06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨਗਰ ਪੰਚਾਇਤ ਦੇ ਪ੍ਰਧਾਨ ਤੇ ਕੌਂਸਲਰਾਂ ਨੇ ਇੱਟ ਰੱਖ ਕੇ ਪਾਰਕ ਦਾ ਕੰਮ ਸ਼ੁਰੂ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 03-03-2026

ਭਾਈਰੂਪਾ, 2 ਮਾਰਚ (ਵਰਿੰਦਰ ਲੱਕੀ)- ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਤੇ ਕੌਂਸਲਰਾਂ ਵਲੋਂ ਅੱਜ ਸੰਧੂਆਂ ਦੇ ਅਗਵਾੜ ਨੂੰ ਜਾਂਦੇ ਰਸਤੇ ਤੇ ਬਣੀ ਤਿਕÏਣੀ ਜਗ੍ਹਾ 'ਤੇ ਪਾਰਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਇੱਟ ਰੱਖ ਕੇ ਕੀਤੀ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਲਖਵੀਰ ਸਿੰਘ ਜਵੰਧਾ, ਕੌਂਸਲਰ ਭਾਈ ਬਲਜਿੰਦਰ ਸਿੰਘ ਬਗੀਚਾ ਤੇ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਗਰ ਦੇ ਵਿਕਾਸ ਕਾਰਜਾਂ ਲਈ 3 ਕਰੋੜ 89 ਲੱਖ ਰੁਪਏ ਮਨਜ਼ੂਰ ਹੋਏ ਹਨ ਜਿਸ ਦੇ ਚੱਲਦਿਆਂ ਉਕਤ ਪਾਰਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ¢ ਉਨ੍ਹਾਂ ਦੱਸਿਆ ਕਿ ਪਾਰਕ ਬਣਨ ਨਾਲ ਨਗਰ ਦੀ ਸੰੁਦਰਤਾ 'ਚ ਵਾਧਾ ਹੋਵੇਗਾ¢ ਉਨ੍ਹਾਂ ਐਲਾਨ ਕੀਤਾ ਕਿ ਉਕਤ ਪਾਰਕ 'ਚ ਇਕ ਸੈਲਫ਼ੀ ਪੁਆਇੰਟ ਬਣਾਇਆ ਜਾਵੇਗਾ ਜਿਸ ਤੇ 'ਆਈ ਲਵ ਭਾਈਰੂਪਾ' ਦਾ ਸਾਈਨ ਲਗਾਇਆ ਜਾਵੇਗਾ¢ ਉਨ੍ਹਾਂ ਕਿਹਾ ਕਿ ਇਤਿਹਾਸਕ ਕਸਬਾ ਭਾਈਰੂਪਾ ਦੀ ਸੁੰਦਰਤਾ ਵਧਾਉਣ 'ਚ ਨਗਰ ਪੰਚਾਇਤ ਭਾਈਰੂਪਾ ਕੋਈ ਕਸਰ ਬਾਕੀ ਨਹੀਂ ਛੱਡੇਗੀ¢ ਇਸ ਮÏਕੇ ਕੌਂਸਲਰ ਤੇ ਸਾਬਕਾ ਸਰਪੰਚ ਮੱਲ ਸਿੰਘ ਮੁੱਟੇ ਧਰਮ ਸਿੰਘ ਖ਼ਾਲਸਾ, ਕਸ਼ਮੀਰ ਸਿੰਘ ਸਿੱਧੂ, ਗੁਰਮੇਲ ਸਿੰਘ ਵਿਰਦੀ, ਗੁਰਚਰਨ ਸਿੰਘ ਵਿਰਦੀ, ਭਰਭੂਰ ਸਿੰਘ ਪ੍ਰਦੇਸੀ, ਰੰਮੀ ਸੰਧੂ, ਗੁਰਤੇਜ ਸਿੰਘ ਜਵੰਧਾ, ਬਾਬਾ ਹਾਲਾ ਆਦਿ ਪ੍ਰਮੁੱਖ ਵਿਅਕਤੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਫ਼ੀਲਡ ਕਾਮਿਆਂ ਵਲੋਂ ਸਥਾਨਕ ਸਰਕਾਰਾਂ ਵਿਭਾਗ ਤੇ ਸੀਵਰੇਜ ਬੋਰਡ ਚੰਡੀਗੜ੍ਹ ਮੂਹਰੇ ਰੋਸ ਪ੍ਰਦਰਸ਼ਨ 6 ਨੂੰ ਅਗਲੀ ਖ਼ਬਰ ਪੁੱਡਾ ਕੰਪਲੈਕਸ ਦੇ ਕੋਰੀਡੋਰ ਉੱਪਰ ਹੋਏ ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਪੀਲਾ ਪੰਜਾ
Ad Position 24