ਮਹਿਮਾ ਸਰਜਾ, 26 ਫਰਵਰੀ (ਸੰਧੂ): ਬਠਿੰਡਾ ਤੋਂ ਸ੍ਰੀ ਮੁਕਤਸਰ ਮਾਰਗ 'ਤੇ ਸਥਿਤ ਪਿੰਡ ਬੁਰਜ ਮਹਿਮਾ ਵਿਖੇ ਸਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਦੇ ਜੀ.ਐਨ.ਐਮ ਗਰੁੱਪ ਭਾਗ (2) ਦਾ ਸਾਲਾਨਾ ਨਤੀਜਾ ਸ਼ਾਨਦਾਰ ਆਉਣ ਕਾਰਨ ਕਾਲਜ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਜਿਸ ਵਿਚ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਵਲੋਂ ਜੀ. ਐਨ.ਐਮ ਭਾਗ (2) ਦੇ ਨਤੀਜਿਆਂ ਵਿਚੋਂ ਵਿਦਿਆਰਥਣ ਡਾਇਨਮ ਭਾਰਤੀ ਨੇ 85.1 ਫ਼ੀਸਦੀ, ਪਲਕ ਕੌਰ ਨੇ 83.8 ਫ਼ੀਸਦੀ ਅਤੇ ਜਸ਼ਨਪ੍ਰੀਤ ਕੌਰ ਨੇ 83 ਫ਼ੀਸਦੀ ਕ੍ਰਮਵਾਰ ਅੰਕ ਪ੍ਰਾਪਤ ਕਰਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਰਵਜੋਤ ਕੌਰ, ਡਾਇਰੈਕਟਰ ਭਾਰਤ ਸ਼ਰਮਾ ਅਤੇ ਪਿ੍ੰਸੀਪਲ ਪਰਮਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਚੰਗੇ ਨੰਬਰਾਂ ਲਈ ਵਧਾਈ ਦਿੰਦੇ ਹੋਏ | ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ, ਚੰਗੇ ਕੰਮਾਂ ਲਈ, ਸਫਲ ਬਣਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ | ਚੇਅਰਮੈਨ ਪ੍ਰੋਫੈਸਰ ਦਰਸ਼ਨ ਸਿੰਘ ਮਸਤਾਨਾ ਨੇ ਕਿਹਾ ਕਿ ਬੱਚੇ ਪੜ੍ਹਾਈ ਵਿਚ ਹੀ ਨਹੀਂ, ਬਲਕਿ ਬਠਿੰਡੇ ਦੇ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਨਾਮਵਰ ਹਸਪਤਾਲਾਂ ਦੇ ਵਿਚ ਕੰਮ ਕਰਨ ਦੇ ਪੂਰੇ ਮਾਹਿਰ ਹਨ |