ਬਠਿੰਡਾ, 25 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਅਜ਼ੀਮ ਪ੍ਰੇਮਜੀ ਫਾਊਾਡੇਸ਼ਨ ਵਲੋਂ ਇਕ ਪਲੇਸਮੈਂਟ ਡਰਾਈਵ ਕੀਤਾ ਗਿਆ, ਜਿਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਅਕਾਦਮਿਕ ਵਿਭਾਗਾਂ ਜਿਵੇਂ ਕਿ ਰਸਾਇਣ ਵਿਗਿਆਨ, ਜੀਵ ਰਸਾਇਣ ਵਿਗਿਆਨ, ਅਰਥਸ਼ਾਸਤਰ, ਅੰਗਰੇਜ਼ੀ, ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ, ਭੌਤਿਕ ਵਿਗਿਆਨ, ਸੂਖਮ ਜੀਵ ਵਿਗਿਆਨ, ਗਣਿਤ ਆਦਿ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਭਰਤੀ ਪ੍ਰਕਿਰਿਆ ਲਈ ਕੁੱਲ 171 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਇਆ ਅਤੇ ਉਨ੍ਹਾਂ ਨੂੰ ਸ਼ਾਰਟਲਿਸਟ ਕੀਤਾ ਗਿਆ | ਇਨ੍ਹਾਂ ਵਿਚੋਂ 102 ਵਿਦਿਆਰਥੀਆਂ ਨੇ ਪ੍ਰੀ-ਪਲੇਸਮੈਂਟ ਟਾਕ ਵਿਚ ਹਿੱਸਾ ਲਿਆ, ਜਦਕਿ 96 ਉਮੀਦਵਾਰਾਂ ਨੇ ਚੋਣ ਪ੍ਰਕਿਰਿਆ ਦੇ ਤਹਿਤ ਕਰਵਾਈ ਗਈ ਲਿਖਤੀ ਪ੍ਰੀਖਿਆ ਵਿਚ ਭਾਗ ਲਿਆ | ਲਿਖਤੀ ਪ੍ਰੀਖਿਆ ਦੇ ਨਤੀਜੇ ਆਉਣ ਵਾਲੇ ਦਿਨਾਂ ਵਿਚ ਘੋਸ਼ਿਤ ਕੀਤੇ ਜਾਣਗੇ | ਅਜ਼ੀਮ ਪ੍ਰੇਮਜੀ ਫਾਊਾਡੇਸ਼ਨ ਦੀ ਟੀਮ ਦੀ ਅਗਵਾਈ ਕਰ ਰਹੇ ਆਸ਼ੀਸ਼ ਸ਼ਰਮਾ ਦਾ ਧੰਨਵਾਦ ਕਰਦੇ ਹੋਏ ਯੂਨੀਵਰਸਿਟੀ ਦੇ ਟਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਪ੍ਰੋ. ਵਿਨੋਦ ਪਠਾਨੀਆ ਨੇ ਦੱਸਿਆ ਕਿ ਫਾਊਾਡੇਸ਼ਨ ਵਲੋਂ ਆਕਰਸ਼ਕ ਵੇਤਨ ਸੰਰਚਨਾ ਦੀ ਪੇਸ਼ਕਸ਼ ਕੀਤੀ ਗਈ, ਜਿਸ ਵਿਚ ਸਾਲਾਨਾ ਸੀਟੀਸੀ 4.50 ਲੱਖ ਦੇ ਨਾਲ ਵਾਧੂ ਸੁਵਿਧਾਵਾਂ ਸ਼ਾਮਲ ਹਨ | ਅÏਸਤ ਵੇਤਨ ਪੈਕੇਜ 38,000 ਪ੍ਰਤੀ ਮਹੀਨਾ (ਵਾਧੂ ਲਾਭਾਂ ਤੋਂ ਇਲਾਵਾ) ਰਿਹਾ | ਪਲੇਸਮੈਂਟ ਸੈੱਲ ਦੇ ਡਾ. ਸੁਰਜੀਤ ਸਿੰਘ ਢਾਕਾ ਅਤੇ ਡਾ. ਦੀਪਕ ਭਾਰਦਵਾਜ ਨੇ ਪ੍ਰੋਗਰਾਮ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਵਾਇਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਅਜ਼ੀਮ ਪ੍ਰੇਮਜੀ ਫਾਊਾਡੇਸ਼ਨ ਦੀ ਇਸ ਪਹਿਲ ਦੀ ਸਰਾਹਨਾ ਕੀਤੀ | ਸਾਲ 2025 ਤੋਂ ਯੂਨੀਵਰਸਿਟੀ ਦੇ ਟਰੇਨਿੰਗ ਅਤੇ ਪਲੇਸਮੈਂਟ ਦਫ਼ਤਰ ਵਲੋਂ ਵੱਖ-ਵੱਖ ਕਾਰਪੋਰੇਟ ਸੰਸਥਾਵਾਂ ਨੂੰ ਕੈਂਪਸ ਪਲੇਸਮੈਂਟ ਡਰਾਈਵ ਕਰਨ ਲਈ ਬੁਲਾਇਆ ਜਾ ਰਿਹਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਰੋਜ਼ਗਾਰ ਯੋਗਤਾ ਵਿਚ ਵਾਧਾ ਹੋਣ ਦੇ ਨਾਲ-ਨਾਲ