ਰਾਮਪੁਰਾ ਫੂਲ, 26 ਫਰਵਰੀ (ਹੇਮੰਤ ਕੁਮਾਰ ਸ਼ਰਮਾ)-ਪ੍ਰੋ: ਤੇ ਪੱਤਰਕਾਰ ਹਰਪ੍ਰੀਤ ਸ਼ਰਮਾ (ਹੈਪੀ) ਨੂੰ ਆਮ ਆਦਮੀ ਪਾਰਟੀ ਵਲੋਂ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦਾ ਸਿੱਖਿਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸ ਸੰਬੰਧੀ ਪਾਰਟੀ ਪ੍ਰਧਾਨ ਅਮਨ ਅਰੋੜਾ ਤੇ ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਦੇ ਦਸਤਖਤਾਂ ਹੇਠ ਹਾਲ ਹੀ ਵਿਚ ਹੁਕਮ ਜਾਰੀ ਕੀਤੇ ਗਏ ਹਨ | ਹਰਪ੍ਰੀਤ ਹੈਪੀ ਫਤਿਹ ਕਾਲਜ ਰਾਮਪੁਰਾ ਫੂਲ ਵਿਖੇ ਜਰਨਲਿਜ਼ਮ ਦੇ ਪ੍ਰੋਫੈਸਰ ਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਸਹਾਇਕ ਡਾਇਰੈਕਟਰ ਹਨ, ਜਿਨ੍ਹਾਂ ਨੂੰ ਸਿੱਖਿਆ ਖੇਤਰ ਦੇ ਪ੍ਰਬੰਧਾਂ, ਪੜ੍ਹਾਉਣ ਤੇ ਪਬਲਿਕ ਰਿਲੇਸ਼ਨ ਦਾ ਲਗਪਗ 13 ਸਾਲਾਂ ਦਾ ਤਜਰਬਾ ਹਾਸਿਲ ਹੈ | ਸਥਾਨਕ ਪੈਂਥਰਜ਼ ਕਲੱਬ ਵਿਖੇ ਪ੍ਰਭਾਵਸ਼ਾਲੀ ਸਮਾਗਮ ਹੋਇਆ, ਜਿਸ 'ਚ ਵਿਸ਼ੇਸ਼ ਤÏਰ 'ਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਪਹੁੰਚੇ | ਉਨ੍ਹਾਂ ਆਪਣੇ ਸੰਬੋਧਨ 'ਚ ਦੱਸਿਆ ਕਿ ਹਰਪ੍ਰੀਤ ਹੈਪੀ ਦੀ ਇਹ ਨਿਯੁਕਤੀ ਉਨ੍ਹਾਂ ਦੀ ਕਾਬਲੀਅਤ ਤੇ ਪੇਸ਼ੇਵਾਰਾਨਾ ਯੋਗਤਾ ਤੇ ਸਿੱਖਿਆ ਖੇਤਰ ਦੇ ਵੱਡੇ ਤੇ ਬਿਹਤਰੀਨ ਸੇਵਾਵਾਂ ਨੂੰ ਵੇਖਦਿਆਂ ਕੀਤੀ ਗਈ ਹੈ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਰਪ੍ਰੀਤ ਹੈਪੀ ਆਪਣੀ ਜ਼ਿੰਮੇਵਾਰੀ ਨੂੰ ਸਮਰਪਨ ਭਾਵਨਾ ਨਾਲ ਨਿਭਾਉਂਦਿਆਂ ਸਰਕਾਰ ਦੀਆਂ ਨੀਤੀਆਂ ਅਤੇ ਸਕੀਮਾਂ ਦਾ ਜ਼ਮੀਨੀ ਪੱਧਰ 'ਤੇ ਲਾਭ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ | ਸਮਾਗਮ ਨੂੰ ਹਰਿੰਦਰ ਬੱਲੀ ਸਮੇਤ ਸਟੇਜ ਸੰਬੋਧਨ ਕੀਤਾ | ਸਮਾਗਮ 'ਚ ਹਰਪ੍ਰੀਤ ਹੈਪੀ ਦੇ ਪਿਤਾ ਦਰਸ਼ਨ ਸ਼ਰਮਾ, ਵਿਧਾਇਕ ਦੇ ਨਿੱਜੀ ਸਹਾਇਕਾਂ ਸੁੱਖੀ ਸਿੱਧੂ, ਜਸਪ੍ਰੀਤ ਭੁੱਲਰ, ਪਾਰਟੀ ਆਗੂ ਗੁਰਭਜਨ ਢਿੱਲੋਂ, ਸ਼ੇਰ ਬਹਾਦਰ ਧਾਲੀਵਾਲ, ਰਵਿੰਦਰ ਨਿੱਕਾ, ਡਾ. ਅਜੀਤ ਅਗਰਵਾਲ, ਲੱਖਾ ਮਹਿਰਾਜ, ਲੱਖਾ ਪਿੱਪਲੀ ਸਰਪੰਚ, ਪ੍ਰੀਤਮ ਆਰਟਿਸਟ ਤੇ ਪਵਨ ਮਹਿਤਾ, ਮਨੋਹਰ ਸਿੰਘ, ਡਾ. ਭਰਥਰੀ ਮੰਡੀ ਕਲਾ, ਠਾਕੁਰ ਸ਼ਰਮਾ, ਮਿੰਟੂ ਸ਼ਰਮਾ, ਮਾਸਟਰ ਜਗਦੀਪ ਸ਼ਰਮਾ ਤੇ ਯਸ਼ਪਾਲ ਬਾਹੀਆ, ਡਾ ਜਗਰਾਜ ਮਾਨ, ਪ੍ਰੋ. ਸਮੀਰ ਕੁਮਾਰ, ਸਹਾਰਾ ਜਨ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਤੇ ਉਨ੍ਹਾਂ ਦੀ ਟੀਮ, ਮਾਸਟਰ ਗੁਰਵਿੰਦਰ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ | ਆਪਣੀ ਇਸ ਨਿਯੁਕਤੀ 'ਤੇ ਹਰਪ੍ਰੀਤ ਸ਼ਰਮਾ ਨੇ ਪਾਰਟੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ¢