06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਫ਼ੀਲਡ ਕਾਮਿਆਂ ਵਲੋਂ ਸਥਾਨਕ ਸਰਕਾਰਾਂ ਵਿਭਾਗ ਤੇ ਸੀਵਰੇਜ ਬੋਰਡ ਚੰਡੀਗੜ੍ਹ ਮੂਹਰੇ ਰੋਸ ਪ੍ਰਦਰਸ਼ਨ 6 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 03-03-2026
ਬਠਿੰਡਾ, 2 ਮਾਰਚ (ਸੱਤਪਾਲ ਸਿੰਘ ਸਿਵੀਆਂ): ਪੀ.ਡਬਲਿਊ.ਡੀ. ਫ਼ੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਨੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ ਖ਼ਿਲਾਫ਼ 6 ਮਾਰਚ ਨੂੰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ, ਜਿਸ ਸੰਬੰਧੀ ਯੂਨੀਅਨ ਦੀ ਬਠਿੰਡਾ 'ਚ ਮੀਟਿੰਗ ਹੋਈ |
ਇਸ ਮੌਕੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਫੁੰਮਣ ਸਿੰਘ ਕਾਠਗੜ, ਬਲਰਾਜ ਮੌੜ, ਜਸਵੀਰ ਖੋਖਰ, ਸਤਨਾਮ ਸਿੰਘ, ਦਰਸ਼ਨ ਚੀਮਾ, ਕਿਸ਼ੋਰ ਚੰਦ ਗਾਜ, ਲਖਵਿੰਦਰ ਖਾਨਪੁਰ, ਤਾਰ ਸਿੰਘ ਗਿੱਲ, ਪ੍ਰੇਮ ਕੁਮਾਰ, ਦਰਸ਼ਨ ਸ਼ਰਮਾ, ਸੁਖਚੈਨ ਸਿੰਘ, ਕੁਲਵੰਤ ਸਿੰਘ, ਗੁਰਮੀਤ ਕੋਟਕਪੂਰਾ, ਸ਼ਿੰਦਰਪਾਲ ਸਿੰਘ ਮਾਨਸਾ, ਹਰਨੇਕ ਗਹਿਰੀ ਤੇ ਰਾਜਪਾਲ ਲਸੋਈ ਨੇ ਕਿਹਾ ਕਿ ਸੀਵਰੇਜ ਬੋਰਡ ਅੰਦਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ, ਜਿਸ ਸੰਬੰਧੀ ਪੰਜਾਬ ਸਰਕਾਰ ਵਲੋਂ ਹਦਾਇਤਾਂ ਵੀ ਜਾਰੀ ਹੋਈਆਂ ਹਨ, ਪਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਵਾਰ-ਵਾਰ ਇਤਰਾਜ਼ ਲਗਾ ਕੇ ਕੇਸ ਨੂੰ ਵਾਪਸ ਮੋੜਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਹੋਰ ਮੰਗਾਂ ਵੀ ਲਗਾਤਾਰ ਲਟਕਾਈਆਂ ਜਾ ਰਹੀਆਂ ਹਨ, ਜਿਸ ਦੇ ਖ਼ਿਲਾਫ਼ 6 ਮਾਰਚ ਨੂੰ ਵਧੀਕ ਮੁੱਖ ਸਕੱਤਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੀਵਰੇਜ ਬੋਰਡ ਦੇ ਖ਼ਿਲਾਫ਼ ਚੰਡੀਗੜ੍ਹ ਦਫ਼ਤਰ ਅਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਵੱਡੀ ਗਿਣਤੀ 'ਚ ਪੁੱਜਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਏਮਜ਼ ਹਸਪਤਾਲ ਬਠਿੰਡਾ ਇਲਾਜ ਘੱਟ ਗੇੜੇ ਵੱਧ ਲਵਾਏ ਜਾਂਦੇ ਹਨ- ਵਿਜੈਪਾਲ <br/> ਅਗਲੀ ਖ਼ਬਰ ਨਗਰ ਪੰਚਾਇਤ ਦੇ ਪ੍ਰਧਾਨ ਤੇ ਕੌਂਸਲਰਾਂ ਨੇ ਇੱਟ ਰੱਖ ਕੇ ਪਾਰਕ ਦਾ ਕੰਮ ਸ਼ੁਰੂ ਕਰਵਾਇਆ
Ad Position 24