟ ਹੈ। ਨਮੀ ਦੇ ਨਾਂ ’ਤੇ ਘੱਟ ਕੀਮਤ ’ਤੇ ਲੁੱਟ, ਭੋਲੇ-ਭਾਲੇ ਕਿਸਾਨ ਦੀ ਕਮਿਸ਼ਨ ਏਜੰਟ ਦੀ ਮਿਲੀਭੁਗਤ ਨਾਲ ਵੱਧ ਵਜ਼ਨ ’ਤੇ ਲੁੱਟ ਅਤੇ ਕੁਆਲਿਟੀ ਦੇ ਬਹਾਨੇ ਕੀਮਤ ਕੱਟ ਕੇ ਮੰਡੀ ’ਚ ਕਿਸਾਨ ਦੀ ਬੁਰੀ ਤਰ੍ਹਾਂ ਲੁੱਟ ਹੋ ਰਹੀ ਹੈ ਅਤੇ ਕਿਸਾਨ ਬੇਵੱਸ ਹੈ।

Ad Position 21
No active advertisement
ਅਜੀਤ ਡੈਸਕ 14-11-2026
ਸਿਰਸਾ, 13 ਨਵੰਬਰ (ਭੁਪਿੰਦਰ ਪੰਨੀਵਾਲੀਆ)- ਕੁੱਲ ਹਿੰਦ ਕਿਸਾਨ ਸਭਾ ਹਰਿਆਣਾ ਦੇ ਸੂਬਾ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਕਹਿੰਦੇ ਹਨ ਕਿ ਸੂਬੇ ਦੀਆਂ ਸਾਰੀਆਂ ਫ਼ਸਲਾਂ ਦਾ ਇੱਕ-ਇੱਕ ਦਾਣਾ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦਿਆ ਜਾਵੇਗਾ ਪਰ ਇਸ ਸਾਲ ਜਿਸ ਤਰ੍ਹਾਂ ਝੋਨੇ ਦੀ ਫ਼ਸਲ ਕਿਸਾਨਾਂ ਤੋਂ ਘੱਟ ਭਾਅ ’ਤੇ ਲੁੱਟੀ ਜਾ ਰਹੀ ਹੈ, ਉਹ ਆਪਣੇ ਆਪ ਵਿੱਚ ਇੱਕ ਰਿਕਾਰਡ ਲੁੱਟ ਹੈ। ਨਮੀ ਦੇ ਨਾਂ ’ਤੇ ਘੱਟ ਕੀਮਤ ’ਤੇ ਲੁੱਟ, ਭੋਲੇ-ਭਾਲੇ ਕਿਸਾਨ ਦੀ ਕਮਿਸ਼ਨ ਏਜੰਟ ਦੀ ਮਿਲੀਭੁਗਤ ਨਾਲ ਵੱਧ ਵਜ਼ਨ ’ਤੇ ਲੁੱਟ ਅਤੇ ਕੁਆਲਿਟੀ ਦੇ ਬਹਾਨੇ ਕੀਮਤ ਕੱਟ ਕੇ ਮੰਡੀ ’ਚ ਕਿਸਾਨ ਦੀ ਬੁਰੀ ਤਰ੍ਹਾਂ ਲੁੱਟ ਹੋ ਰਹੀ ਹੈ ਅਤੇ ਕਿਸਾਨ ਬੇਵੱਸ ਹੈ। ਡਾ. ਜੰਮੂ ਨੇ ਕਿਹਾ ਕਿ ਕਿਸਾਨਾਂ ਨੂੰ ਵੀਹ ਦਿਨ ਬੀਤ ਜਾਣ ’ਤੇ ਵੀ ਵਿਕ ਚੁੱਕੇ ਝੋਨੇ ਦੀ ਅਦਾਇਗੀ ਨਹੀਂ ਹੋ ਰਹੀ। ਕਿਸਾਨਾਂ ਨੂੰ 72 ਘੰਟਿਆਂ ਅੰਦਰ ਅਦਾਇਗੀ ਕਰਨ ਦਾ ਸਰਕਾਰ ਦਾ ਦਾਅਵਾ ਵੀ ਖੋਖਲਾ ਸਾਬਤ ਹੋ ਰਿਹਾ ਹੈ। ਇੰਨਾ ਹੀ ਨਹੀਂ ਹੁਣ ਸ਼ੈਲਰ ਮਾਲਕਾਂ ਦਾ ਕੋਟਾ ਪੂਰਾ ਹੋਣ ਤੋਂ ਬਾਅਦ ਸਰਕਾਰੀ ਖਰੀਦ ਏਜੰਸੀਆਂ 15 ਨਵੰਬਰ ਤੋਂ ਬਾਅਦ ਖਰੀਦ ਬੰਦ ਕਰਨ ਦਾ ਐਲਾਨ ਕਰ ਰਹੀਆਂ ਹਨ। ਕੁਝ ਝੋਨਾ ਅਜੇ ਵੀ ਕਿਸਾਨਾਂ ਦੇ ਘਰਾਂ ਅਤੇ ਖੇਤਾਂ ਵਿੱਚ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਖਰੀਦ ਬੰਦ ਕਰ ਦਿੱਤੀ ਤਾਂ ਕਿਸਾਨਾਂ ਦਾ ਝੋਨਾ ਮੰਡੀ ਵਿੱਚ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਪਹਿਲਾਂ ਨਾਲੋਂ ਵੀ ਬੁਰੀ ਤਰ੍ਹਾਂ ਲੁੱਟ ਿਆ ਜਾਵੇਗਾ। ਉਨ੍ਹਾਂ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਅਦੇ ਮੁਤਾਬਕ ਕਿਸਾਨ ਦੀ ਸਾਰੀ ਫ਼ਸਲ ਦੀ ਨਿਰਧਾਰਿਤ ਕੀਮਤ ’ਤੇ ਖ਼ਰੀਦ ਯਕੀਨੀ ਬਣਾਏ ਅਤੇ ਘੱਟੋ-ਘੱਟ 30 ਨਵੰਬਰ ਤੱਕ ਝੋਨੇ ਦੀ ਖ਼ਰੀਦ ਜਾਰੀ ਰੱਖੀ ਜਾਵੇ, ਤਾਂ ਜੋ ਕਿਸਾਨ ਨੂੰ ਉਸ ਦੀ ਫ਼ਸਲ ਦਾ ਪੂਰਾ ਮੁੱਲ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰਾਂ ਨੂੰ ਸਵਾਮੀਤਵ ਯੋਜਨਾ ਲਈ ਅਰਜ਼ੀ ਦੇਣ ਦੇ ਮੌਕੇ ਤੋਂ ਵਾਂਝਾ ਰੱਖਿਆ ਅਗਲੀ ਖ਼ਬਰ ਤੁਸ਼ਿਤਾ ਗੁਲਾਟੀ ਨੇ ਨਵੇਂ ਆਰ . ਟੀ . ਓ . ਵਜੋਂ ਸੰਭਾਲਿਆ ਅਹੁਦਾ ਡਰਾਈਵਿੰਗ ਟੈਸਟ ਟਰੈਕ ਦਾ ਕੀਤਾ ਦੌਰਾ
Ad Position 24