14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਗੁਣਜੀਤ ਰੂਚੀ ਬਾਵਾ ਨੇ ਬਠਿੰਡਾ ਵਿਚ ਬੱਚਿਆਂ ਦੀਆਂ ਦੇਖਭਾਲ ਸੰਸਥਾਵਾਂ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 26-02-2026
ਬਠਿੰਡਾ, 25 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ): ਪੰਜਾਬ ਬੱਚਿਆਂ ਦੇ ਅਧਿਕਾਰਾਂ ਲਈ ਸੁਰੱਖਿਆ ਕਮਿਸ਼ਨ (ਪੀ.ਐੱਸ.ਸੀ.ਪੀ.ਸੀ.ਆਰ) ਦੀ ਵਾਈਸ ਚੇਅਰਪਰਸਨ ਗੁਣਜੀਤ ਰੂਚੀ ਬਾਵਾ ਨੇ ਬਠਿੰਡਾ ਵਿਖੇ ਬੱਚਿਆਂ ਦੀਆਂ ਮੁੱਖ ਦੇਖਭਾਲ ਸੰਸਥਾਵਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਕੰਮਕਾਜ ਅਤੇ ਪ੍ਰਗਤੀ ਦਾ ਜਾਇਜ਼ਾ ਲਿਆ | ਉਨ੍ਹਾਂ ਲੜਕਿਆਂ ਲਈ ਸੀ.ਸੀ.ਆਈ, ਰੈੱਡ ਕਰਾਸ ਬੱਚੇ ਗੋਦ ਲੈਣ ਸੰਬੰਧੀ ਏਜੰਸੀ ਅਤੇ ਨਥਾਣਾ ਵਿਖੇ ਅਨੰਤ ਆਨੰਦ ਆਸ਼ਰਮ ਦਾ ਦੌਰਾ ਵੀ ਕੀਤਾ | ਉਨ੍ਹਾਂ ਰਹਿਣ-ਸਹਿਣ ਦੀਆਂ ਸਥਿਤੀਆਂ, ਸਿੱਖਿਆ ਅਤੇ ਸਿਹਤ ਸਹੂਲਤਾਂ, ਸੁਰੱਖਿਆ ਅਤੇ ਰਿਕਾਰਡਾਂ ਦੇ ਰੱਖ-ਰਖਾਅ ਦਾ ਜਾਇਜ਼ਾ ਲਿਆ | ਉਨ੍ਹਾਂ ਬੱਚਿਆਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਤਾਂ ਜੋ ਜ਼ਮੀਨੀ ਪੱਧਰ ਉੱਤੇ ਸਮੱਸਿਆਵਾਂ ਨੂੰ ਸਮਝ ਸਕਣ | ਉਨ੍ਹਾਂ ਬੱਚਿਆਂ ਦੀ ਸੁਰੱਖਿਆ ਸੰਬੰਧੀ ਕਾਨੂੰਨਾਂ ਅਤੇ ਨਿਰਦੇਸ਼ਾਂ ਦੀ ਸਖ਼ਤ ਪਾਲਣਾ 'ਤੇ ਜ਼ੋਰ ਦਿੱਤਾ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕਮੀਆਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਵਿਭਾਗਾਂ ਵਿਚਕਾਰ ਤਾਲਮੇਲ ਵਧਾਇਆ ਜਾਵੇ | ਬਾਵਾ ਨੇ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਨਿਰਦੇਸ਼ ਵੀ ਜਾਰੀ ਕੀਤੇ | ਉਨ੍ਹਾਂ ਸਕੂਲਾਂ ਅਤੇ ਸੰਸਥਾਵਾਂ ਵਿਚ ਬੱਚਿਆਂ ਦੀ ਹੈਲਪ ਲਾਈਨ ਨੰਬਰਾਂ ਨੂੰ ਜਨਤਕ ਕਰਨ, ਬੱਚਿਆਂ ਦੇ ਅਧਿਕਾਰਾਂ ਬਾਰੇ ਪੋਸਟਰ ਕੰਧਾਂ 'ਤੇ ਲਗਾਉਣ ਅਤੇ 14 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਨਿਯਮਤ ਜਾਗਰੂਕਤਾ ਪ੍ਰੋਗਰਾਮਾਂ ਸਮੇਤ ਕੌਂਸਲਿੰਗ ਸੈਸ਼ਨ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬੱਚਿਆਂ, ਮਾਪਿਆਂ ਅਤੇ ਸਟਾਫ਼ ਨੂੰ ਬੱਚਿਆਂ ਦੀ ਸੁਰੱਖਿਆ ਕਾਨੂੰਨਾਂ ਅਤੇ ਸਹਾਇਕ ਪ੍ਰਣਾਲੀਆਂ ਬਾਰੇ ਸਿੱਖਿਆ ਦਿੱਤੀ ਜਾ ਸਕੇ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨਾਲ ਮੀਟਿੰਗ ਕੀਤੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਬੈਂਸ ਨਾਲ ਸਖੀ ਸੈਂਟਰ ਅਤੇ ਪੋਕਸੋ ਕੇਸਾਂ ਦੀਆਂ ਸੁਰੱਖਿਆ ਬਾਰੇ ਚਰਚਾ ਕੀਤੀ |ਇਸ ਮੌਕੇ ਮੁੱਖ ਮੰਤਰੀ ਖੇਤਰੀ ਅਫ਼ਸਰ ਰਮਨਜੀਤ, ਚੇਅਰਮੈਨ ਬਿਕਰਮਜੀਤ ਸਿੰਘ, ਸੀ.ਡਬਲਿਊ.ਸੀ ਬਠਿੰਡਾ ਰਾਕੇਸ਼ ਕੁਮਾਰ, ਮੋਹਿਤ ਬੰਸਲ, ਸ਼ਾਮਲਤਾ ਲਤਿਕਾ ਅਤੇ ਅੰਮਾ ਅਰੋੜਾ ਮੈਂਬਰ ਸੀਡਬਲਿਊਸੀ ਬਠਿੰਡਾ, ਕੇਵਲ ਨੰਦ ਮਿਸ਼ਰਾ ਸੁਪਰਡੈਂਟੈਂਡੈਂਟ, ਸੀਸੀਆਈ ਲਈ ਲੜਕੇ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪੰਕਜ ਕੁਮਾਰ, ਡੀਸੀਪੀਓ ਰਵਨੀਤ ਕੌਰ, ਐਲਪੀਓ ਰਾਜਵਿੰਦਰ ਸਿੰਘ, ਚੇਤਨ ਸ਼ਰਮਾ, ਸੁਖਮੰਦਰ ਸਿੰਘ, ਚੇਅਰਪਰਸਨ ਅਨੰਤ ਆਨੰਦ ਆਸ਼ਰਮ ਸਵਰਨਜੀਤ ਕੌਰ, ਮੈਨੇਜਰ, ਰੈੱਡ ਕਰਾਸ, ਮਨਿੰਦਰ ਭੱਲਾ, ਪਿ੍ੰਸੀਪਲ, ਗੁਰਬੰਤਾ ਦਾਸ ਡੈਫ ਅਤੇ ਡੰਬ ਸਕੂਲ, ਦੀਪਿਕਾ ਸ਼ਰਮਾ, ਇੰਚਾਰਜ, ਰੈੱਡ ਕਰਾਸ ਆਦਿ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਭਾਰਤ ਦੀ ਅਨੇਕਤਾ ਵਿਚ ਏਕਤਾ ਨੂੰ ਦਰਸਾਉਂਦਾ ਪ੍ਰੋਗਰਾਮ 'ਕਲਚਰ ਵਾਕ-2026' ਅਗਲੀ ਖ਼ਬਰ ਡੀ. ਟੀ. ਐਫ. ਵਲੋਂ ਦਫ਼ਤਰੀ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ
Ad Position 24