14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ 'ਚ 'ਕਿਡਜ਼ ਕਾਰਨੀਵਲ' 'ਚ ਬੱਚਿਆਂ ਨੇ ਕੀਤੀ ਮਸਤੀ

Ad Position 21
No active advertisement
ਅਜੀਤ ਡੈਸਕ 26-02-2026
ਚਾਉਕੇ, 25 ਫਰਵਰੀ (ਘੜੈਲੀ): ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਰਾਮਪੁਰਾ ਵਿਖੇ ਦੋ ਦਿਨਾਂ ਦਾ ਕਿਡਜ਼ ਕਾਰਨੀਵਲ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਸਮੇਤ ਹੋਰ ਪਲੇ-ਵੇ ਸਕੂਲਾਂ ਦੇ ਮੁਖੀਆਂ ਵਲੋਂ ਦੀਪ ਜਲਾ ਕੇ ਕਾਰਨੀਵਲ ਦਾ ਸ਼ੁਭ-ਆਰੰਭ ਕੀਤਾ ਗਿਆ | ਇਸ ਕਾਰਨੀਵਲ 'ਚ ਰਾਮਪੁਰਾ, ਮੰਡੀ ਕਲਾਂ, ਬਾਲਿਆਂਵਾਲੀ ਅਤੇ ਕਰਾੜਵਾਲਾ ਪਿੰਡਾਂ ਦੇ ਪਲੇ-ਵੇ ਸਕੂਲਾਂ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੱਦਾ ਦਿੱਤਾ ਗਿਆ | ਬੱਚਿਆਂ ਦੇ ਮਨੋਰੰਜਨ ਅਤੇ ਖੇਡ ਗਤੀਵਿਧੀਆਂ ਲਈ ਟਰੈਂਪੋਲਿਨ, ਟ੍ਰੇਨ, ਮੋਟਰ ਕਾਰ, ਜੀਪ, ਮਿੱਕੀ ਮਾਊਸ, ਬਾਊਾਸੀ ਝੂਲੇ ਆਦਿ ਵੱਖ-ਵੱਖ ਕਿਸਮ ਦੇ ਝੂਲਿਆਂ ਦੀ ਵਿਵਸਥਾ ਕੀਤੀ ਗਈ | ਬੱਚਿਆਂ ਨੇ ਚਿੱਤਰਕਲਾ, ਟਰੈਪ ਬਾਕਸ, ਭੰਗੜੇ ਅਤੇ ਗਿੱਧੇ ਤੋਂ ਇਲਾਵਾ ਹੋਰ ਖੇਡ ਗਤੀਵਿਧੀਆਂ 'ਚ ਵੀ ਭਾਗ ਲਿਆ | ਉਨ੍ਹਾਂ ਨੇ ਤਰ੍ਹਾਂ-ਤਰ੍ਹਾਂ ਦੇ ਸਵਾਦਿਸ਼ਟ ਭੋਜਨ ਅਤੇ ਚਾਹ, ਕਾਫੀ ਆਦਿ ਦਾ ਵੀ ਆਨੰਦ ਲਿਆ | ਇਸ ਸਮੇਂ ਦੌਰਾਨ ਮੈਡਮ ਅਮਨਪ੍ਰੀਤ ਕੌਰ ਅਤੇ ਮੈਡਮ ਜਸਵੀਰ ਕੌਰ ਨੇ ਸਰੋਤਿਆਂ ਨੂੰ ਆਪਣੀ ਸਟੇਜ ਕਲਾ ਨਾਲ ਜੋੜ ਕੇ ਰੱਖਿਆ | ਇਸ ਕਾਰਨੀਵਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਵੀ ਸੀ | ਨੰਨੇ-ਮੁੰਨ੍ਹੇ ਬੱਚਿਆਂ ਨੇ ਆਪਣੀ ਕਲਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਾਰੇ ਸੱਦੇ ਗਏ ਪਲੇ-ਵੇ ਸਕੂਲਾਂ ਦੇ ਬੱਚਿਆਂ ਨੂੰ ਗੋਲਡ ਮੈਡਲ ਅਤੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਚੇਅਰਮੈਨ ਗਗਨਦੀਪ ਸ਼ਰਮਾ, ਆਕਾਸ਼ਦੀਪ ਸ਼ਰਮਾ ਅਤੇ ਸਕੂਲ ਦੇ ਪਿ੍ੰਸੀਪਲ ਰਵਿੰਦਰ ਪਾਲ ਮੈਡਮ ਨੇ ਅਧਿਆਪਕਾਂ ਦੇ ਸਾਰਥਿਕ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ 'ਚ ਇਸ ਦੀ ਮਹੱਤਵਪੂਰਨ ਭੂਮਿਕਾ ਉੱਪਰ ਰੌਸ਼ਨੀ ਪਾਈ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਜਨਗਣਨਾ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ
Ad Position 24