ਬਠਿੰਡਾ, 26 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਆਲ ਇੰਡੀਆ ਸਟੇਟ ਗੌਰਮਿੰਟ ਇਪਾਲਇੰਜ਼ ਫੈਡਰੇਸ਼ਨ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਮੰਗ ਦਿਵਸ ਮਨਾਉਂਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਦੁਆਰਾ ਸਿਵਲ ਸਰਜਨ ਬਠਿੰਡਾ ਰਾਹੀਂ ਮੁੱਖ ਸਕੱਤਰ ਨੂੰ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਜਸਵਿੰਦਰ ਸਿੰਘ ਸ਼ਰਮਾ ਸਟੇਟ ਆਗੂ ਮਲਟੀਪਰਪਜ਼ ਹੈਲਥ ਮੁਲਾਜ਼ਮ ਯੂਨੀਅਨ, ਭੁਪਿੰਦਰ ਸਿੰਘ ਨਿਉਂਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਜਿਵੇਂ ਕਿ ਠੇਕੇ 'ਤੇ ਰੱਖੇ ਆਊਟਸੋਰਸ ਕੱਚੇ ਕੱਚੇ ਕਾਮੇ ਪੱਕੇ ਕੀਤੇ ਜਾਣ, ਰਾਜ ਸਰਕਾਰ ਦੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ 'ਚ ਖਾਲੀ ਅਸਾਮੀਆਂ ਨੂੰ ਤੁਰੰਤ ਰੈਗੂਲਰ ਭਰਤੀ ਕੀਤੀ ਜਾਵੇ, ਠੇਕਾ ਆਧਾਰਿਤ ਭਰਤੀ ਬੰਦ ਕਰਕੇ ਪੱਕੇ ਤੌਰ ਤੇ ਭਰਤੀ ਕੀਤੀ ਜਾਵੇ, ਪੀਐਫਆਰਡੀਏ ਕਾਨੂੰਨ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪੀ. ਐਫ. ਆਰ. ਡੀ. ਏ. ਐਕਟ 'ਚ ਜਮਾਂ ਫੰਡ ਰਾਜਾ ਨੂੰ ਵਾਪਸ ਕੀਤੇ ਜਾਣ, ਈ. ਪੀ. ਐਸ. 95 ਦੇ ਅਧੀਨ ਸਾਰੇ ਗਾਹਕਾਂ ਨੂੰ ਪਰਿਭਾਸ਼ਿਤ ਲਾਭ ਪ੍ਰਣਾਲੀ ਵਿਚ ਲਿਆਂਦਾ ਜਾਵੇ, ਚਾਰੇ ਲੇਵਰ ਕੋਡ ਰੱਦ ਕੀਤੇ ਜਾਣ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਸਰਕਾਰੀ ਵਿਭਾਗਾਂ ਦੀ ਮੁੜ ਬਣਤਰ ਦੇ ਨਾਂਅ 'ਤੇ ਕੀਤੀ ਜਾ ਰਹੀ ਆਕਾਰ ਘਟਾਈ ਬੰਦ ਕੀਤੀ ਜਾਵੇ, ਇਸ ਦੌਰਾਨ ਅਮਨ ਕੁਮਾਰ ਲੰਬੀ ਨੇ ਕਿਹਾ ਕਿ ਸਿਹਤ ਵਿਭਾਗ ਮੁਲਾਜ਼ਮ ਜ਼ਿਲ੍ਹਾ ਬਠਿੰਡਾ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਰੂਪ 'ਚ ਕਿਹਾ ਕਿ ਸਿਵਲ ਸਰਜਨ ਫ਼ਰੀਦਕੋਟ ਨੂੰ ਸੇਵਾਮੁਕਤੀ ਸਮੇਂ 27 ਫਰਵਰੀ ਨੂੰ ਕਾਲੀਆਂ ਝੰਡੀਆਂ ਨਾਲ ਵਿਦਾਇਗੀ ਦਿੱਤੀ ਜਾਵੇਗੀ ਅਤੇ ਸਿਵਲ ਸਰਜਨ ਦੀ ਇਸ ਧੱਕੇਸ਼ਾਹੀ ਜਵਾਬ ਲੋਕਾਂ ਅਦਾਲਤ ਵਿਚ ਰੱਖਿਆ ਜਾਵੇਗਾ | ਇਸ ਮੌਕੇ ਜਸਵਿੰਦਰ ਸਿੰਘ ਸ਼ਰਮਾ ਸਟੇਟ ਆਗੂ ਮਲਟੀਪਰਪਜ਼ ਹੈਲਥ ਮੁਲਾਜ਼ਮ ਯੂਨੀਅਨ, ਭੁਪਿੰਦਰ ਸਿੰਘ ਨਿਉਂਰ ਸਹਾਇਕ ਪ੍ਰੈੱਸ ਸਕੱਤਰ, ਰਾਜੇਸ਼ ਮੌੜ ਪ੍ਰਧਾਨ, ਮਲਕੀਤ ਸਿੰਘ ਭਗਤਾ, ਗੁਰਜਿੰਦਰ ਸਿੰਘ ਸੂਬਾ ਪ੍ਰਧਾਨ ਆਉਟਸੋਰਿਸ ਸਿਹਤ ਮੁਲਾਜ਼ਮ ਯੂਨੀਅਨ, ਮੁਨੀਸ਼ ਕੁਮਾਰ ਕਨਵੀਨਰ