ਭੁੱਚੋ ਮੰਡੀ, 25 ਫਰਵਰੀ (ਬਿੱਕਰ ਸਿੰਘ ਸਿੱਧੂ)-ਮੰਡੀ ਦੇ ਰੇਲਵੇ ਸਟੇਸ਼ਨ ਤੇ ਕਰੋਨਾ ਕਾਲ ਤੋਂ ਰੇਲ ਗੱਡੀਆਂ ਦੇ ਰੁਕਣ ਤੇ ਲਗਾਈ ਗਈ ਰੋਕ ਨੂੰ ਹਟਾ ਕੇ ਗੱਡੀਆਂ ਦਾ ਮੁੜ ਰੁਕਣਾ ਸ਼ੁਰੂ ਕਰਵਾਉਣ ਲਈ ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਕਲਿਆਣ ਤੇ ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ ਦੀ ਅਗਵਾਈ ਵਿਚ ਮੰਡੀ ਵਾਸੀਆਂ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਐਮ. ਪੀ. ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲ ਕੇ ਆਪਣੀ ਸਮੱਸਿਆ ਉਨ੍ਹਾਂ ਅੱਗੇ ਰੱਖਦੇ ਹੋਏ ਜਲਦੀ ਹੱਲ ਕਰਵਾਉਣ ਦੀ ਮੰਗ ਕੀਤੀ | ਉਨ੍ਹਾਂ ਦੱਸਿਆ ਕਿ ਭੁੱਚੋ ਮੰਡੀ ਦੇ ਰੇਲਵੇ ਸਟੇਸ਼ਨ 'ਤੇ ਫ਼ਾਜ਼ਿਲਕਾ ਦਿੱਲੀ ਐਕਸਪ੍ਰੈਸ 14507-08 ਯਾਤਰੀ ਰੇਲ ਗੱਡੀ ਦੇ ਨਾ ਰੁਕਣ ਕਰਕੇ ਭੁੱਚੋ ਮੰਡੀ, ਤਪਾ ਮੰਡੀ ਅਤੇ ਇਸ ਦੇ ਨਾਲ ਲੱਗਦੇ ਘੱਟੋ ਘੱਟ 40 ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਰੋਨਾ ਕਾਲ ਤੋਂ ਪਹਿਲਾਂ ਇਹ ਰੇਲ ਗੱਡੀ ਭੁੱਚੋ ਮੰਡੀ ਦੇ ਸਟੇਸ਼ਨ 'ਤੇ ਰੁਕਦੀ ਸੀ ਪ੍ਰੰਤੂ ਕਰੋਨਾ ਸਮੇਂ ਇਸ ਦੇ ਰੁਕਣ 'ਤੇ ਰੋਕ ਲਗਾ ਦਿੱਤੀ ਗਈ, ਜਿਸ ਕਾਰਨ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਨੂੰ ਦੇਖਦੇ ਹੋਏ ਇਸ ਗੱਡੀ ਦਾ ਸਟੇਸ਼ਨ 'ਤੇ ਰੁਕਣਾ ਯਕੀਨੀ ਬਣਾਇਆ ਜਾਵੇ | ਇਸ ਮੌਕੇ ਸੀਨੀਅਰ ਅਕਾਲੀ ਆਗ ਨਰਦੀਪ ਗਰਗ, ਸਿਟੀ ਪ੍ਰਧਾਨ ਸ਼ਿਵਨੰਦਨ ਗਰਗ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਵਰਨ ਸਿੰਘ ਖਾਲਸਾ, ਡਾ: ਸਾਧੂ ਰਾਮ, ਪਰਗਟ ਸਿੰਘ, ਪਰਮਜੀਤ ਪੰਮਾ, ਕਰਮ ਸਿੰਘ, ਸਿਕੰਦਰ ਸਿੰਘ, ਪਿ੍ਤਪਾਲ ਸਿੰਘ, ਆਸ਼ੂ ਚੌਹਾਨ ਆਦਿ ਹਾਜ਼ਰ ਸਨ |