06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਏਮਜ਼ ਹਸਪਤਾਲ ਬਠਿੰਡਾ ਇਲਾਜ ਘੱਟ ਗੇੜੇ ਵੱਧ ਲਵਾਏ ਜਾਂਦੇ ਹਨ- ਵਿਜੈਪਾਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-03-2026
ਰਾਮਾਂ ਮੰਡੀ, 2 ਮਾਰਚ (ਤਰਸੇਮ ਸਿੰਗਲਾ)- ਬਠਿੰਡਾ ਜ਼ਿਲ੍ਹੇ ਵਿਚ ਏਮਜ਼ ਹਸਪਤਾਲ ਦੀ ਸਥਾਪਨਾ ਤੋਂ ਬਾਅਦ ਲੋਕਾਂ ਨੂੰ ਸਸਤਾ ਅਤੇ ਵਧੀਆ ਇਲਾਜ ਮਿਲਨ ਦੀ ਉਮੀਦ ਜਾਗੀ ਸੀ, ਪ੍ਰੰਤੂ ਲੋਕਾਂ ਦੀ ਉਮੀਦ ਦੇ ਉਲਟ ਏਮਜ਼ ਹਸਪਤਾਲ ਬਠਿੰਡਾ ਵਲੋਂ ਮਰੀਜ਼ਾਂ ਦਾ ਇਲਾਜ ਘੱਟ, ਗੇੜੇ ਵੱਧ ਲਵਾਏ ਜਾ ਰਹੇ ਹਨ¢ ਇਹ ਬਿਆਨ ਦਿੰਦੇ ਸਥਾਨਕ ਹੋਏ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਜੈਪਾਲ ਨੇ ਕਿਹਾ ਕਿ ਉਕਤ ਹਸਪਤਾਲ ਵਿਚ ਸਮਾਂ ਰਹਿੰਦੇ ਮਰੀਜ਼ਾਂ ਦਾ ਇਲਾਜ ਕਰਨ ਦੀ ਬਜਾਏ ਸਿਰਫ਼ ਸਰਜਰੀ ਵਾਲੇ ਮਰੀਜ਼ਾਂ ਨੂੰ ਹੀ ਨਹੀਂ, ਸਰਜਰੀਆਂ ਲਈ ਲੋੜੀਂਦੇ ਟੈੱਸਟਾਂ ਲਈ ਵੀ ਲੰਬੀਆਂ ਤਾਰੀਖ਼ਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋ ਰਹੇ ਹਨ¢ ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਸਰਜਰੀ ਲਈ ਲੋੜੀਂਦੇ ਮਰੀਜ਼ਾਂ ਦੇ ਟੈੱਸਟ ਕਰਵਾਉਣ ਤੋਂ ਬਾਅਦ ਵੀ ਸਰਜਰੀਆਂ ਲਈ ਲੰਬੀ ਤਾਰੀਖ਼ ਦੇ ਦਿੱਤੀ ਜਾਂਦੀ ਹੈ¢ ਜਦੋਂ ਸਰਜਰੀ ਹੀ ਲੇਟ ਕਰਨੀ ਹੁੰਦੀ ਹੈ ਤਾਂ ਪਹਿਲਾਂ ਟੈੱਸਟ ਕਰਵਾਉਣ ਦਾ ਕੀ ਮਤਲਬ ਹੈ | ਸ੍ਰੀ ਵਿਜੈਪਾਲ ਨੇ ਕਿਹਾ ਕਿ ਸਰਕਾਰਾਂ ਹਸਪਤਾਲਾਂ ਵਿਚ ਸੁਧਾਰ ਕਰਨ ਦੀ ਬਜਾਏ ਲੋਕਾਂ ਨੂੰ ਮੁਫ਼ਤ ਸਿਹਤ ਕਾਰਡ ਰਾਹੀਂ ਇਲਾਜ ਕਰਵਾਉਣ ਦਾ ਲਾਲਚ ਦੇ ਕੇ ਹੀ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੀਆਂ ਹਨ¢ ਜਦੋਂਕਿ ਸਿਹਤ ਕਾਰਡ ਵੀ ਹਸਪਤਾਲਾਂ ਵਿਚ ਡਾਕਟਰਾਂ ਦੀ ਮਰਜ਼ੀ ਅਨੁਸਾਰ ਹੀ ਚੱਲਦੇ ਹਨ¢ ਸ੍ਰੀ ਵਿਜੇਪਾਲ ਨੇ ਕਿਹਾ ਕਿ ਭਾਰਤ ਦੇਸ਼ ਵਿਚ ਇਲਾਜ ਕਰਵਾਉਣਾ, ਹਰ ਵਿਅਕਤੀ ਦੇ ਵਸੋ ਬਾਹਰ ਹੁੰਦਾ ਜਾ ਰਿਹਾ ਹੈ¢ ਉਨ੍ਹਾਂ ਮਰੀਜ਼ਾਂ ਨੂੰ ਪ੍ਰੇਸ਼ਾਨ ਕਰਨ ਲਈ ਏਮਜ਼ ਹਸਪਤਾਲ ਦੇ ਜ਼ਿੰਮੇਵਾਰ ਡਾਕਟਰਾਂ ਵਿਰੁੱਧ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼ ਅਗਲੀ ਖ਼ਬਰ ਫ਼ੀਲਡ ਕਾਮਿਆਂ ਵਲੋਂ ਸਥਾਨਕ ਸਰਕਾਰਾਂ ਵਿਭਾਗ ਤੇ ਸੀਵਰੇਜ ਬੋਰਡ ਚੰਡੀਗੜ੍ਹ ਮੂਹਰੇ ਰੋਸ ਪ੍ਰਦਰਸ਼ਨ 6 ਨੂੰ
Ad Position 24